ਸ੍ਰੀਲੰਕਾ ਕ੍ਰਿਕਟ ਵਿਚ ਉਚ ਪੱਧਰ ਤਕ ਫੈਲ ਚੁਕਾ ਹੈ ਭ੍ਰਿਸ਼ਟਾਚਾਰ: ਰਾਣਾਤੁੰਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਵਿਸ਼ਵ ਕੱਪ ਜੇਤੂ ਕਪਤਾਨ ਅਰਜੁਨ ਰਾਣਾਤੁੰਗਾ ਨੇ ਕਿਹਾ ਕਿ ਸ੍ਰੀਲੰਕਾ 'ਚ ਭ੍ਰਿਸ਼ਟਾਚਾਰ ਉਹ ਪੱਧਰ ਤਕ ਫੈਲਿਆ ਹੋਇਆ ਹੈ ਅਤੇ ਉਨ੍ਹਾਂ ਨੇ ਕੌਮਾਂਤਰੀ ....

Arjuna Ranatunga

ਕੋਲੰਬੋ: ਵਿਸ਼ਵ ਕੱਪ ਜੇਤੂ ਕਪਤਾਨ ਅਰਜੁਨ ਰਾਣਾਤੁੰਗਾ ਨੇ ਕਿਹਾ ਕਿ ਸ੍ਰੀਲੰਕਾ 'ਚ ਭ੍ਰਿਸ਼ਟਾਚਾਰ ਉਹ ਪੱਧਰ ਤਕ ਫੈਲਿਆ ਹੋਇਆ ਹੈ ਅਤੇ ਉਨ੍ਹਾਂ ਨੇ ਕੌਮਾਂਤਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) 'ਤੇ ਮੈਚ ਫ਼ਿਕਸਿੰਗ ਰੋਕਣ 'ਚ ਨਾਕਾਮ ਰਹਿਣ ਦਾ ਵੀ ਦੋਸ਼ ਲਗਾਇਆ ਹੈ।ਰਾਣਾਤੁੰਗਾ ਹੁਣ ਸਰਕਾਰੀ ਮੰਤਰੀ ਹਨ। ਉਨ੍ਹਾਂ ਕਿਹਾ ਕਿ ਸ੍ਰੀਲੰਕਾ 'ਚ ਕ੍ਰਿਕਟ 'ਚ ਭ੍ਰਿਸ਼ਟਾਚਾਰ ਅਲ-ਜਜੀਰਾ ਵਲੋਂ ਬੀਤੇ ਦਿਨੀਂ ਦਿਖਾਏ ਗਏ ਦਸਤਾਵੇਜ਼ ਤੋਂ ਕਈ ਗੁਣਾ ਜ਼ਿਆਦਾ ਵੱਡੇ ਪੱਧਰ 'ਤੇ ਮੌਜੂਦਾ ਹੈ।

ਰਾਣਾਤੁੰਗਾ ਨੇ ਕਿਹਾ ਕਿ ਦੋਸ਼ਾਂ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਰ ਇਹ ਲੰਬੇ ਸਮੇਂ ਤੋਂ ਚੱਲ ਰਿਹਾ ਹੋਵੇਗਾ। ਇਹ ਅਜਿਹੀ ਚੀਜ ਹੈ, ਜੋ ਸ੍ਰੀਲੰਕਾ 'ਚ ਉਚ ਪੱਧਰ ਤਕ ਫੈਲ ਚੁਕੀ ਹੈ। ਇਹ ਤਾਂ ਮਹਿਜ਼ ਤਲਾਬ 'ਚ ਛੋਟੀ ਮੱਛੀ ਵਾਂਗ ਹੈ। ਹਮੇਸ਼ਾ ਦੀ ਤਰ੍ਹਾਂ ਵੱਡੀ ਮੱਛੀ ਬਚ ਜਾਵੇਗੀ।ਇਸ ਦਸਤਾਵੇਜ਼ 'ਚ ਦੋਸ਼ ਲਗਾਇਆ ਗਿਆ ਹੈ

ਕਿ ਸ੍ਰੀਲੰਕਾਈ ਖਿਡਾਰੀ ਅਤੇ ਮੈਦਾਨ ਕਰਮੀ ਪਿਚ ਨਾਲ ਛੇੜਛਾੜ ਦੀ ਸਾਜਿਸ਼ 'ਚ ਸ਼ਾਮਲ ਹੁੰਦੇ ਹਨ ਅਤੇ ਭਾਰਤ ਤੇ ਇੰਗਲੈਂਡ ਤੇ ਆਸਟ੍ਰੇਲੀਆ ਦਰਮਿਆਨ ਟੈਸਟ ਦੌਰਾਨ ਸਪਾਟ ਫ਼ਿਕਸਿੰਗ ਕੀਤੀ ਗਈ ਸੀ। ਰਾਣਾਤੁੰਗਾ ਨੇ ਸ੍ਰੀਲੰਕਾ ਕ੍ਰਿਕਟ ਵਿਰੁਧ ਪਿਛਲੀਆਂ ਸ਼ਿਕਾਇਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੈਂ ਆਈ.ਸੀ.ਸੀ. ਦੀ ਭ੍ਰਿਸ਼ਟਾਚਾਰ ਰੋਕੂ ਯੂਨਿਟ ਦੀ ਕਾਰਗੁਜ਼ਾਰੀ ਤੋਂ ਬਹੁਤ ਜ਼ਿਆਦਾ ਨਿਰਾਸ਼ ਹਾਂ।   (ਏਜੰਸੀ)