ਮੇਸੀ ਦਾ ਸੁਪਨਾ ਟੁਟਿਆ, ਅਰਜਨਟੀਨਾ ਬਾਹਰ

ਏਜੰਸੀ

ਖ਼ਬਰਾਂ, ਖੇਡਾਂ

ਫ਼ੀਫ਼ਾ ਵਿਸ਼ਵ ਕੱਪ ਵਿਚ ਅੱਜ ਖੇਡੇ ਗਏ ਪਹਿਲੇ ਪ੍ਰੀ-ਕੁਆਰਟਰ ਫ਼ਾਈਨਲ ਵਿਚ ਫ਼ਰਾਂਸ ਨੇ ਅਰਜਨਟੀਨਾ ਨੂੰ 4-3 ਨਾਲ ਹਰਾ ਦਿਤਾ। ਇਸ ਨਾਲ ਅਰਜਨਟੀਨਾ ਦਾ ਤੀਜੀ ਵਾਰ ...

Argentina During Match

ਕਜਾਨ, ਫ਼ੀਫ਼ਾ ਵਿਸ਼ਵ ਕੱਪ ਵਿਚ ਅੱਜ ਖੇਡੇ ਗਏ ਪਹਿਲੇ ਪ੍ਰੀ-ਕੁਆਰਟਰ ਫ਼ਾਈਨਲ ਵਿਚ ਫ਼ਰਾਂਸ ਨੇ ਅਰਜਨਟੀਨਾ ਨੂੰ 4-3 ਨਾਲ ਹਰਾ ਦਿਤਾ। ਇਸ ਨਾਲ ਅਰਜਨਟੀਨਾ ਦਾ ਤੀਜੀ ਵਾਰ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਟੁਟ ਗਿਆ। ਵਿਸ਼ਵ ਕੱਪ ਵਿਚ ਅਰਜਨਟੀਨਾ ਵਿਰੁਧ ਫ਼ਰਾਂਸ ਦੀ ਇਹ ਪਹਿਲੀ ਜਿੱਤ ਹੈ। ਇਸ ਤੋਂ ਪਹਿਲਾਂ ਦੋ ਮੈਚ ਹੋਏ ਸਨ ਜਿਸ ਵਿਚ ਅਰਜਨਟੀਨਾ ਨੇ ਦੋਵੇਂ ਮੈਚ ਜਿੱਤੇ ਸਨ। ਫ਼ਰਾਂਸ ਲਈ ਐਮਬਾਪੇ ਨੇ 64ਵੇਂ ਅਤੇ 68ਵੇਂ ਮਿੰਟ ਵਿਚ ਗੋਲ ਕੀਤਾ ਜਿਸ ਦੀ ਬਦੌਲਤ ਉਨ੍ਹਾਂ ਨੂੰ ਮੈਨ ਆਫ਼ ਦ ਮੈਚ ਚੁਣਿਆ ਗਿਆ।

ਇਸ ਤੋਂ ਪਹਿਲਾਂ ਦੋਵੇਂ ਟੀਮਾਂ ਪਹਿਲੇ ਹਾਫ਼ ਵਿਚ 1-1 ਦੀ ਬਰਾਬਰੀ 'ਤੇ ਸੀ ਪ੍ਰੰਤੂ ਦੂਜੇ ਹਾਫ਼ ਦਾ ਖੇਡ ਸ਼ੁਰੂ ਹੁੰਦੇ ਹੋਏ ਅਰਜਨਟੀਨਾ ਨੇ ਇਕ ਗੋਲ ਕਰ ਕੇ 2-1 ਦੀ ਬੜਤ ਬਣਾ ਲਈ। ਅਰਜਨਟੀਨਾ ਦੇ ਅੱਗੇ ਹੋਣ 'ਤੇ ਫ਼ਰਾਂਸ ਨੇ ਵੀ ਤੇਜ਼ੀ ਵਿਖਾਈ ਅਤੇ ਇਸ ਟੀਮ ਨੇ ਇਕ ਹੋਰ ਗੋਲ ਕਰ ਕੇ ਸਕੋਰ 2-2 ਦੀ ਬਰਾਬਰੀ 'ਤੇ ਲਿਆਂਦਾ। ਇਸ ਤੋਂ ਪਹਿਲਾਂ ਬੇਨਡਾਮਿਨ ਪਾਵਰਡ ਨੇ 57ਵੇਂ ਮਿੰਟ ਅਤੇ ਐਂਟੋਨੀ ਗ੍ਰਿਜਮੈਨ ਨੇ 13ਵੇਂ ਮਿੰਟ ਵਿਚ ਗੋਲ ਕੀਤਾ ਸੀ।

ਉਥੇ ਹੀ ਅਰਜਨਟੀਨਾ ਲਈ 41ਵੇਂ ਮਿੰਟ ਵਿਚ ਅਰਜਨਟੀਨਾ ਦੇ ਐਂਜੇਲ ਡੀ ਮਾਰੀਆ, 48ਵੇਂ ਮਿੰਟ ਗ੍ਰੇਬ੍ਰਿਯਲ ਮਕਰਾਡੋ ਨੇ ਲਿਊਨੇਲ ਮੇਸੀ ਦੇ ਪਾਸ 'ਤੇ ਤੀਜਾ ਗੋਲ ਕੀਤਾ। ਇਸ ਮੈਚ ਵਿਚ ਵੀ ਮੇਸੀ ਦਾ ਕੋਈ ਜਲਵਾ ਵਿਖਾਈ ਨਹੀਂ ਦਿਤਾ।            (ਪੀ.ਟੀ.ਆਈ)