ਬੰਗਲਾਦੇਸ਼ ਦੇ ਖਿਲਾਫ ਹੋਣ ਵਾਲੀ ਟੀ -20 ਲੜੀ `ਚ ਗੇਲ ਵੈਸਟ ਇੰਡੀਜ਼ ਟੀਮ `ਚੋ  ਬਾਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਵਿਸਫੋਟਕ ਸਲਾਮੀ ਬੱਲੇਬਾਜ ਕ੍ਰਿਸ ਗੇਲ ਅਤੇ ਰਿਆਦ ਐਮਰਿਟ ਨੂੰ ਬੰਗਲਾਦੇਸ਼ ਦੇ ਖਿਲਾਫ ਤਿੰਨ ਟੀ20 ਇੰਟਰਨੈਸ਼ਨਲ ਮੈਚਾਂ ਦੀ ਸੀਰੀਜ਼ ਲਈ

Chris Gayel

ਬਾਸੇਟੇਰੇ : ਵਿਸਫੋਟਕ ਸਲਾਮੀ ਬੱਲੇਬਾਜ ਕ੍ਰਿਸ ਗੇਲ ਅਤੇ ਰਿਆਦ ਐਮਰਿਟ ਨੂੰ ਬੰਗਲਾਦੇਸ਼ ਦੇ ਖਿਲਾਫ ਤਿੰਨ ਟੀ20 ਇੰਟਰਨੈਸ਼ਨਲ ਮੈਚਾਂ ਦੀ ਸੀਰੀਜ਼ ਲਈ ਵੈਸਟਇੰਡੀਜ ਦੀ ਟੀਮ ਵਿਚ ਨਹੀਂ ਚੁਣਿਆ ਗਿਆ। ਇੰਟਰਨੈਸ਼ਨਲ ਮੈਚਾਂ ਵਿਚ ਹਾਲ ਹੀ `ਚ ਸ਼ਾਹਿਦ ਅਫਰੀਦੀ  ਦੇ ਛਕਿਆ ਦੇ ਰਿਕਾਰਡ ਦਾ ਮੁਕਾਬਲਾ ਕਰਣ ਵਾਲੇ ਗੇਲ ਨੂੰ ਟੀਮ ਵਿੱਚ ਸਥਾਨ ਮਿਲਿਆ।

ਤੁਹਾਨੂੰ ਦਸ ਦੇਈਏ ਕੇ ਬੰਗਲਾਦੇਸ਼  ਦੇ ਖਿਲਾਫ ਤੀਸਰੇ ਵਨਡੇ ਵਿਚ ਗੇਲ ਨੇ ਬੰਗਲਾਦੇਸ਼ ਦੇ ਗੇਂਦਬਾਜਾਂ ਦੀ ਜੰਮ ਕੇ ਪਿਟਾਈ ਕੀਤੀ।  ਗੇਲ ਨੇ ਇਸ ਪਾਰੀ `ਚ  66 ਗੇਂਦਾਂ ਵਿੱਚ 73 ਰਣ ਬਣਾਏ   ਭਾਵੇ ਹੀ ਵਿੰਡੀਜ ਦੀ ਟੀਮ ਇਸ ਮੈਚ `ਚ ਹਰ ਗਈ। ਪਰ ਗੇਲ ਨੇ ਪਾਰੀ ਵਿਚ 6 ਚੋਕਿਆਂ ਅਤੇ 5 ਛੱਕਿਆ ਦੇ ਨਾਲ ਆਪਣੇ ਲੋਚਣ ਵਾਲੀਆਂ ਨੂੰ ਗਦਗਦ ਕਰ ਦਿੱਤਾ।

ਦਸਿਆ ਜਾ ਰਿਹਾ ਹੈ ਕੇ ਗੇਲ ਦੀ ਜਗ੍ਹਾ ਚੈਡਵਿਕ ਵਾਲਟਨ ਨੂੰ ਟੀਮ ਵਿੱਚ ਰੱਖਿਆ ਗਿਆ ਹੈ ਜਦੋਂ ਕਿ ਆਲਰਾਉਂਡਰ ਏਮਰਿਟ ਦੀ ਜਗ੍ਹਾ ਖੱਬੇ ਹੱਥ  ਦੇ ਤੇਜ ਗੇਂਦਬਾਜ ਸ਼ੇਲਡਨ ਕਾਟਰੇਲ ਨੂੰ ਕਾਰਲੋਸ ਬਰੇਥਵੇਟ ਦੀ ਅਗੁਵਾਈ ਵਾਲੀ 13 ਮੈਂਮਬਰੀ ਟੀਮ ਵਿੱਚ ਲਿਆ ਗਿਆ ਹੈ। ਵੈਸਟਇੰਡੀਜ ਕ੍ਰਿਕੇਟ ਬੋਰਡ ਵਲੋਂ ਜਾਰੀ ਇਸ਼ਤਿਹਾਰ  ਦੇ ਅਨੁਸਾਰ ਗੇਲ ਨੂੰ ਆਰਾਮ ਦਿੱਤਾ ਗਿਆ ਹੈ।

ਖੱਬੇ ਹੱਥ  ਦੇ ਇਸ ਬੱਲੇਬਾਜ ਨੇ ਹਾਲ ਵਿੱਚ ਬੰਗਲਾਦੇਸ਼ ਦੇ ਖਿਲਾਫ ਤਿੰਨ ਵਨਡੇ ਮੈਚਾਂ ਦੀ ਸੀਰੀਜ ਵਿੱਚ 142 ਰਣ ਬਣਾਏ ਸਨ। `ਤੇ ਆਪਣੀ ਖੇਡ ਸਦਕਾ ਆਪਣੇ ਪ੍ਰਸੰਸਕਾਂ ਨੂੰ ਖੁਸ ਕੀਤਾ ਸੀ। ਤੁਹਾਨੂੰ ਦਸ ਦੇਈਏ ਕੇ ਗੇਲ ਦੁਨੀਆ ਦੇ ਵਿਸਫੋਟਕ ਬੱਲੇਬਾਜ਼ਾਂ `ਚ ਟਾਪ ਦੇ ਬੱਲੇਬਾਜ ਮੰਨੇ ਜਾਂਦੇ ਹਨ। ਉਹ ਆਪਣੀ ਖੇਡ ਸਦਕਾ ਆਪਣੇ ਪ੍ਰਸੰਸਕਾਂ ਨੂੰ ਹਮੇਸ਼ਾ ਹੀ ਖੁਸ਼ ਕਰਦੇ ਹਨ।