ਪੀਵੀ ਸਿੰਧੂ ਨੇ ਰਚਿਆ ਇਤਿਹਾਸ, ਚੀਨੀ ਖਿਡਾਰਣ ਨੂੰ ਹਰਾ ਕੇ ਜਿੱਤਿਆ ਕਾਂਸੀ ਦਾ ਤਮਗਾ

ਏਜੰਸੀ

ਖ਼ਬਰਾਂ, ਖੇਡਾਂ

ਬਣੀ 2 ਉਲੰਪਿਕਸ ‘ਚੋਂ ਮੈਡਲ ਜਿੱਤਣ ਵਾਲੀ ਪਹਿਲੀ ਮਹਿਲਾ ਐਥਲੀਟ

PV Sindhu

ਟੋਕੀਉ - ਸਟਾਰ ਭਾਰਤੀ ਸ਼ਟਲਰ ਪੀਵੀ ਸਿੰਧੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ ਜਿੱਤ ਲਿਆ ਹੈ। ਐਤਵਾਰ ਨੂੰ ਖੇਡੇ ਗਏ ਕਾਂਸੀ ਤਮਗੇ ਦੇ ਮੈਚ ਵਿਚ ਉਸ ਨੇ ਵਿਸ਼ਵ ਦੀ 9 ਵੇਂ ਨੰਬਰ ਦੀ ਚੀਨ ਦੀ ਹੇ ਬਿੰਗ ਜਿਆਓ ਨੂੰ 21-13, 21-15 ਨਾਲ ਹਰਾਇਆ। ਵਿਸ਼ਵ ਦੀ 7 ਵੇਂ ਨੰਬਰ ਦੀ ਖਿਡਾਰਣ ਸਿੰਧੂ ਨੂੰ ਇਹ ਮੈਚ ਜਿੱਤਣ ਵਿਚ ਕੋਈ ਮੁਸ਼ਕਲ ਨਹੀਂ ਆਈ ਅਤੇ ਉਸ ਨੇ ਇਹ ਮੈਚ ਸਿਰਫ 52 ਮਿੰਟਾਂ ਵਿਚ ਜਿੱਤ ਲਿਆ।

ਟੋਕੀਉ ਉਲੰਪਿਕ ਵਿਚ ਭਾਰਤ ਦਾ ਇਹ ਤੀਜਾ ਮੈਡਲ ਹੈ। ਸਭ ਤੋਂ ਪਹਿਲਾਂ ਮਾਰੀਬਾਈ ਚਾਨੂੰ ਨੇ ਵੇਟਲਿੰਫਟਿੰਗ ਵਿਚ ਸਿਲਵਰ ਦਾ ਤਮਗਾ ਜਿੱਤਿਆ ਸੀ। ਇਸ ਤੋਂ ਬਾਅਦ ਬਾਕਸਰ ਲਵਲੀਨਾ ਬੋਰਗੋਹੇਨ ਨੇ 69 ਕਿਲੋ ਵੇਟਲਿਫਟਰ ਦੇ ਸੈਮੀਫਾਈਨਲ ਵਿਚ ਪਹੁੰਚ ਕੇ ਭਾਰਤ ਲਈ ਮੈਡਲ ਪੱਕਾ ਕਰ ਲਿਆ ਹੈ। ਪੀਵੀ ਸਿੰਧੂ ਅਪਣੀ ਇਸ ਜਿੱਤ ਨਾਲ ਭਾਰਤ ਦੀ ਪਹਿਲੀ ਮਹਿਲਾ ਖਿਡਾਰੀ ਬਣ ਗਈ ਹੈ ਜਿਸ ਨੇ ਲਗਾਤਾਰ 2 ਉਲੰਪਿਕ ਵਿਚੋਂ ਦੇਸ਼ ਲਈ ਤਮਗਾ ਜਿੱਤਿਆ ਹੈ।