ਭਾਰਤੀ ਮਹਿਲਾ ਹਾਕੀ ਟੀਮ ਨੇ ਰਚਿਆ ਇਤਿਹਾਸ, ਪਹਿਲੀ ਵਾਰ ਕੁਆਟਰ ਫ਼ਾਈਨਲ ਤੱਕ ਪਹੁੰਚੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

2 ਅਗੱਸਤ ਨੂੰ ਭਾਰਤ ਦਾ ਆਸਟ੍ਰੇਲੀਆ ਨਾਲ ਹੋਵੇਗਾ ਮੁਕਾਬਲਾ

The Indian women's hockey team reached the quarter finals 

ਟੋਕੀਉ: ਜਾਪਾਨ ਵਿਚ ਚੱਲ ਰਹੀਆਂ ਉਲੰਪਿਕ ਖੇਡਾਂ ਵਿਚ ਭਾਰਤੀ ਮਹਿਲਾਵਾਂ ਦੀ ਹਾਕੀ ਟੀਮ ਨੇ ਇਤਿਹਾਸ ਰਚਦੇ ਹੋਏ ਕੁਆਟਰ ਫ਼ਾਈਨਲ ਵਿਚ ਪ੍ਰਵੇਸ਼ ਪਾ ਲਿਆ ਹੈ। ਉਲੰਪਿਕ ਦੇ ਇਤਿਹਾਸ ਵਿਚ ਪਹਿਲੀ ਵਾਰ ਭਾਰਤੀ ਮਹਿਲਾਵਾਂ ਦੀ ਹਾਕੀ ਟੀਮ ਕੁਆਟਰ ਫ਼ਾਈਨਲ ਤਕ ਪਹੁੰਚ ਸਕੀ ਹੈ।

ਜਿਵੇਂ ਹੀ, ਬਰਤਾਨੀਆ ਨੇ ਆਇਰਲੈਂਡ ਨੂੰ ਹਰਾਇਆ ਭਾਰਤੀ ਲੜਕੀਆਂ ਦੀ ਹਾਕੀ ਟੀਮ ਕੁਆਟਰ ਫ਼ਾਈਨਲ ਵਿਚ ਪਹੁੰਚ ਗਈ। ਹੁਣ 2 ਅਗੱਸਤ ਨੂੰ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਵੇਗਾ। 

ਇਸ ਤੋਂ ਪਹਿਲਾਂ ਸਟ੍ਰਾਈਕਰ ਵੰਦਨਾ ਕਟਾਰੀਆ ਦੀ ਇਤਿਹਾਸਕ ਹੈਟ੍ਰਿਕ ਦੇ ਦਮ ’ਤੇ ਭਾਰਤ ਨੇ ‘ਕਰੋ ਜਾਂ ਮਰੋ’ ਦੇ ਮੁਕਾਬਲੇ ’ਚ ਹੇਠਲੀ ਰੈਂਕਿੰਗ ਵਾਲੀ ਦਖਣੀ ਅਫ਼ਰੀਕਾ ਟੀਮ ਨੂੰ 4-3 ਨਾਲ ਹਰਾਇਆ। ਵੰਦਨਾ ਨੇ ਚੌਥੇ, 17ਵੇਂ ਤੇ 49ਵੇਂ ਮਿੰਟ ’ਤੇ ਗੋਲ ਕੀਤੇ। ਉਹ ਉਲੰਪਿਕ ਦੇ ਇਤਿਹਾਸ ’ਚ ਹੈਟ੍ਰਿਕ ਲਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣ ਗਈ ਹੈ। 

ਨੇਹਾ ਗੋਇਲ ਨੇ 32 ਮਿੰਟ ’ਚ ਇਕ ਗੋਲ ਦਾਗ਼ਿਆ। ਦਖਣੀ ਅਫ਼ਰੀਕਾ ਲਈ ਟੇਰਿਨ ਗਲਸਬੀ (15ਵੇਂ), ਕਪਤਾਨ ਐਰਿਨ ਹੰਟਰ (30ਵੇਂ) ਤੇ ਮੇਰੀਜੇਨ ਮਰਾਈਸ (39ਵੇਂ ਮਿੰਟ) ’ਚ ਗੋਲ ਦਾਗ਼ੇ। ਭਾਰਤ ਨੇ ਗਰੁੱਪ ਪੜਾਅ ’ਚ ਪਹਿਲੇ ਤਿੰਨ ਮੈਚ ਹਾਰਨ ਦੇ ਬਾਅਦ ਆਖ਼ਰੀ ਦੋ ਮੈਚਾਂ ’ਚ ਜਿੱਤ ਦਰਜ ਕੀਤੀ ਹੈ।