CM ਮਾਨ ਨੇ ਅਚਿੰਤਾ ਸ਼ੇਓਲੀ ਨੂੰ ਸੋਨ ਤਮਗ਼ਾ ਜਿੱਤਣ 'ਤੇ ਦਿੱਤੀ ਵਧਾਈ

ਏਜੰਸੀ

ਖ਼ਬਰਾਂ, ਖੇਡਾਂ

ਵੇਟ ਲਿਫਟਿੰਗ 'ਚ ਇਸ ਵਾਰ ਸਾਡੇ ਖਿਡਾਰੀਆਂ ਨੇ ਕਮਾਲ ਕੀਤਾ ਹੈ।

CM Bhagwant Mann

ਚੰਡੀਗੜ੍ਹ : ਮੁਖ ਮੰਤਰੀ ਭਗਵੰਤ ਮਾਨ ਨੇ ਸੋਨ ਤਮਗ਼ਾ ਜੇਤੂ ਅਚਿੰਤਾ ਸ਼ਿਓਲੀ ਨੂੰ ਵਧਾਈਆਂ ਦਿਤੀਆਂ ਹਨ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, '' ਇੱਕ ਹੋਰ ਗੋਲਡ! ਰਾਸ਼ਟਰਮੰਡਲ ਖੇਡਾਂ 'ਚ ਅਚਿੰਤਾ ਸ਼ਿਓਲੀ ਨੂੰ ਸੋਨ ਤਮਗ਼ਾ ਜਿੱਤਣ 'ਤੇ ਵਧਾਈਆਂ।''

ਮੁੱਖ ਮੰਤਰੀ ਨੇ ਕਿਹਾ, ''ਵੇਟ ਲਿਫਟਿੰਗ 'ਚ ਇਸ ਵਾਰ ਸਾਡੇ ਖਿਡਾਰੀਆਂ ਨੇ ਕਮਾਲ ਕੀਤਾ ਹੈ। ਹੁਣ ਤੱਕ ਤਿੰਨੋਂ ਸੋਨ ਤਮਗ਼ੇ ਵੇਟ ਲਿਫਟਿੰਗ 'ਚ ਆਏ ਹਨ। ਸਾਰਿਆਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ। ਚੱਕਦੇ ਇੰਡੀਆ….!''

ਜ਼ਿਕਰਯੋਗ ਹੈ ਕਿ ਬ੍ਰਮਿੰਘਮ ਵਿਖੇ ਹੋ ਰਹੀਆਂ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਨੇ ਵੇਟਲਿਫਟਿੰਗ ਵਿਚ ਤਿੰਨ ਸੋਨ ਤਮਗੇ ਜਿੱਤੇ ਹਨ। ਸਭ ਤੋਂ ਪਹਿਲਾ ਸੋਨ ਤਮਗ਼ਾ ਮੀਰਾ ਬਾਈ ਚਾਨੂ ਨੇ ਜਿੱਤਿਆ ਅਤੇ ਦੇਸ਼ ਦਾ ਮਾਣ ਵਧਾਇਆ।