Commonwealth Games: ਲਾਅਨ ਬਾਲਜ਼ ’ਚ ਭਾਰਤ ਨੇ ਰਚਿਆ ਇਤਿਹਾਸ, ਮਹਿਲਾ ਟੀਮ ਨੇ ਫਾਈਨਲ ’ਚ ਬਣਾਈ ਥਾਂ

ਏਜੰਸੀ

ਖ਼ਬਰਾਂ, ਖੇਡਾਂ

ਭਾਰਤ ਨੇ ਮਹਿਲਾ ਚਾਰ ਗਰੁੱਪ ਦੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਨੂੰ 16-13 ਨਾਲ ਹਰਾ ਦਿੱਤਾ।

India women’s Lawn Bowls team enters final at Commonwealth Games

 

ਬਰਮਿੰਘਮ: ਰਾਸ਼ਟਰਮੰਡਲ ਖੇਡਾਂ 2022 ਵਿਚ ਭਾਰਤ ਦਾ ਪ੍ਰਦਰਸ਼ਨ ਜਾਰੀ ਹੈ। ਭਾਰਤ ਦੇ ਮੈਡਲਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਖੇਡਾਂ ਦੇ ਚੌਥੇ ਦਿਨ ਭਾਰਤ ਨੇ ਲਾਅਨ ਬਾਲਜ਼ ਵਿਚ ਇਤਿਹਾਸ ਰਚ ਦਿੱਤਾ। ਦਰਅਸਲ ਭਾਰਤੀ ਮਹਿਲਾ ਟੀਮ ਨੇ ਲਾਅਨ ਬਾਲਜ਼ ਵਿਚ ਚਾਂਦੀ ਦਾ ਤਮਗਾ ਪੱਕਾ ਕਰ ਲਿਆ ਹੈ।  ਰਾਸ਼ਟਰਮੰਡਲ ਖੇਡਾਂ ਵਿਚ ਇਸ ਮੁਕਾਬਲੇ ਵਿਚ ਇਹ ਭਾਰਤ ਦਾ ਪਹਿਲਾ ਤਗ਼ਮਾ ਹੈ। ਭਾਰਤ ਨੇ ਮਹਿਲਾ ਚਾਰ ਗਰੁੱਪ ਦੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਨੂੰ 16-13 ਨਾਲ ਹਰਾ ਦਿੱਤਾ।

India women’s Lawn Bowls team enters final at Commonwealth Games

ਚਾਂਦੀ ਦਾ ਤਗਮਾ ਪੱਕਾ ਕਰਨ ਤੋਂ ਬਾਅਦ ਹੁਣ ਭਾਰਤੀ ਖਿਡਾਰੀਆਂ ਦੀਆਂ ਨਜ਼ਰਾਂ ਫਾਈਨਲ 'ਚ ਸੋਨ ਤਗਮੇ 'ਤੇ ਹੋਣਗੀਆਂ। ਭਾਰਤੀ ਮਹਿਲਾ ਲਾਂਸ ਬਾਲ ਟੀਮ ਲਈ ਸੋਨ ਤਮਗਾ ਜਿੱਤਣਾ ਆਸਾਨ ਨਹੀਂ ਹੋਵੇਗਾ ਕਿਉਂਕਿ ਇਹ ਮੁਕਾਬਲਾ ਦੱਖਣੀ ਅਫਰੀਕਾ ਨਾਲ ਹੋਵੇਗਾ। ਇਸ ਮੈਚ ਵਿਚ ਲਵਲੀ ਚੌਬੇ, ਪਿੰਕੀ, ਨਯਨਮੋਨੀ ਸੈਕੀਆ ਅਤੇ ਰੂਪਾ ਰਾਣੀ ਟਿਰਕੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਭਾਰਤ ਨੂੰ ਜਿੱਤ ਦੀ ਮੰਜ਼ਿਲ ਤੱਕ ਪਹੁੰਚਾਇਆ।

India women’s Lawn Bowls team enters final at Commonwealth Games

ਭਾਰਤ ਇਸ ਸਮੇਂ ਰਾਸ਼ਟਰਮੰਡਲ ਖੇਡਾਂ 2022 ਦੀ ਤਮਗਾ ਸੂਚੀ ਵਿਚ ਛੇਵੇਂ ਸਥਾਨ 'ਤੇ ਹੈ। ਭਾਰਤ ਨੇ ਹੁਣ ਤੱਕ 7 ਤਗਮੇ ਜਿੱਤੇ ਹਨ। ਭਾਰਤ ਨੇ ਵੇਟਲਿਫਟਿੰਗ ਵਿਚ ਤਿੰਨ ਸੋਨ, ਦੋ ਚਾਂਦੀ ਅਤੇ ਇਕ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਦੇ ਨਾਲ ਹੀ ਆਸਟਰੇਲੀਆ ਸੂਚੀ ਵਿਚ ਸਿਖਰ ’ਤੇ ਹੈ, ਜਿਸ ਦੇ ਖਾਤੇ ਵਿਚ 50 ਤੋਂ ਵੱਧ ਤਗ਼ਮੇ ਹਨ। ਇੰਗਲੈਂਡ (35) ਦੂਜੇ ਨੰਬਰ 'ਤੇ ਅਤੇ ਨਿਊਜ਼ੀਲੈਂਡ (19) ਤੀਜੇ ਨੰਬਰ 'ਤੇ ਹੈ।