ASIA CUP 2018 : ਵਿਰਾਟ ਕੋਹਲੀ ਨੂੰ ਦਿੱਤਾ ਆਰਾਮ , ਰੋਹਿਤ ਨੂੰ ਮਿਲੀ ਟੀਮ ਇੰਡੀਆ ਦੀ ਕਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਬੀ.ਸੀਸੀ.ਆਈ ਨੇ ਏਸ਼ੀਆ ਕਪ 2018 ਲਈ ਭਾਰਤੀ ਟੀਮ ਦੀ ਘੋਸ਼ਣਾ ਕਰ ਦਿੱਤੀ ਹੈ ।

Rohit And Dhawan

ਨਵੀਂ ਦਿੱਲੀ : ਬੀ.ਸੀਸੀ.ਆਈ ਨੇ ਏਸ਼ੀਆ ਕਪ 2018 ਲਈ ਭਾਰਤੀ ਟੀਮ ਦੀ ਘੋਸ਼ਣਾ ਕਰ ਦਿੱਤੀ ਹੈ । ਤੁਹਾਨੂੰ ਦਸ ਦਈਏ ਕਿ ਇਸ ਟੂਰਨਾਮੈਂਟ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਆਰਾਮ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਗੈਰਮੌਜੂਦਗੀ ਵਿਚ ਰੋਹੀਤ ਸ਼ਰਮਾ ਨੂੰ ਟੀਮ ਦੀ ਕਮਾਨ ਸੌਂਪੀ ਗਈ ਹੈ। ਇਸ ਟੂਰਨਾਮੈਂਟ ਸ਼ਿਖਰ ਧਵਨ ਨੂੰ ਉਪ - ਕਪਤਾਨੀ ਦੀ ਜਿੰਮੇਵਾਰੀ ਸੌਂਪੀ ਗਈ ਹੈ।

  ਯੋ - ਯੋ ਟੈਸਟ ਵਿਚ ਫੇਲ ਹੋਣ ਦੇ ਕਾਰਨ ਇੰਗਲੈਂਡ ਦੌਰੇ `ਤੇ ਜਾਣ ਵਾਲੀ ਲਿਮਿਟੇਡ ਓਵਰਸ ਟੀਮ ਤੋਂ ਬਾਹਰ ਹੋਣ ਵਾਲੇ ਅੰਬਾਤੀ ਰਾਇਡੂ ਦੀ ਟੀਮ ਵਿਚ ਵਾਪਸੀ ਹੋਈ ਹੈ। ਉਥੇ ਹੀ ਸੱਟ ਦੇ ਕਾਰਨ ਟੀਮ ਤੋਂ ਬਾਹਰ ਚੱਲ ਰਹੇ ਮੱਧਕਰਮ ਦੇ ਬੱਲੇਬਾਜ ਕੇਦਾਰ ਜਾਧਵ ਵੀ ਟੀਮ ਵਿਚ ਵਾਪਸੀ ਕਰਨ ਵਿਚ ਸਫਲ ਰਹੇ ਹਨ। ਆਸਟਰੇਲੀਆ ਦੌਰੇ `ਤੇ ਗਈ ਇੰਡਿਆ ਏ ਟੀਮ ਲਈ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਮਨੀਸ਼ ਪਾੰਡੇ  ਨੂੰ ਵੀ ਏਸ਼ੀਆ ਕਪ ਦੀ ਟੀਮ ਵਿਚ ਸਥਾਨ ਦਿੱਤਾ ਗਿਆ ਹੈ। ਇਸ ਟੂਰਨਾਮੈਂਟ `ਚ ਵਿਕੇਟਕੀਪਿੰਗ ਦੀ ਜ਼ਿਮੇਵਾਰੀ ਮਹੇਂਦਰ ਸਿੰਘ ਧੌਨੀ ਅਤੇ ਦਿਨੇਸ਼ ਕਾਰਤਕ ਨੂੰ ਸੌਂਪੀ ਗਈ ਹੈ। 

ਅਕਸ਼ਰ ਪਟੇਲ  ਵੀ ਟੀਮ ਵਿੱਚ ਵਾਪਸੀ ਕਰਨ ਵਿਚ ਸਫਲ ਰਹੇ ਹਨ।  ਹੋਰ ਬੱਲੇਬਾਜਾਂ ਵਿਚ ਕੇਏਲ ਰਾਹੁਲ ਨੂੰ ਟੀਮ ਵਿਚ ਸ਼ਾਮਿਲ ਕੀਤਾ ਗਿਆ ਹੈ। ਉਥੇ ਹੀ ,  ਗੇਂਦਬਾਜੀ ਵਿਭਾਗ ਦੀ ਗੱਲ ਕਰੀਏ ਤਾਂ ਪਿੱਠ ਵਿੱਚ ਲੱਗੀ ਚੋਟ ਦੇ ਕਾਰਨ ਇੰਗਲੈਂਡ  ਦੇ ਖਿਲਾਫ ਟੈਸਟ ਸੀਰੀਜ਼ ਤੋਂ ਬਾਹਰ ਹੋਣ ਵਾਲੇ ਭੁਵਨੇਸ਼ਵਰ ਕੁਮਾਰ ਨੂੰ ਏਸ਼ੀਆ ਕਪ ਲਈ ਟੀਮ ਵਿਚ ਸ਼ਾਮਿਲ ਕੀਤਾ ਗਿਆ ਹੈ।  ਹੋਰ ਤੇਜ ਗੇਂਦਬਾਜਾਂ ਵਿਚ ਜਸਪ੍ਰੀਤ ਬੁਮਰਾਹ ਅਤੇ ਸ਼ਾਰਦੁਲ ਠਾਕੁਰ  ਸ਼ਾਮਿਲ ਹਨ। ਉਥੇ ਹੀ ਇੱਕ ਹੋਰ ਤੇਜ ਗੇਂਦਬਾਜ ਖਲੀਲ ਅਹਿਮਦ  ਨੂੰ ਪਹਿਲੀ ਵਾਰ ਰਾਸ਼ਟਰੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਹੈ।

ਇਸ ਦੇ ਇਲਾਵਾ ਕੁਲਦੀਪ ਯਾਦਵ  ,  ਯੁਜਵੇਂਦਰ ਚਹਿਲ  ਅਤੇ ਅਕਸ਼ਰ ਪਟੇਲ  ਦੇ ਰੂਪ ਵਿੱਚ ਤਿੰਨ ਸਪਿਨਰਸ ਨੂੰ ਟੀਮ ਵਿਚ ਸਥਾਨ ਦਿੱਤਾ ਗਿਆ ਹੈ। ਹਾਰਦਿਕ ਪਾਂਡਿਆ ਟੀਮ ਵਿਚ ਸ਼ਾਮਿਲ ਇੱਕਮਾਤਰ ਆਲਰਾਉਂਡਰ ਹੋਣਗੇ। ਰਵਿੰਦਰ ਜਡੇਜਾ ਅਤੇ ਆਰ ਅਸ਼ਵਿਨ ਇਕ ਵਾਰ ਫਿਰ ਲਿਮਿਟੇਡ ਓਵਰਸ ਟੀਮ ਵਿਚ ਸਥਾਨ ਬਣਾਉਣ ਵਿਚ ਅਸਫਲ ਰਹੇ ਹਨ।  ਧਿਆਨਯੋਗ ਹੈ ਕਿ ਮਹੇਂਦਰ ਸਿੰਘ ਧੌਨੀ  ਦੇ ਕਵਰ  ਦੇ ਤੌਰ `ਤੇ ਰਿਸ਼ਭ ਪੰਤ ਦੀ ਬਜਾਏ ਦਿਨੇਸ਼ ਕਾਰਤਕ ਨੂੰ ਟੀਮ ਵਿਚ ਸ਼ਾਮਿਲ ਕੀਤਾ ਗਿਆ ਹੈ।  ਪੰਤ ਫਿਲਹਾਲ ਇੰਗਲੈਂਡ  ਦੇ ਖਿਲਾਫ ਟੈਸਟ ਸੀਰੀਜ਼ ਵਿਚ ਵਿਅਸਤ ਹਨ।

ਏਸ਼ੀਆ ਕਪ 2018 ਲਈ ਭਾਰਤੀ ਟੀਮ :  ਰੋਹੀਤ ਸ਼ਰਮਾ  ( C )  ,  ਸ਼ਿਖਰ ਧਵਨ   ( VC )  ,  ਕੇਏਲ ਰਾਹੁਲ ,  ਅੰਬਾਤੀ ਰਾਇਡੂ ,  ਮਨੀਸ਼ ਪਾੰਡੇ  ,  ਕੇਦਾਰ ਜਾਧਵ ,  ਐਮਐਸ ਧੌਨੀ ,  ਦਿਨੇਸ਼ ਕਾਰਤਿਕ  ,  ਕੁਲਦੀਪ ਯਾਦਵ  ,  ਹਾਰਦਿਕ ਪਾਂਡਿਆ ,  ਯੁਜਵੇਂਦਰ ਚਹਿਲ  ,  ਅਕਸ਼ਰ ਪਟੇਲ  ,  ਭੁਵਨੇਸ਼ਵਰ ਕੁਮਾਰ ,  ਜਸਪ੍ਰੀਤ ਬੁਮਰਾਹ ,  ਸ਼ਾਰਦੁਲ ਠਾਕੁਰ  ਅਤੇ ਖਲੀਲ ਅਹਿਮਦ ।