Shreyas Iyer Discharged From Sydney Hospital Latest News in Punjabi ਨਵੀਂ ਦਿੱਲੀ : ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਅੱਜ ਸਿਡਨੀ ਦੇ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਇਸ ਦੀ ਪੁਸ਼ਟੀ ਕਰਦੇ ਹੋਏ ਅਈਅਰ ਦੀ ਸਿਹਤ ਬਾਰੇ ਜਾਣਕਾਰੀ ਦਿਤੀ ਹੈ।
ਜ਼ਿਕਰਯੋਗ ਹੈ ਕਿ ਸ਼੍ਰੇਅਸ ਨੂੰ ਆਸਟ੍ਰੇਲੀਆ ਵਿਰੁਧ ਤੀਜੇ ਵਨਡੇ ਦੌਰਾਨ ਪਸਲੀ ਦੀ ਸੱਟ ਲੱਗੀ ਗਈ ਸੀ। ਇਹ ਸੱਟ ਕੈਚ ਲੈਣ ਲਈ ਬੈਕਵਰਡ ਪੁਆਇੰਟ ਤੋਂ ਪਿੱਛੇ ਵੱਲ ਦੌੜਦੇ ਸਮੇਂ ਲੱਗੀ ਸੀ। ਉਨ੍ਹਾਂ ਨੂੰ ਆਈ.ਸੀ.ਯੂ. ਵਿਚ ਰਖਿਆ ਗਿਆ ਸੀ ਪਰ ਬੀ.ਸੀ.ਸੀ.ਆਈ. ਨੇ ਕਿਹਾ ਕਿ ਉਹ ਹੁਣ ਤੰਦਰੁਸਤ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ ਹੈ।
ਦੱਸ ਦਈਏ ਕਿ ਸ਼੍ਰੇਅਸ ਨੂੰ ਸੱਟ ਕਾਰਨ ਅੰਦਰੂਨੀ ਖ਼ੂਨ ਵਹਿਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਆਈ.ਸੀ.ਯੂ. ਵਿਚ ਰਖਿਆ ਗਿਆ ਸੀ, ਹਾਲਾਂਕਿ ਉਨ੍ਹਾਂ ਨੂੰ ਜਲਦੀ ਹੀ ਆਈ.ਸੀ.ਯੂ. ਤੋਂ ਛੁੱਟੀ ਦੇ ਦਿਤੀ ਗਈ, ਪਰ ਉਨ੍ਹਾਂ ਦਾ ਇਲਾਜ ਜਾਰੀ ਹੈ। ਸਿਡਨੀ ਵਿਚ ਖੇਡੇ ਗਏ ਤੀਜੇ ਇਕ ਦਿਨਾਂ ਵਿਚ ਆਸਟ੍ਰੇਲੀਆਈ ਬੱਲੇਬਾਜ਼ ਐਲੇਕਸ ਕੈਰੀ ਦਾ ਕੈਚ ਲੈਂਦੇ ਸਮੇਂ ਅਈਅਰ ਜ਼ਖ਼ਮੀ ਹੋ ਗਏ ਸਨ।
(For more news apart from Shreyas Iyer Discharged From Sydney Hospital Latest News in Punjabi stay tuned to Rozana Spokesman.)