ਭਾਰਤ ਦੀ ਇਸ ਹਾਕੀ ਖਿਡਾਰਨ ਨੇ ਸਿਰਫ਼ 28 ਸਾਲ ਦੀ ਉਮਰ ‘ਚ ਲਿਆ ਸੰਨਿਆਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਹਾਕੀ ਟੀਮ ਦੀ ਅਹਿਮ ਮੈਂਬਰ ਸੁਨੀਤਾ ਲਾਕੜਾ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ...

Sunita Lakra

ਨਵੀਂ ਦਿੱਲੀ: ਭਾਰਤੀ ਹਾਕੀ ਟੀਮ ਦੀ ਅਹਿਮ ਮੈਂਬਰ ਸੁਨੀਤਾ ਲਾਕੜਾ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਸੁਨੀਤਾ ਨੇ ਸੱਟ ਦੀ ਵਜ੍ਹਾ ਨਾਲ ਸਿਰਫ਼ 28 ਸਾਲ ਦੀ ਉਮਰ ਵਿੱਚ ਖੇਡ ਨੂੰ ਅਲਵਿਦਾ ਕਹਿ ਦਿੱਤਾ। ਦੱਸ ਦਈਏ ਕਿ ਸੁਨੀਤਾ ਪਿਛਲੇ ਕਾਫ਼ੀ ਸਮੇਂ ਤੋਂ ਗੋਡੇ ਦੀ ਸੱਟ ਨਾਲ ਜੂਝ ਰਹੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਇੰਟਰਨੈਸ਼ਨਲ ਹਾਕੀ ਨੂੰ ਛੱਡਣ ਦਾ ਫੈਸਲਾ ਕੀਤਾ।

ਸੁਨੀਤਾ ਨੇ ਸੰਨਿਆਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਹ ਟੋਕਿਓ ਓਲੰਪਿਕ ਵਿੱਚ ਖੇਡਣਾ ਚਾਹੁੰਦੀ ਸੀ ਪਰ ਸੱਟ ਦੀ ਵਜ੍ਹਾ ਤੋਂ ਉਹ ਇਹ ਕਰਨ ਵਿੱਚ ਸਮਰਥਾਵਾਨ ਨਹੀਂ ਹੈ। ਸੰਨਿਆਸ ਦਾ ਐਲਾਨ ਕਰਦੇ ਹੋਏ ਸੁਨੀਤਾ ਲਾਕੜਾ ਭਾਵੁਕ ਹੋ ਗਈ ਅਤੇ ਉਨ੍ਹਾਂ ਨੇ ਕਿਹਾ,  ਅੱਜ ਮੇਰੇ ਲਈ ਭਾਵਨਾਤਮਕ ਦਿਨ ਹੈ ਕਿਉਂਕਿ ਮੈਂ ਅੰਤਰਰਾਸ਼ਟਰੀ ਹਾਕੀ ਤੋਂ ਸੰਨਿਆਸ ਦਾ ਫੈਸਲਾ ਕੀਤਾ ਹੈ।

ਮੈਂ ਬੇਹੱਦ ਹੀ ਖੁਸ਼ਕਿਸਮਤ ਹਾਂ ਕਿ ਮੈਂ ਰਿਓ ਓਲੰਪਿਕ ਵਿੱਚ ਹਿੱਸਾ ਲਿਆ, ਜੋ ਕਿ ਪਿਛਲੇ ਤਿੰਨ ਦਹਾਕਿਆਂ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਦਾ ਪਹਿਲਾ ਓਲੰਪਿਕ ਸੀ। ਮੈਂ ਟੋਕਓ ਓਲੰਪਿਕਸ ਵਿੱਚ ਵੀ ਖੇਡਣਾ ਚਾਹੁੰਦੀ ਸੀ ਪਰ ਡਾਕਟਰਾਂ ਨੇ ਦੱਸਿਆ ਕਿ ਮੈਨੂੰ ਗੋਡੇ ਦੀ ਇੱਕ ਹੋਰ ਸਰਜਰੀ ਦੀ ਜ਼ਰੂਰਤ ਹੈ।

ਘਰੇਲੂ ਪੱਧਰ ‘ਤੇ ਹਾਕੀ ਖੇਡਦੀ ਰਹੇਗੀ ਲਾਕੜਾ

 ਸੁਨੀਤਾ ਲਾਕੜਾ ਨੇ ਅੱਗੇ ਕਿਹਾ, ਮੈਂ ਜਦੋਂ ਠੀਕ ਹੋ ਜਾਵਾਂਗੀ ਤਾਂ ਘਰੇਲੂ ਹਾਕੀ ਖੇਡਾਂਗੀ। ਮੈਂ ਨਾਲਕੋ ਲਈ ਦੁਬਾਰਾ ਮੈਦਾਨ ‘ਤੇ ਆਵਾਂਗੀ, ਜਿਨ੍ਹਾਂ ਨੇ ਮੈਨੂੰ ਨੌਕਰੀ ਦੇ ਕੇ ਮੇਰੇ ਕਰੀਅਰ ਵਿੱਚ ਅਹਿਮ ਰੋਲ ਅਦਾ ਕੀਤਾ। ਸੁਨੀਤਾ ਲਾਕੜਾ ਦਾ ਕਰੀਅਰ ਸੁਨੀਤਾ ਲਾਕੜਾ ਨੇ ਭਾਰਤੀ ਮਹਿਲਾ ਹਾਕੀ ਟੀਮ ਵਿੱਚ ਸਾਲ 2008 ਵਿੱਚ ਡੇਬਿਊ ਕੀਤਾ ਸੀ ਅਤੇ 2018 ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਉਹ ਭਾਰਤ ਦੀ ਕਪਤਾਨ ਵੀ ਬਣੀ।

ਇਸ ਟੂਰਨਾਮੈਂਟ ਵਿੱਚ ਭਾਰਤੀ ਹਾਕੀ ਟੀਮ ਰਨਰਅਪ ਰਹੇ। ਇਸ ਤੋਂ ਇਲਾਵਾ ਉਹ ਜਕਾਰਤਾ ਏਸ਼ੀਅਨ ਗੈਂਸ 2018 ਵਿੱਚ ਸਿਲਵਰ ਮੈਡਲ ਅਤੇ 2014 ਇੰਚਯੋਨ ਏਸ਼ੀਅਨ ਗੈਂਸ ਵਿੱਚ ਬਰਾਂਜ ਮੈਡਲ ਜਿੱਤਣ ਵਾਲੀ ਮਹਿਲਾ ਹਾਕੀ ਟੀਮ ਦੀ ਮੈਂਬਰ ਸਨ।