David Warner: ਆਖਰੀ ਟੈਸਟ ਮੈਚ ਤੋਂ ਪਹਿਲਾਂ ਡੇਵਿਡ ਵਾਰਨਰ ਦੀ ਇਹ ਚੀਜ਼ ਹੋਈ ਚੋਰੀ; ਵੀਡੀਉ ਜ਼ਰੀਏ ਵਾਪਸ ਕਰਨ ਦੀ ਕੀਤੀ ਅਪੀਲ

ਏਜੰਸੀ

ਖ਼ਬਰਾਂ, ਖੇਡਾਂ

ਉਨ੍ਹਾਂ ਕਿਹਾ, ''ਜੇਕਰ ਕਿਸੇ ਨੂੰ ਬੈਗ ਪੈਕ ਚਾਹੀਦਾ ਹੈ, ਤਾਂ ਮੇਰੇ ਕੋਲ ਇਕ ਹੋਰ ਹੈ। ਤੁਹਾਨੂੰ ਪਰੇਸ਼ਾਨ ਨਹੀਂ ਕੀਤਾ ਜਾਵੇਗਾ"

David Warner makes plea for return of his missing baggy green

View this post on Instagram

David Warner:: ਆਸਟ੍ਰੇਲੀਆਈ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ 'ਤੇ ਭਾਵੁਕ ਅਪੀਲ ਕਰਦੇ ਹੋਏ ਅਪਣੇ ਆਖਰੀ ਟੈਸਟ ਤੋਂ ਪਹਿਲਾਂ ਚੋਰੀ ਹੋਰੀ ਬੈਗੀ ਗ੍ਰੀਨ ਕੈਪ ਨੂੰ ਵਾਪਸ ਕਰਨ ਦੀ ਅਪੀਲ ਕੀਤੀ। ਵਾਰਨਰ ਨੇ ਇਹ ਅਪੀਲ ਇੰਸਟਾਗ੍ਰਾਮ 'ਤੇ ਕੀਤੀ ਹੈ ਤਾਂ ਜੋ ਉਹ ਇਥੇ ਅਪਣੇ ਆਖਰੀ ਟੈਸਟ 'ਚ ਬੈਗੀ ਗ੍ਰੀਨ (ਟੈਸਟ ਕੈਪ) ਪਹਿਨ ਸਕਣ।

ਉਨ੍ਹਾਂ ਇੰਸਟਾਗ੍ਰਾਮ 'ਤੇ ਇਕ ਵੀਡੀਉ ਪੋਸਟ ਵਿਚ ਕਿਹਾ, "ਇਹ ਮੇਰੀ ਆਖਰੀ ਕੋਸ਼ਿਸ਼ ਹੈ। ਕੁੱਝ ਦਿਨ ਪਹਿਲਾਂ ਕਿਸੇ ਨੇ ਮੇਰਾ ਬੈਗ ਪੈਕ ਚੋਰੀ ਕਰ ਲਿਆ। ਇਸ ਵਿਚ ਹੀ ਮੇਰੀ ਬੈਗੀ ਗ੍ਰੀਨ ਰੱਖੀ ਹੋਈ ਸੀ। ਇਹ ਮੇਰੇ ਲਈ ਭਾਵਨਾਤਮਕ ਮਾਮਲਾ ਹੈ। ਮੈਨੂੰ ਮੇਰੀ ਬੈਗੀ ਗ੍ਰੀਨ ਵਾਪਸ ਚਾਹੀਦੀ ਹੈ।''

ਉਨ੍ਹਾਂ ਕਿਹਾ, ''ਜੇਕਰ ਕਿਸੇ ਨੂੰ ਬੈਗ ਪੈਕ ਚਾਹੀਦਾ ਹੈ, ਤਾਂ ਮੇਰੇ ਕੋਲ ਇਕ ਹੋਰ ਹੈ। ਤੁਹਾਨੂੰ ਪਰੇਸ਼ਾਨ ਨਹੀਂ ਕੀਤਾ ਜਾਵੇਗਾ। ਕ੍ਰੀਡ ਆਸਟ੍ਰੇਲੀਆ ਜਾਂ ਸੋਸ਼ਲ ਮੀਡੀਆ 'ਤੇ ਮੇਰੇ ਨਾਲ ਸੰਪਰਕ ਕਰੋ”।

ਇਸ ਤੋਂ ਪਹਿਲਾਂ ਡੇਵਿਡ ਵਾਰਨਰ ਨੇ ਸੋਮਵਾਰ ਨੂੰ ਅਪਣਾ ਆਖਰੀ ਟੈਸਟ ਮੈਚ ਖੇਡਣ ਤੋਂ ਪਹਿਲਾਂ ਇਕ ਦਿਨਾ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਪਰ ਉਹ ਆਸਟ੍ਰੇਲੀਆ ਲਈ ਟੀ-20 ਕ੍ਰਿਕਟ ਖੇਡਣਾ ਜਾਰੀ ਰਖਣਗੇ। 37 ਸਾਲਾ ਸਲਾਮੀ ਬੱਲੇਬਾਜ਼ ਨੇ ਹਾਲਾਂਕਿ ਸਪੱਸ਼ਟ ਕੀਤਾ ਕਿ ਜੇਕਰ ਆਸਟਰੇਲੀਆ ਨੂੰ 2025 ਚੈਂਪੀਅਨਜ਼ ਟਰਾਫੀ ਲਈ ਉਨ੍ਹਾਂ ਦੀ ਜ਼ਰੂਰਤ ਪਈ ਤਾਂ ਉਹ ਚੋਣ ਲਈ ਉਪਲਬਧ ਹੋਣਗੇ।

(For more Punjabi news apart from David Warner makes plea for return of his missing baggy green, stay tuned to Rozana Spokesman)