200 ਇਕ ਦਿਨਾਂ ਖੇਡਣ ਵਾਲੀ ਵਿਸ਼ਵ ਦੀ ਪਹਿਲੀ ਮਹਿਲਾ ਕ੍ਰਿਕਟਰ ਬਣੀ, ਮਿਤਾਲੀ ਰਾਜ

ਏਜੰਸੀ

ਖ਼ਬਰਾਂ, ਖੇਡਾਂ

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਇਕ ਦਿਨਾਂ ਕਪਤਾਨ ਮਿਤਾਲੀ ਰਾਜ ਨੇ ਅਪਣੇ ਖਾਤੇ 'ਚ ਇਕ ਖਾਸ ਉਪਲਬਧੀ ਜੋੜ ਦਿਤੀ ਹੈ.....

Mithali Raj

ਨਵੀਂ ਦਿੱਲੀ : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਇਕ ਦਿਨਾਂ ਕਪਤਾਨ ਮਿਤਾਲੀ ਰਾਜ ਨੇ ਅਪਣੇ ਖਾਤੇ 'ਚ ਇਕ ਖਾਸ ਉਪਲਬਧੀ ਜੋੜ ਦਿਤੀ ਹੈ। ਮਿਤਾਲੀ 200 ਇਕ ਦਿਨਾਂ ਖੇਡਣ ਵਾਲੀ ਵਿਸ਼ਵ ਦੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ ਹੈ। ਉਨ੍ਹਾਂ ਨੇ ਸ਼ੁਕਰਵਾਰ ਨੂੰ ਨਿਊਜ਼ੀਲੈਂਡ ਦੇ ਖਿਲਾਫ ਹੈਮਿਲਟਨ 'ਚ ਇਹ ਉਪਲਬਧੀ ਹਾਸਲ ਕੀਤੀ ਹੈ। ਭਾਰਤੀ ਮਹਿਲਾ ਟੀਮ ਨੇ ਨਿਊਜ਼ੀਲੈਂਡ ਖਿਲਾਫ਼ ਤਿੰਨ ਮੈਚਾਂ ਦੀ ਸੀਰੀਜ਼ 'ਚ ਪਹਿਲਾਂ ਹੀ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਤੀਜੇ ਮੈਚ 'ਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿਤਾ ਹੈ।

ਭਾਰਤ ਦੀ ਤਜਰਬੇਕਾਰ ਮਹਿਲਾ ਕ੍ਰਿਕਟਰ ਮਿਤਾਲੀ ਨੇ ਪਹਿਲਾਂ ਹੀ ਅਪਣੇ ਨਾਂ ਸਭ ਤੋਂ ਜ਼ਿਆਦਾ ਵਨ ਡੇ ਖੇਡਣ ਦਾ ਰਿਕਾਰਡ ਦਰਜ ਕੀਤਾ ਹੋਇਆ ਸੀ। ਉਨ੍ਹਾਂ ਨੇ 192ਵਾਂ ਇਕ ਦਿਨਾਂ ਖੇਡਦੇ ਹੀ ਇਹ ਰਿਕਾਰਡ ਅਪਣੇ ਨਾਂ ਕੀਤਾ ਸੀ।  (ਪੀਟੀਆਈ)