ਆਸਟ੍ਰੇਲੀਆਈ ਐਲਪੀਜੀਏ ਕਾਰਡ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਬਣੀ ਵਾਨੀ ਕਪੂਰ

ਏਜੰਸੀ

ਖ਼ਬਰਾਂ, ਖੇਡਾਂ

ਵਾਨੀ ਕਪੂਰ ਆਸਟ੍ਰੇਲੀਆਈ ਮਹਿਲਾ ਪੀਜੀਏ ਟੂਰ ( ਐਲਪੀਜੀਏ ) ਦਾ ਕਾਰਡ ਹਾਸਲ ਕਰਨ ਵਾਲੀ ਪਹਿਲੀ...

Vani Kapoor

ਬਲਾਰਤ : ਵਾਨੀ ਕਪੂਰ ਆਸਟ੍ਰੇਲੀਆਈ ਮਹਿਲਾ ਪੀਜੀਏ ਟੂਰ ( ਐਲਪੀਜੀਏ ) ਦਾ ਕਾਰਡ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਗੋਲਫਰ ਬਣ ਗਈ ਹੈ। ਵਾਨੀ ਨੇ ਬਲਾਰਤ ਗੋਲਫ਼ ਕਲੱਬ ਵਿਚ ਖੇਡੇ ਗਏ ਪਹਿਲੇ ਕਵਾਲੀਫਾਇੰਗ ਟੂਰਨਾਮੈਂਟ ਵਿਚ 71 ,  78 ਅਤੇ 69 ਦਾ ਕਾਰਡ ਖੇਡਿਆ।

ਉਹ ਦੋ ਓਵਰ 218  ਦੇ ਸਕੋਰ ਦੇ ਨਾਲ ਸੰਯੁਕਤ ਰੂਪ ਨਾਲ 12ਵੇਂ ਸਥਾਨ ਉਤੇ ਰਹੀ। ਇਸ ਮੁਕਾਬਲੇ ਵਿਚ 81 ਖਿਡਾਰੀਆਂ ਨੇ ਭਾਗ ਲਿਆ ਸੀ ਜਿਸ ਵਿਚੋਂ ਸਿਖਰਲੇ 20 ਨੂੰ ਆਸਟ੍ਰੇਲੀਆਈ ਐਲਪੀਜੀਏ ਵਿਚ ਖੇਡਣ ਦਾ ਮੌਕਾ ਮਿਲੇਗਾ।

ਕਵਾਲੀਫਾਇੰਗ ਮੁਕਾਬਲੇ ਵਿਚ ਭਾਗ ਲੈਣ ਵਾਲੀ ਹੋਰ ਭਾਰਤੀ ਖਿਡਾਰੀਆਂ ਵਿਚ ਉਪਦੇਸ਼ ਡਾਗਰ ਸੰਯੁਕਤ ਰੂਪ 30ਵੇਂ ,  ਸ਼ਰਧਾ ਮਦਾਨ ਸੰਯੁਕਤ 37ਵੇਂ ਅਤੇ ਰਿਧੀਮਾ ਦਿਲਾਵਰੀ ਸੰਯੁਕਤ ਰੂਪ ਨਾਲ 57ਵੇਂ ਸਥਾਨ ਉਤੇ ਰਹੀ। ਵਾਨੀ ਕਪੂਰ ਨੇ ਦੇਸ਼ ਦੇ ਨਾਂਅ ਉੱਚਾ ਕਰ ਦਿਤਾ ਹੈ ਜਿਸ ਨਾਲ ਹਰ ਕੋਈ ਦੇਸ਼ ਦੀ ਕੁੜੀ ਹੋਣ ਉਤੇ ਮਾਣ ਹਾਸਲ ਕਰ ਰਿਹਾ ਹੈ।