India vs England 2nd Test: ਭਾਰਤ ਨੇ ਪਹਿਲੇ ਦਿਨ 6 ਵਿਕਟਾਂ ਗੁਆ ਕੇ 336 ਦੌੜਾਂ ਬਣਾਈਆਂ
ਯਸ਼ਸਵੀ ਜਾਇਸਵਾਲ ਦੋਹਰੇ ਸੈਂਕੜੇ ਦੇ ਨੇੜੇ ਪਹੁੰਚਿਆ
India vs England 2nd Test:: ਭਾਰਤ ਅਤੇ ਇੰਗਲੈਂਡ ਵਿਚਾਲੇ ਦੂਜਾ ਟੈਸਟ ਵਿਸ਼ਾਖਾਪਟਨਮ ’ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਜ਼ਖ਼ਮੀ ਜਡੇਜਾ ਅਤੇ ਕੇਐਲ ਰਾਹੁਲ ਦੀ ਜਗ੍ਹਾ ਮੁਕੇਸ਼, ਕੁਲਦੀਪ ਅਤੇ ਰਜਤ ਪਾਟੀਦਾਰ ਨੇ ਟੈਸਟ ਟੀਮ ’ਚ ਡੈਬਿਊ ਕੀਤਾ ਹੈ। ਸ਼ੋਏਬ ਬਸ਼ੀਰ ਨੇ ਵੀ ਇੰਗਲੈਂਡ ਲਈ ਅਪਣਾ ਡੈਬਿਊ ਕੀਤਾ ਹੈ, ਜੋ ਵੀਜ਼ਾ ਕਾਰਨਾਂ ਕਰ ਕੇ ਪਹਿਲਾ ਟੈਸਟ ਨਹੀਂ ਖੇਡ ਸਕਿਆ ਸੀ।
ਭਾਰਤ ਨੇ ਯਸ਼ਸਵੀ ਜਾਇਸਵਾਲ (179*) ਦੀ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਪਹਿਲੇ ਦਿਨ 6 ਵਿਕਟਾਂ ਦੇ ਨੁਕਸਾਨ ’ਤੇ 336 ਦੌੜਾਂ ਬਣਾਈਆਂ। ਰੋਹਿਤ ਸ਼ਰਮਾ ਫਿਰ ਫ਼ਲਾਪ ਰਹੇ ਅਤੇ ਸਿਰਫ਼ 14 ਦੌੜਾਂ ਹੀ ਬਣਾ ਸਕੇ। ਡੈਬਿਊ ਕਰਨ ਵਾਲੇ ਸ਼ੋਏਬ ਬਸ਼ੀਰ ਨੇ ਉਨ੍ਹਾਂ ਨੂੰ ਅਪਣੀ ਗੇਂਦ ਨਾਲ ਕੈਚ ਕਰਵਾਇਆ। ਸ਼ੁਭਮਨ ਗਿੱਲ ਇਕ ਵਾਰ ਫਿਰ ਵੱਡੀ ਪਾਰੀ ਖੇਡਣ ਵਿਚ ਨਾਕਾਮ ਰਹੇ ਅਤੇ 34 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ ਜਦਕਿ ਅਈਅਰ (27) ਅਤੇ ਡੈਬਿਊ ਕਰਨ ਵਾਲੇ ਰਜਤ ਪਾਟੀਦਾਰ (32) ਨੇ ਛੋਟੀਆਂ ਪਾਰੀਆਂ ਖੇਡੀਆਂ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਅਕਸ਼ਰ ਪਟੇਲ ਅਤੇ ਸ਼੍ਰੀਕਰ ਭਰਤ ਕ੍ਰਮਵਾਰ 27 ਅਤੇ 17 ਦੌੜਾਂ ਹੀ ਬਣਾ ਸਕੇ। ਯਸ਼ਸਵੀ ਜਾਇਸਵਾਲ ਤੋਂ ਇਲਾਵਾ ਸਾਰੇ ਬੱਲੇਬਾਜ਼ਾਂ ਨੂੰ ਚੰਗੀ ਸ਼ੁਰੂਆਤ ਵੀ ਮਿਲੀ ਪਰ ਉਹ ਵੱਡੀਆਂ ਪਾਰੀਆਂ ਖੇਡਣ ’ਚ ਨਾਕਾਮ ਰਹੇ ਤੇ ਸੈੱਟ ਹੋ ਕੇ ਗ਼ਲਤ ਸ਼ਾਟ ਮਾਰਦੇ ਆਊਟ ਹੋਏ। ਯਸ਼ਸਵੀ ਜਾਇਸਵਾਲ ਇਕ ਪਾਸਾ ਸੰਭਾਲੀ ਰਖਿਆ ਤੇ ਨਤੀਜੇ ਵਜੋਂ ਭਾਰਤ ਵੱਡੇ ਸਕੋਰ ਵਲ ਵਧ ਰਿਹਾ ਹੈ। ਅੰਤ ਵਿਚ ਅਸ਼ਵਿਨ ਜਾਇਸਵਾਲ ਨਾਲ ਮੌਜੂਦ ਸਨ। ਇੰਗਲੈਂਡ ਲਈ ਸ਼ੋਏਬ ਬਸ਼ੀਰ ਅਤੇ ਰੇਹਾਨ ਅਹਿਮਦ ਨੇ 2-2 ਵਿਕਟਾਂ ਲਈਆਂ ਜਦਕਿ ਰੇਹਾਨ ਅਹਿਮਦ ਅਤੇ ਜੇਮਸ ਐਂਡਰਸਨ ਨੇ ਇਕ-ਇਕ ਵਿਕਟ ਲਈ।
(For more Punjabi news apart from India vs England 2nd Test: Yashasvi Jaiswal's unbeaten century takes India to 336/6, stay tuned to Rozana Spokesman)