ਪਿਕ ਦੇ ਗੋਲ ਨਾਲ ਬਾਰਸੀਲੋਨਾ ਨੇ ਰੀਆਲ ਮੈਡ੍ਰਿਡ ਨੂੰ ਹਰਾਇਆ
ਮਿਆਮੀ, 30 ਜੁਲਾਈ: ਗੇਰਾਰਡ ਪਿਕ ਦੇ ਫ਼ੈਸਲਾਕੁਨ ਗੋਲ ਦੀ ਮਦਦ ਨਾਲ ਬਾਰਸੀਲੋਨਾ ਨੇ ਐਲ ਕਲਾਸਿਕੋ ਮਿਆਮੀ ਦੇ ਰੋਮਾਂਚਕ ਮੈਚ ਵਿਚ ਰੀਆਲ ਮੈਡ੍ਰਿਡ ਨੂੰ 3-2 ਨਾਲ ਹਰਾਇਆ।
ਮਿਆਮੀ, 30 ਜੁਲਾਈ: ਗੇਰਾਰਡ ਪਿਕ ਦੇ ਫ਼ੈਸਲਾਕੁਨ ਗੋਲ ਦੀ ਮਦਦ ਨਾਲ ਬਾਰਸੀਲੋਨਾ ਨੇ ਐਲ ਕਲਾਸਿਕੋ ਮਿਆਮੀ ਦੇ ਰੋਮਾਂਚਕ ਮੈਚ ਵਿਚ ਰੀਆਲ ਮੈਡ੍ਰਿਡ ਨੂੰ 3-2 ਨਾਲ ਹਰਾਇਆ।
ਸਪੇਨ ਦੇ ਇਸ ਕੌਮਾਂਤਰੀ ਫ਼ੁਟਬਾਲਰ ਨੇ ਹਾਰਡ ਰਾਕ ਸਟੇਡੀਅਮ 'ਚ 66,014 ਦਰਸ਼ਕਾਂ ਦੇ ਸਾਹਮਣੇ 50ਵੇਂ ਮਿੰਟ 'ਚ ਨੇਮਾਰ ਦੀ ਫ੍ਰੀ ਕਿਕ 'ਤੇ ਗੋਲ ਕੀਤਾ ਜੋ ਅੰਤ 'ਚ ਫ਼ੈਸਲਾਕੁਨ ਸਾਬਤ ਹੋਇਆ।
ਲਿਉਨਿਲ ਮੇਸੀ ਨੇ ਅਪਣੀ ਪ੍ਰਸਿੱਧੀ ਦੇ ਮੁਤਾਬਕ ਮੁੜ ਤੋਂ ਸ਼ਾਨਦਾਰ ਖੇਡ ਦਿਖਾਈ। ਉਨ੍ਹਾਂ ਤੀਜੇ ਮਿੰਟ 'ਚ ਹੀ ਗੋਲ ਕਰ ਕੇ ਰੀਆਲ ਮੈਡ੍ਰਿਡ ਨੂੰ ਦਬਅ 'ਚ ਲਿਆ ਦਿਤਾ। ਇਸ ਤੋਂ ਬਾਅਦ ਇਵਾਨ ਰੈਕੀਟਿਚ ਨੇ ਬਾਰਸੀਲੋਨਾ ਵਲੋਂ ਦੂਜਾ ਗੋਲ ਕੀਤਾ।
ਇਕ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਰੀਆਲ ਦੀ ਟੀਮ ਆਸਾਨੀ ਨਾਲ ਮੈਚ ਗੁਆ ਦੇਵੇਗੀ ਕਿਉਂਕਿ ਸ਼ੁਰੂ 'ਚ ਉਸ ਦੀ ਖੇਡ ਕੁੱਝ ਢਿੱਲੀ ਸੀ। ਜਿਨੇ ਦਿਨਜਿਦਾਨ ਦੀ ਟੀਮ ਨੇ ਹਾਲਾਂਕਿ ਛੇਤੀ ਹੀ ਖ਼ੁਦ ਨੂੰ ਸੰਭਾਲਿਆ ਅਤੇ ਪਹਿਲੇ ਹਾਫ਼ ਦੇ ਆਖ਼ਰੀ ਪਲਾਂ 'ਚੋਂ ਗੋਲ ਕਰ ਕੇ ਮੈਚ ਨੂੰ ਬਰਾਬਰੀ 'ਤੇ ਲਿਆ ਦਿਤਾ।
ਉਸ ਵਲੋਂ ਮਾਟੇਉ ਕੋਵਾਸਿਚ ਅਤੇ ਮਾਰਕੋ ਅਸੇਨਸੀਓ ਨੇ ਗੋਲ ਕੀਤੇ। ਇਹ ਦੋਸਤਾਨਾ ਮੈਚ ਜਦੋਂ ਰੋਮਾਂਚ ਦੇ ਸਿਖਰ ਵਲ ਵਧ ਰਿਹਾ ਸੀ ਤਦ ਪਿਕ ਨੇ ਫ਼ੈਸਲਾਕੁਨ ਗੋਲ ਕਰ ਦਿਤਾ। (ਏਐਫ਼ਪੀ