IPL 2024: BCCI ਨੇ IPL 2024 ਦਾ ਸਮਾਂ ਬਦਲਿਆ, ਇਨ੍ਹਾਂ 2 ਮੈਚਾਂ ਦੀਆਂ ਤਰੀਕਾਂ 'ਚ ਹੋਇਆ ਵੱਡਾ ਬਦਲਾਅ

ਏਜੰਸੀ

ਖ਼ਬਰਾਂ, ਖੇਡਾਂ

ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਪਹਿਲਾਂ 16 ਅਪ੍ਰੈਲ 2024 ਨੂੰ ਗੁਜਰਾਤ ਟਾਈਟਨਜ਼ ਅਤੇ ਦਿੱਲੀ ਕੈਪੀਟਲਜ਼ ਵਿਚਾਲੇ ਮੈਚ ਦੀ ਮੇਜ਼ਬਾਨੀ ਹੋਣੀ ਸੀ।

IPL 2024: KKR vs RR, GT vs DC Rescheduled

IPL 2024: ਨਵੀਂ ਦਿੱਲੀ - ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦਾ ਆਪਣਾ ਘਰੇਲੂ ਮੈਚ 16 ਅਪ੍ਰੈਲ ਨੂੰ ਰਾਜਸਥਾਨ ਰਾਇਲਜ਼ ਨਾਲ ਖੇਡੇਗੀ, ਜਦੋਂ ਕਿ ਅਹਿਮਦਾਬਾਦ ਵਿੱਚ ਗੁਜਰਾਤ ਟਾਈਟੰਸ ਅਤੇ ਦਿੱਲੀ ਕੈਪੀਟਲਜ਼ ਦੇ ਮੈਚ ਨੂੰ ਵੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਮੁੜ-ਨਿਰਧਾਰਤ ਕੀਤਾ ਹੈ। ਹਾਲਾਂਕਿ ਬੀਸੀਸੀਆਈ ਨੇ ਅਜਿਹਾ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ।

ਪੀਟੀਆਈ ਨੇ ਸੋਮਵਾਰ ਨੂੰ ਖ਼ਬਰ ਦਿੱਤੀ ਸੀ ਕਿ ਕੇਕੇਆਰ ਅਤੇ ਰਾਇਲਜ਼ ਵਿਚਾਲੇ 17 ਅਪ੍ਰੈਲ ਨੂੰ ਹੋਣ ਵਾਲਾ ਮੈਚ ਰਾਮ ਨੌਮੀ ਕਾਰਨ ਲਗਭਗ ਤੈਅ ਹੈ। ਬੀਸੀਸੀਆਈ ਨੇ ਹਾਲਾਂਕਿ ਇਨ੍ਹਾਂ ਦੋਵਾਂ ਮੈਚਾਂ ਦੇ ਰੀ-ਸ਼ਡਿਊਲ 'ਚ ਬਦਲਾਅ ਦਾ ਕੋਈ ਕਾਰਨ ਨਹੀਂ ਦੱਸਿਆ। ਬੀਸੀਸੀਆਈ ਨੇ ਇੱਕ ਬਿਆਨ ਵਿਚ ਕਿਹਾ ਕਿ  "ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਜਸਥਾਨ ਰਾਇਲਜ਼ ਵਿਚਕਾਰ 17 ਅਪ੍ਰੈਲ 2024 ਨੂੰ ਕੋਲਕਾਤਾ ਦੇ ਈਡਨ ਗਾਰਡਨ ਵਿਚ ਮੈਚ ਹੁਣ 16 ਅਪ੍ਰੈਲ 2024 ਨੂੰ ਹੋਵੇਗਾ। ''  

ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਪਹਿਲਾਂ 16 ਅਪ੍ਰੈਲ 2024 ਨੂੰ ਗੁਜਰਾਤ ਟਾਈਟਨਜ਼ ਅਤੇ ਦਿੱਲੀ ਕੈਪੀਟਲਜ਼ ਵਿਚਾਲੇ ਮੈਚ ਦੀ ਮੇਜ਼ਬਾਨੀ ਹੋਣੀ ਸੀ। ਇਹ ਮੈਚ ਹੁਣ 17 ਅਪ੍ਰੈਲ 2024 ਨੂੰ ਖੇਡਿਆ ਜਾਵੇਗਾ। '' ਪਤਾ ਲੱਗਿਆ ਹੈ ਕਿ ਕੋਲਕਾਤਾ ਪੁਲਿਸ ਨੇ ਆਈਪੀਐਲ ਦੇ 17ਵੇਂ ਸੀਜ਼ਨ ਦੇ ਕੇਕੇਆਰ ਦੇ ਤੀਜੇ ਘਰੇਲੂ ਮੈਚ ਲਈ ਲੋੜੀਂਦੀ ਸੁਰੱਖਿਆ ਪ੍ਰਦਾਨ ਕਰਨ ਵਿੱਚ ਅਸਮਰੱਥਾ ਜ਼ਾਹਰ ਕੀਤੀ ਹੈ। ਇਸ ਤੋਂ ਤਿੰਨ ਦਿਨ ਪਹਿਲਾਂ ਈਡਨ ਗਾਰਡਨ 'ਚ ਲਖਨਊ ਸੁਪਰ ਜਾਇੰਟਸ ਖਿਲਾਫ਼ ਮੈਚ ਹੈ।

ਬੰਗਾਲ ਕ੍ਰਿਕਟ ਐਸੋਸੀਏਸ਼ਨ (ਸੀਏਬੀ) ਦੇ ਪ੍ਰਧਾਨ ਸਨੇਹਾਸ਼ੀਸ਼ ਗਾਂਗੁਲੀ ਨੂੰ ਲਿਖੀ ਚਿੱਠੀ 'ਚ ਕੋਲਕਾਤਾ ਪੁਲਸ ਨੇ ਕਿਹਾ ਸੀ ਕਿ ਮੈਚ ਰਾਮ ਨੌਮੀ 'ਤੇ ਪੈ ਰਿਹਾ ਹੈ ਅਤੇ ਚੋਣਾਂ ਲਈ ਵੀ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇਸ ਲਈ ਸਾਡੇ ਲਈ 17 ਅਪ੍ਰੈਲ ਨੂੰ ਹੋਣ ਵਾਲੇ ਮੈਚ ਲਈ ਲੋੜੀਂਦੀ ਸੁਰੱਖਿਆ ਪ੍ਰਦਾਨ ਕਰਨਾ ਸੰਭਵ ਨਹੀਂ ਹੋਵੇਗਾ। ''

ਬੰਗਾਲ 'ਚ 7 ਪੜਾਵਾਂ 'ਚ ਹੋਣ ਵਾਲੀਆਂ ਆਮ ਚੋਣਾਂ ਦੇ ਪਹਿਲੇ ਪੜਾਅ 'ਚ 19 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਕੋਲਕਾਤਾ 'ਚ 1 ਜੂਨ ਨੂੰ ਵੋਟਾਂ ਪੈਣਗੀਆਂ। ਬੀਸੀਸੀਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਪੀਟੀਆਈ ਨੂੰ ਦੱਸਿਆ, "ਹਾਂ, ਕੈਬ ਨੇ ਸਾਨੂੰ ਸੂਚਿਤ ਕੀਤਾ ਹੈ ਕਿ ਸਥਾਨਕ ਪੁਲਿਸ ਨੇ ਤਾਰੀਖ ਨੂੰ ਮੁੜ-ਨਿਰਧਾਰਤ ਕਰਨ ਲਈ ਕਿਹਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਸੀਂ ਅਜੇ ਨਵੀਂ ਤਰੀਕ ਬਾਰੇ ਫੈਸਲਾ ਨਹੀਂ ਕੀਤਾ ਹੈ। ''

ਸੀਏਬੀ ਨੇ ਸੁਝਾਅ ਦਿੱਤਾ ਕਿ ਮੈਚ ਜਾਂ ਤਾਂ ਇਕ ਦਿਨ ਪਹਿਲਾਂ (16 ਅਪ੍ਰੈਲ) ਜਾਂ 24 ਘੰਟੇ ਬਾਅਦ 18 ਅਪ੍ਰੈਲ ਨੂੰ ਆਯੋਜਿਤ ਕੀਤਾ ਜਾਵੇ। ਕੈਬ ਵੱਲੋਂ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਸੀਂ ਦੋ ਤਰੀਕਾਂ ਦਾ ਸੁਝਾਅ ਦਿੱਤਾ ਹੈ- 16 ਜਾਂ 18 ਅਪ੍ਰੈਲ। ਜੋ ਵੀ ਹੋਵੇ, ਇਹ ਕੇਕੇਆਰ ਦਾ ਘਰੇਲੂ ਮੈਚ ਹੈ ਅਤੇ ਈਡਨ ਗਾਰਡਨ 'ਚ ਖੇਡਿਆ ਜਾਵੇਗਾ। '