ਨਹੀਂ ਰਹੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਚੋਣਕਾਰ ਕਿਸ਼ਨ ਰੂੰਗਟਾ, ਕੋਰੋਨਾ ਨਾਲ ਸੀ ਪੀੜ੍ਹਤ
ਉਨ੍ਹਾਂ ਨੇ 1953 ਅਤੇ 1970 ਦੇ ਵਿਚਕਾਰ 59 ਮੈਚ ਖੇਡੇ ਹਨ।
Kishan Rungta
ਨਵੀਂ ਦਿੱਲੀ: ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਦੇ ਸਾਬਕਾ ਚੋਣਕਾਰ ਅਤੇ ਰਾਜਸਥਾਨ ਦੇ ਸਾਬਕਾ ਕਪਤਾਨ ਕਿਸ਼ਨ ਰੂੰਗਟਾ ਦੀ ਕੋਰੋਨਾ ਕਰਕੇ ਦੇਹਾਂਤ ਹੋਣ ਦੀ ਖ਼ਬਰ ਮਿਲੀ ਹੈ। ਦੱਸ ਦੇਈਏ ਕਿ ਉਨ੍ਹਾਂ ਨੂੰ ਜੈਪੁਰ ਦੇ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ ਹੈ ਜਿੱਥੇ ਕੋਰੋਨਾ ਹੋਣ ਕਰਕੇ ਮੌਤ ਹੋ ਗਈ। ਉਹ 88 ਸਾਲਾਂ ਦੇ ਸਨ। ਉਹ ਪਿਛਲੇ ਹਫਤੇ ਕਰੋਨਾ ਵਾਇਰਸ ਤੋਂ ਪੀੜਤ ਹੋਏ ਸਨ ਤੇ ਸ਼ਨਿਚਰਵਾਰ ਉਨ੍ਹਾਂ ਦੀ ਮੌਤ ਹੋ ਗਈ।
ਬੀਸੀਸੀਆਈ ਦੇ ਇਕ ਸੂਤਰ ਨੇ ਉਸ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ, “ਰਾਜਸਥਾਨ ਦੇ ਸਾਬਕਾ ਦਰਜੇ ਦੇ ਕ੍ਰਿਕਟਰ ਅਤੇ ਸਾਬਕਾ ਰਾਸ਼ਟਰੀ ਚੋਣਕਾਰ ਕਿਸ਼ਨ ਰੁੰਗਟਾ ਦੀ ਕੋਵਿਡ -19 ਤੋਂ ਮੌਤ ਹੋ ਗਈ। ਉਨ੍ਹਾਂ ਨੇ 1953 ਅਤੇ 1970 ਦੇ ਵਿਚਕਾਰ 59 ਮੈਚ ਖੇਡੇ ਹਨ।