ਪਹਿਲੀ ਵਾਰੀ ਟੀ-20 ਵਿਸ਼ਵ ਕੱਪ ’ਚ ਖੇਡਣ ਜਾ ਰਹੇ ਕੈਨੇਡਾ ਨੇ ਐਲਾਨੀ ਟੀਮ, ਬਹੁਤੇ ਖਿਡਾਰੀ ਪੰਜਾਬੀ ਮੂਲ ਦੇ

ਏਜੰਸੀ

ਖ਼ਬਰਾਂ, ਖੇਡਾਂ

ਆਲਰਾਊਂਡਰ ਸਾਦ ਬਿਨ ਜ਼ਫਰ ਕਰਨਗੇ ਟੀ-20 ਵਿਸ਼ਵ ਕੱਪ ’ਚ ਕੈਨੇਡਾ ਦੀ ਕਪਤਾਨੀ

File Photo

ਟੋਰਾਂਟੋ: ਕੈਨੇਡਾ ਪਹਿਲੀ ਵਾਰ ਪੁਰਸ਼ ਟੀ-20 ਵਿਸ਼ਵ ਕੱਪ ’ਚ ਖੇਡੇਗਾ ਅਤੇ ਪਾਕਿਸਤਾਨੀ ਮੂਲ ਦੇ ਸਾਦ ਬਿਨ ਜ਼ਫਰ ਨੂੰ ਜੂਨ ’ਚ ਹੋਣ ਵਾਲੇ ਟੂਰਨਾਮੈਂਟ ਲਈ ਟੀਮ ਦੀ ਕਮਾਨ ਸੌਂਪੀ ਗਈ ਹੈ। ਟੀਮ ਦੇ ਜ਼ਿਆਦਾਤਰ ਖਿਡਾਰੀ ਭਾਰਤੀ ਜਾਂ ਵਿਦੇਸ਼ੀ ਮੂਲ ਦੇ ਹਨ। ਕੈਨੇਡਾ ਨੂੰ ਭਾਰਤ, ਪਾਕਿਸਤਾਨ, ਅਮਰੀਕਾ ਅਤੇ ਆਇਰਲੈਂਡ ਦੇ ਨਾਲ ਗਰੁੱਪ ਏ ’ਚ ਰੱਖਿਆ ਗਿਆ ਹੈ। 

ਕੈਨੇਡਾ ਦਾ ਪਹਿਲਾ ਮੈਚ 1 ਜੂਨ ਨੂੰ ਡੱਲਾਸ ’ਚ ਅਮਰੀਕਾ ਨਾਲ ਹੋਵੇਗਾ। ਪਿਛਲੇ ਸਾਲ ਕੈਨੇਡਾ ਨੇ ਆਈ.ਸੀ.ਸੀ. ਟੀ-20 ਵਿਸ਼ਵ ਕੱਪ ਅਮਰੀਕਾ ਖੇਤਰ ਦੇ ਫਾਈਨਲ ’ਚ ਬਰਮੂਡਾ ਨੂੰ ਹਰਾ ਕੇ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਸੀ। 

ਕੈਨੇਡਾ ਟੀਮ: 
ਸਾਦ ਬਿਨ ਜ਼ਫਰ (ਕਪਤਾਨ), ਐਰੋਨ ਜਾਨਸਨ, ਡਿਲਨ ਹੇਲੀਗਰ, ਦਿਲਪ੍ਰੀਤ ਬਾਜਵਾ, ਹਰਸ਼ ਠਾਕਰ, ਜੇਰੇਮੀ ਗੋਰਡਨ, ਜੁਨੈਦ ਸਿੱਦੀਕੀ, ਕਲੀਮ ਸਨਾ, ਕੰਵਰ ਪਾਲ ਠਾਕੁਰ, ਨਵਨੀਤ ਧਾਲੀਵਾਲ, ਨਿਕੋਲਸ ਕਿਰਟਨ, ਪਰਗਟ ਸਿੰਘ, ਰਵਿੰਦਰ ਪਾਲ ਸਿੰਘ, ਰਿਆਨ ਖਾਨ ਪਠਾਨ, ਸ਼੍ਰੇਅਸ ਮੋਵਾ। 
ਰਿਜ਼ਰਵ: 
ਤਜਿੰਦਰ ਸਿੰਘ, ਆਦਿੱਤਿਆ ਵਰਦਰਾਜਨ, ਅੰਮਾਰ ਖਾਲਿਦ, ਜਤਿੰਦਰ ਮਠਾੜੂ, ਪ੍ਰਵੀਨ ਕੁਮਾਰ।