ਫਿਰ ਦੇਖਣ ਨੂੰ ਮਿਲ ਸਕਦੇ ਹਨ ਭਾਰਤ ਤੇ ਪਾਕਿ ਦੌਰਾਨ ਕ੍ਰਿਕੇਟ ਮੈਚ

ਏਜੰਸੀ

ਖ਼ਬਰਾਂ, ਖੇਡਾਂ

50 ਓਵਰਾਂ ਦਾ ਵਰਲਡ ਕੱਪ 2027 ਅਤੇ 2031 'ਚ 14 ਟੀਮਾਂ ਦਰਮਿਆਨ ਖੇਡਿਆ ਜਾਵੇਗਾ

Watch the cricket match between India and Pakistan

ਨਵੀਂ ਦਿੱਲੀ-ਕੋਰੋਨਾ ਨੂੰ ਲੈ ਕੇ ਹਾਲ ਹੀ 'ਚ ਆਈ.ਪੀ.ਐੱਲ. ਰੱਦ ਕਰ ਦਿੱਤੇ ਗਏ ਅਤੇ ਮੈਚ ਦੌਰਾਨ ਕਈ ਖਿਡਾਰੀ ਵੀ ਪਾਜ਼ੇਟਿਵ ਪਾਏ ਗਏ ਸਨ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਕ੍ਰਿਕੇਟ ਦੇ ਸ਼ੌਕੀਨਾਂ ਲਈ ਇਕ ਚੰਗੀ ਖਬਰ ਸਾਹਮਣੇ ਆਈ ਹੈ।

ਗੱਲ ਕਰੀਏ ਇੰਟਰਨੈਸ਼ਨਲ ਕ੍ਰਿਕੇਟ ਕਾਊਂਸਿਲ ਭਾਵ ਆਈ.ਸੀ.ਸੀ. ਜੋ ਕਿ ਵਿਸ਼ਵ ਕ੍ਰਿਕੇਟ ਨੂੰ ਚਲਾਉਂਦੀ ਹੈ। ਆਈ.ਸੀ.ਸੀ. ਨੇ ਪੁਰਸ਼ ਕ੍ਰਿਕੇਟ ਦੇ ਗਲੋਬਲ ਇਵੈਂਟਸ ਨੂੰ ਲੈ ਕੇ ਕੁਝ ਬਦਲਾਵਾਂ ਦਾ ਐਲਾਨ ਕੀਤਾ ਹੈ। ਵਰਚੁਅਲ ਬੋਰਡ ਮੀਟਿੰਗ ਤੋਂ ਬਾਅਦ ਆਈ.ਸੀ.ਸੀ. ਨੇ ਕਨਫਰਮ ਕੀਤਾ ਹੈ ਕਿ 8 ਟੀਮਾਂ ਵਾਲੀ ਚੈਂਪੀਅੰਸ ਟਰਾਫੀ ਦੁਬਾਰਾ ਵਾਪਸੀ ਲਈ ਤਿਆਰ ਹੈ।

ਇਹ ਟੂਰਨਾਮੈਂਟ 2025 ਅਤੇ 2029 'ਚ ਖੇਡਿਆ ਜਾਵੇਗਾ। ਇਹ ਪਹਿਲਾ ਵਰਗਾ ਹੀ ਚਾਰ ਟੀਮਾਂ ਦੇ ਦੋ ਗਰੁੱਪਾਂ ਵਾਲਾ ਟਰੂਨਾਮੈਂਟ ਹੋਵੇਗਾ।ਇਸ ਤੋਂ ਇਲਾਵਾ ਅਜੇ 16 ਟੀਮਾਂ ਵਾਲਾ ਟੀ20 ਵਰਲਡ ਕੱਪ 2024-2031 ਦੇ ਸਾਈਕਲ 'ਚ 20 ਟੀਮਾਂ ਦਾ ਕਰ ਦਿੱਤਾ ਜਾਵੇਗਾ। ਇਸ ਦੌਰਾਨ 2024, 2026, 2028 ਅਤੇ 2030 'ਚ ਚਾਰ ਟੀ20 ਵਰਲਡ ਕੱਪ ਖੇਡੇ ਜਾਣਗੇ। ਇਸ ਦੇ ਨਾਲ ਹੀ ਹਰ ਦੋ ਸਾਲ 'ਚ ਹੋਣ ਵਾਲੇ ਇਸ ਟਰੂਨਾਮੈਂਟ 'ਚ ਮੈਚਾਂ ਦੀ ਗਿਣਤੀ ਵਧ ਕੇ 55 ਹੋ ਜਾਵੇਗੀ।

ਜ਼ਿਕਰਯੋਗ ਹੈ ਕਿ ਸਾਲ 2019 'ਚ 10 ਟੀਮਾਂ ਦਰਮਿਆਨ ਮੈਚ ਖੇਡਿਆ ਗਿਆ ਸੀ। 50 ਓਵਰਾਂ ਦਾ ਵਰਲਡ ਕੱਪ 2027 ਅਤੇ 2031 'ਚ 14 ਟੀਮਾਂ ਦਰਮਿਆਨ ਖੇਡਿਆ ਜਾਵੇਗਾ। ਇਸ ਟੂਰਨਾਮੈਂਟ 'ਚ ਕੁੱਲ 54 ਮੈਚ ਹੋਣਗੇ। ਵਰਲਡ ਕੱਪ ਨਾਲ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਅਗਲਾ ਸ਼ੈਡੀਉਲ ਵੀ ਆ ਚੁੱਕਿਆ ਹੈ। ਆਈ.ਸੀ.ਸੀ. ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲਸ 2025,2027,2029 ਅਤੇ 2031 'ਚ ਖੇਡੇ ਜਾਣਗੇ।

ਦੱਸ ਦੇਈਏ ਕਿ ਜਿਸ ਤਰ੍ਹਾਂ ਦਾ ਫਾਰਮਟ 2003 ਦੇ ਵਰਲਡ ਕੱਪ ਦੌਰਾਨ ਇਸਤੇਮਾਲ ਹੋਇਆ ਸੀ ਉਸੇ ਤਰ੍ਹਾਂ ਹੁਣ ਹੋਵੇਗਾ। ਸੱਤ ਟੀਮਾਂ ਦੇ ਦੋ ਗਰੁੱਪ ਹੋਣਗੇ ਅਤੇ ਦੋਵਾਂ ਗਰੁੱਪਾਂ ਦੀਆਂ ਟੌਪ-3 ਟੀਮਾਂ ਸੁਪਰ ਸਿਕਸ 'ਚ ਖੇਡਣਗੀਆਂ ਜਿਸ ਤੋਂ ਬਾਅਦ ਸੈਮੀਫਾਈਨਲ ਅਤੇ ਫਾਈਨਲ ਹੋਣਗੇ। ਜਦਕਿ ਟੀ20 ਵਰਲਡ ਕੱਪ 'ਚ ਪੰਜ ਟੀਮਾਂ ਦੇ ਚਾਰ ਗਰੁੱਪ ਹੋਣਗੇ। ਹਰ ਗਰੁੱਪ 'ਚੋਂ ਟੌਪ ਦੋ ਟੀਮਾਂ ਸੁਪਰ 8 'ਚ ਜਾਣਗੀਆਂ ਜਿਸ ਤੋਂ ਬਾਅਦ ਸੈਮੀਫਾਈਨਲ ਅਤੇ ਫਾਈਨਲ ਖੇਡੇ ਜਾਣਗੇ।

ਵੈਸੇ ਤਾਂ ਇਹ ਸ਼ਾਡਿਊਲ ਦੇਖ ਕੇ ਇਕ ਗੱਲ ਤਾਂ ਤੈਅ ਲੱਗ ਰਹੀ ਹੈ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਲਗਭਗ ਹਰ ਸਾਲ ਆਪਸ 'ਚ ਖੇਡਦੀਆਂ ਦਿਖ ਸਕਦੀਆਂ ਹਨ।ਇਸ ਦੇ ਨਾਲ ਹੀ ਆਈ.ਸੀ.ਸੀ. ਨੇ ਇਹ ਵੀ ਤੈਅ ਕੀਤਾ ਹੈ ਕਿ ਮੈਂਸ ਟੀ20 ਵਰਲਡ ਕੱਪ 2021 ਲਈ ਯੂ.ਏ.ਈ. ਨਾਲ ਇਕ ਹੋਰ ਮਿਡਲ ਈਸਟ ਦੇਸ਼ ਨੂੰ ਸ਼ਾਰਟਲਿਸਟ ਕੀਤਾ ਜਾਵੇਗਾ।

ਰਿਪੋਰਟਸ ਹਨ ਕਿ ਇਸ ਟੂਰਨਾਮੈਂਟ ਦੇ ਹੋਸਟ 'ਤੇ ਫੈਸਲਾ ਜੂਨ ਮਹੀਨੇ ਦੇ ਆਖਿਰ 'ਚ ਲਿਆ ਜਾਵੇਗਾ। ਬੋਰਡ ਨੇ ਇਹ ਵੀ ਕਨਫਰਮ ਕੀਤਾ ਹੈ ਕਿ ਇਹ ਟੂਰਨਾਮੈਂਟ ਭਾਵੇਂ ਜਿਥੇ ਮਰਜ਼ੀ ਖੇਡਿਆ ਜਾਵੇ ਪਰ ਇਸ ਦਾ ਆਯੋਜਕ ਬੀ.ਸੀ.ਸੀ.ਆਈ. ਦੀ ਰਹੇਗਾ।