US Kids Golf European Championships: ਭਾਦੂ, ਚੀਮਾ, ਅਨੰਨਿਆ ਨੇ US Kids European Championships ਵਿਚ ਜਿੱਤੇ ਖਿਤਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

US Kids Golf European Championships : ਭਾਰਤੀਆਂ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰਦਰਸ਼ਨ ਸੀ। 

US Kids Golf European Championships News in punjabi

US Kids Golf  European Championships News in punjabi  : ਯੂਐਸ ਕਿਡਜ਼ ਗੋਲਫ ਯੂਰਪੀਅਨ ਚੈਂਪੀਅਨਸ਼ਿਪ 'ਚ ਭਾਰਤੀ ਟੀਮ ਨੇ ਤਿੰਨ ਖਿਤਾਬ ਜਿੱਤ ਕੇ ਅਤੇ ਪੰਜ ਹੋਰ ਜਣਿਆਂ ਨੇ ਸਿਖਰਲੇ ਪੰਜ ਸਥਾਨਾਂ 'ਤੇ ਰਹਿ ਕੇ ਭਾਰਤ ਲਈ ਹੁਣ ਤਕ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਲੜਕੀਆਂ ਵਿਚ ਅਨਨਿਆ ਸੂਦ (13 ਸਾਲ), ਲੜਕਿਆਂ ਵਿਚ ਨਿਹਾਲ ਚੀਮਾ (7 ਸਾਲ) ਅਤੇ 15-18 ਉਮਰ ਵਰਗ ’ਚ ਮਾਨਿਆਵੀਰ ਭਾਦੂ ਜੇਤੂ ਰਹੇ। 

ਇਸ ਤੋਂ ਇਲਾਵਾ ਲੜਕਿਆਂ ’ਚੋਂ ਸੋਹਰਾਬ ਸਿੰਘ ਤਲਵਾੜ (10 ਸਾਲ) ਪੰਜਵੇਂ ਸਥਾਨ 'ਤੇ ਰਹੇ। ਓਜਸਵਿਨੀ ਸਾਰਸਵਤ ਗਰਲਜ਼ (11 ਸਾਲ) ਉਪ ਜੇਤੂ ਰਹੀ; ਨੈਨਾ ਕਪੂਰ ਲੜਕੀਆਂ ਦੇ 12 ਸਾਲ ਦੇ ਮੁਕਾਬਲੇ ’ਚ ਚੌਥੇ ਸਥਾਨ 'ਤੇ ਰਹੀ। ਗੁੰਤਾਸ ਕੌਰ ਸੰਧੂ (13 ਸਾਲ) ਤੀਜੇ ਅਤੇ ਕ੍ਰਿਤੀ ਪਾਰੇਖ (14 ਸਾਲ) ਚੌਥੇ ਸਥਾਨ 'ਤੇ ਰਹੀ। 

ਕੁੱਲ 22 ਨੌਜਵਾਨ ਭਾਰਤੀ ਗੋਲਫਰਾਂ ਨੇ ਗੁੜਗਾਓਂ ਜਾਂ ਬੈਂਗਲੁਰੂ ਵਿੱਚ ਯੂ.ਐਸ. ਕਿਡਜ਼ ਇੰਡੀਅਨ ਲੋਕਲ ਟੂਰਜ਼ ਜਾਂ 2023 ਇੰਡੀਅਨ ਚੈਂਪੀਅਨਸ਼ਿਪ ਰਾਹੀਂ ਯੂਰਪੀਅਨ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ। 

ਲਗਭਗ 25 ਦੇਸ਼ਾਂ ਦੇ 600 ਤੋਂ ਵੱਧ ਗੋਲਫਰਾਂ ਨੇ 17 ਉਮਰ ਸਮੂਹਾਂ ਵਿੱਚ ਹਿੱਸਾ ਲਿਆ।

 ਯੂਐਸ ਕਿਡਜ਼ ਯੂਰਪੀਅਨ ਚੈਂਪੀਅਨਸ਼ਿਪ ਵਿੱਚ ਚੋਟੀ ਦੇ ਭਾਰਤੀ ਨਤੀਜੇ: 

ਮੁੰਡੇ: 

ਮੁੰਡੇ 7: (Longniddry GC - Par 36): 1. ਨਿਹਾਲ ਚੀਮਾ (35-35-37) 

ਮੁੰਡੇ 8: (Longniddry GC - Par 36): ਟੀ -38 ਸਮਰ ਸਿੰਘ (43-48-49) 

ਮੁੰਡੇ 9: (Musselburgh; Par 72): 19. ਦ੍ਰੋਣ ਸੇਟਲੂਰ (79-79-80); ਟੀ-37 ਸਾਹਿਬ ਔਜਲਾ (90-87-95) 

ਮੁੰਡੇ 10: (Craigielaw- Par 72): 5. ਸੋਹਰਾਬ ਸਿੰਘ ਤਲਵਾੜ (77-75-75); 8. ਅਦਿਤ ਵੀਰਮਚਾਨੇਨੀ (79-75-76); ਟੀ -29 ਬਾਵਿਨ ਬੋਯਾਪਤੀ (88-84-79); ਟੀ-32 ਨਿਕਾਸ ਮਨਸ਼ਰਮਨੀ (83-77-95) 

ਲੜਕੇ 11: (Craigielaw- Par 72): ਟੀ-16 ਵਿਦਿਤ ਅਗਰਵਾਲ (78-80-81) 

ਮੁੰਡੇ 14: (Glen GC - Par 72): 8. ਇਸ਼ਨਿਧ ਵਿਰਦੀ (71-74-77); 14. ਆਦਿਤਿਆ ਜੋਸਫ ਕਾਮਥ (76-74-78); 29. ਵਿਵਾਨ ਅਗਰਵਾਲ (76-87-79); 30. ਜੀਵਰਾਜ ਖੁਰਾਣਾ (88-86-74) 

ਮੁੰਡੇ 15-18: (Craigielaw – Par 72): 1. ਮਾਨਿਆਵੀਰ ਭਾਦੂ (73-77-77) 

ਕੁੜੀਆਂ: 

ਕੁੜੀਆਂ 8: (Longniddry GC - Par 36): 6. ਅਹਾਨਾ ਸ਼ਾਹ (35-39-38); 24. ਆਇਸ਼ਾ ਐਸ ਸਿਨਹਾ (43-56-44) 

ਕੁੜੀਆਂ 9: (Longniddry GC - Par 36): 21. ਸਿਰੀ ਸੁਦੀਪ (53-47-44) 

ਕੁੜੀਆਂ 11: (Royal Musselburgh - Par 72): 2. ਓਜਸਵਿਨੀ ਸਾਰਸਵਤ (72-70-68) 

ਕੁੜੀਆਂ 12: (Glen GC – Par 72): 4. ਨੈਨਾ ਕਪੂਰ (73-73-72) 

ਕੁੜੀਆਂ 13: (Craigielaw – Par 72): 1. ਅਨੰਨਿਆ ਸੂਦ (73-73-71); 3 ਗੁੰਟਾਸ ਕੌਰ ਸੰਧੂ (74-74-81) 

ਕੁੜੀਆਂ 14: (Craigielaw – Par 72): 4. ਕ੍ਰਿਤੀ ਪਾਰੇਖ (80-84-76)