ਭਾਰਤ ਦਾ ਚੈਂਪੀਅਨ ਬਣਨ ਦਾ ਸੁਪਨਾ ਟੁਟਿਆ
ਹਾਕੀ ਵਿਚ ਇਸ ਵਾਰ ਫਿਰ ਚੈਂਪੀਅਨ ਟਰਾਫ਼ੀ ਜਿੱਤਣ ਦਾ ਸੁਪਨਾ ਟੁੱਟ ਗਿਆ। ਬਹੁਤ ਹੀ ਰੁਮਾਂਚਕ ਮੁਕਾਬਲੇ 'ਚ ਆਸਟੇਲੀਆ........
ਬ੍ਰੇਡਾ (ਨੀਦਰਲੈਂਡ) : ਹਾਕੀ ਵਿਚ ਇਸ ਵਾਰ ਫਿਰ ਚੈਂਪੀਅਨ ਟਰਾਫ਼ੀ ਜਿੱਤਣ ਦਾ ਸੁਪਨਾ ਟੁੱਟ ਗਿਆ। ਬਹੁਤ ਹੀ ਰੁਮਾਂਚਕ ਮੁਕਾਬਲੇ 'ਚ Australia Indiaਨੇ ਸ਼ੂਟ ਆਊਟ ਰਾਹੀਂ ਭਾਰਤ ਨੂੰ 3-1 ਨਾਲ ਹਰਾ ਕੇ ਚੈਂਪੀਅਨ ਟਰਾਫ਼ੀ ਦਾ ਖ਼ਿਤਾਬ ਅਪਣੀ ਝੋਲੀ 'ਚ ਪਾ ਲਿਆ। ਇਸ ਦੇ ਨਾਲ ਹੀ ਕਰੋੜਾਂ ਭਾਰਤੀ ਖੇਡ ਪ੍ਰੇਮੀਆਂ ਦਾ ਸੁਪਨਾ ਵੀ ਚਕਨਾਚੂਰ ਹੋ ਗਿਆ। ਇਸ ਤੋਂ ਪਹਿਲਾਂ ਪਹਿਲੇ ਅੱਧ ਵਿਚ ਆਸਟਰੇਲੀਆ ਭਾਰਤ ਨਾਲੋਂ 1-0 ਨਾਲ ਅੱਗੇ ਹੋ ਗਿਆ ਸੀ। ਇਸ ਤੋਂ ਬਾਅਦ ਭਾਰਤੀ ਖਿਡਾਰੀਆਂ ਨੇ ਆਕਰਮਕ ਖੇਡ ਖੇਡੀ ਪਰ ਮਿਲੇ ਮੌਕਿਆਂ ਨੂੰ ਨਾ ਸੰਭਾਲ ਸਕੇ ਸਿੱਟੇ ਵਜੋਂ ਮਿਲੇ ਚਾਰ ਮੌਕਿਆਂ ਨੂੰ ਗੋਲ 'ਚ ਤਬਦੀਲ ਨਾ ਕਰ ਸਕੇ।
ਆਸਟ੍ਰੇਲੀਅ ਨੇ ਖੇਡ ਦੇ 24ਵੇਂ ਮਿੰਟ ਵਿਚ ਗੋਲ ਕਰ ਕੇ 1-0 ਦਾ ਵਾਧਾ ਦਰਜ ਕਰ ਲਿਆ। ਭਾਰਤ ਵਲੋਂ 43ਵੇਂ ਮਿੰਟ 'ਚ ਵਿਵੇਕ ਸਾਗਰ ਪ੍ਰਸ਼ਾਦ ਨੇ ਪਾਸ ਮਿਲਣ 'ਤੇ ਗੋਲ ਕਰ ਕੇ ਭਾਰਤ ਨੂੰ ਬਰਾਬਰੀ 'ਤੇ ਲਿਆ ਖੜ੍ਹਾ ਕੀਤਾ। ਇਸ ਤੋਂ ਬਾਅਦ ਵੀ ਭਾਰਤੀ ਖਿਡਾਰੀਆਂ ਨੂੰ ਕਈ ਮੌਕੇ ਮਿਲੇ ਪਰ ਉਹ ਮੌਕਾ ਨਾ ਸਾਂਭ ਸਕੇ। ਨਤੀਜਾ ਇਹ ਹੋਇਆ ਕਿ ਮੈਚ ਡਰਾਅ ਹੋ ਗਿਆ। ਇਸ ਤੋਂ ਬਾਅਦ ਮੈਚ ਰੈਫ਼ਰੀ ਨੇ ਮੈਚ ਦਾ ਫ਼ੈਸਲਾ ਪੈਨਲਟੀ ਸ਼ੂਟ ਆਊਟ ਰਾਹੀਂ ਕਰਵਾਉਣ ਦਾ ਫ਼ੈਸਲਾ ਕੀਤਾ ਜਿਸ ਰਾਹੀਂ ਆਸਟਰੇਲੀਆ ਬਾਜ਼ੀ ਮਾਰ ਗਿਆ ਅਤੇ ਭਾਰਤ ਨੂੰ ਉਸ ਨੇ 3-1 ਨਾਲ ਮਾਤ ਦੇ ਦਿਤੀ।