Commonwealth Games 2022 : ਜੂਡੋ ਮੁਕਾਬਲਿਆਂ 'ਚ ਭਾਰਤ ਨੇ ਜਿੱਤੇ ਦੋ ਤਮਗ਼ੇ

ਏਜੰਸੀ

ਖ਼ਬਰਾਂ, ਖੇਡਾਂ

ਸੁਸ਼ੀਲਾ ਦੇਵੀ ਨੇ ਚਾਂਦੀ 'ਤੇ ਵਿਜੈ ਕੁਮਾਰ ਯਾਦਵ ਨੇ ਜਿੱਤਿਆ ਕਾਂਸੀ ਦਾ ਤਮਗ਼ਾ

Commonwealth Games 2022: India won two medals in judo competitions

ਨਵੀਂ ਦਿੱਲੀ : ਭਾਰਤੀ ਜੂਡੋ ਖਿਡਾਰੀ ਐੱਲ ਸੁਸ਼ੀਲਾ ਦੇਵੀ ਨੇ ਰਾਸ਼ਟਰ ਮੰਡਲ ਖੇਡਾਂ ’ਚ ਮਹਿਲਾਵਾਂ ਦੇ 48 ਕਿਲੋਗ੍ਰਾਮ ਭਾਰ ਵਰਗ ’ਚਚਾਂਦੀ ਦਾ ਤਗ਼ਮਾ ਅਤੇ ਪੁਰਸ਼ਾਂ ਦੇ 60 ਕਿਲੋ ਭਾਰ ਵਰਗ ’ਚ ਵਿਜੈ ਕੁਮਾਰ ਯਾਦਵ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ।

ਇਸ ਤੋਂ ਪਹਿਲਾਂ ਸੈਮੀਫਾਈਨਲ ’ਚ ਸੁਸ਼ੀਲਾ ਨੇ ਮਾਰੀਸ਼ਸ ਦੇ ਪ੍ਰਿਸਿਲਾ ਮੋਰਾਂਡ ਨੂੰ ਇੱਪੋਨ ਅੰਕ ਹਾਸਲ ਕਰਕੇ ਹਰਾਇਆ ਸੀ। ਸੁਸ਼ੀਲਾ ਨੇ ਕੁਆਰਟਰ ਫਾਈਨਲ ’ਚ ਮਾਲਾਵੀ ਦੀ ਹੈਰੀਏਟ ਬੋਨਫੋਸ ਨੂੰ ਹਰਾਇਆ ਸੀ। ਉੱਧਰ ਪੁਰਸ਼ਾਂ ਦੇ 60 ਕਿਲੋ ਰੈਪੇਸ਼ਾਜ ’ਚ ਵਿਜੈ ਕੁਮਾਰ ਯਾਦਵ ਨੇ ਸਕਾਟਲੈਂਡ ਦੇ ਡਿਨਲਾਨ ਮੁਨਰੋ ਨੂੰ ਹਰਾ ਕੇ ਕਾਂਸੀ ਤਗ਼ਮਾ ਹਾਸਲ ਕੀਤਾ ਹੈ।

ਵਿਜੈ ਕੁਮਾਰ ਯਾਦਵ ਨੂੰ ਪੁਰਸ਼ਾਂ ਦੇ 60 ਕਿਲੋਗ੍ਰਾਮ ਵਰਗ ਦੇ ਕੁਆਰਟਰ ਫਾਈਨਲ ’ਚ ਆਸਟ੍ਰੇਲੀਆ ਦੇ ਜੋਸ਼ੁਆ ਕਾਜ ਨੇ ਮਾਤ ਦਿੱਤੀ। ਇਸ ਤੋਂ ਪਹਿਲਾਂ ਦਿਨੇ ਭਾਰਤੀ ਜੂਡੋ ਖਿਡਾਰੀ ਜਸਲੀਨ ਸਿੰਘ ਸੈਣੀ ਰਾਸ਼ਟਰ ਮੰਡਲ ਖੇਡਾਂ ’ਚ ਪੁਰਸ਼ਾਂ ਦੇ 66 ਕਿਲੋਗ੍ਰਾਮ ਭਾਰ ਵਰਗ ਦੇ ਸੈਮੀਫਾਈਨਲ ’ਚ ਸਕਾਟਲੈਂਡ ਦੇ ਫਿਨਲੇ ਐਲੇਨ ਤੋਂ ਹਾਰਨ ਤੋਂ ਬਾਅਦ ਹੁਣ ਕਾਂਸੀ ਦੇ ਤਗ਼ਮੇ ਲਈ ਖੇਡੇਗਾ।