18ਵੀਆਂ ਏਸ਼ੀਆਈ ਖੇਡਾਂ `ਚ ਭਾਰਤ ਦਾ ਬੇਹਤਰੀਨ ਪ੍ਰਦਰਸ਼ਨ, 15 ਸੋਨੇ ਸਮੇਤ ਜਿੱਤੇ ਕੁੱਲ 69 ਤਮਗ਼ੇ
ਇੰਡੋਨੇਸ਼ੀਆ ਦੇ ਜਕਾਰਤਾ ਵਿਚ ਜਾਰੀ 18ਵਾਂ ਏਸ਼ੀਅਨ ਖੇਡਾਂ ਦਾ ਸਿਲਸਿਲਾ ਸ਼ਨੀਵਾਰ ਨੂੰ ਖਤਮ ਹੋ ਗਿਆ।
Players
 		 		ਜਕਾਰਤਾ : ਇੰਡੋਨੇਸ਼ੀਆ ਦੇ ਜਕਾਰਤਾ ਵਿਚ ਜਾਰੀ 18ਵਾਂ ਏਸ਼ੀਅਨ ਖੇਡਾਂ ਦਾ ਸਿਲਸਿਲਾ ਸ਼ਨੀਵਾਰ ਨੂੰ ਖਤਮ ਹੋ ਗਿਆ। 14ਵੇਂ ਦਿਨ ਵਿਚ ਜੇਕਰ ਭਾਰਤ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਭਾਰਤ ਨੇ ਚੰਗਾ ਪ੍ਰਦਰਸ਼ਨ ਕੀਤਾ ਅਤੇ ਇਤਹਾਸ ਰਚਦੇ ਹੋਏ ਕਈ ਰਿਕਾਰਡ ਆਪਣੇ ਨਾਮ ਕੀਤੇ । ਏਸ਼ੀਆਈ ਖੇਡਾਂ ਵਿਚ ਭਾਰਤ ਨੇ ਹੁਣ ਤੱਕ ਦਾ ਸਭ ਤੋਂ ਬੇਹਤਰੀਨ ਪ੍ਰਦਰਸ਼ਨ ਕੀਤਾ ਹੈ। ਤੁਹਾਨੂੰ ਦਸ ਦਈਏ ਕਿ ਇਸ ਖੇਡਾਂ ਵਿਚ ਭਾਰਤ ਨੇ ਕੁਲ 69 ਮੈਡਲ ਜਿੱਤੇ।