Sports News: ਧੋਨੀ ਨੇ ਕੋਹਲੀ ਨਾਲ ਅਪਣੇ ਰਿਸ਼ਤੇ ’ਤੇ ਕੀਤੀ ਖੁਲ੍ਹ ਕੇ ਗੱਲ, ਕੋਹਲੀ ਨੂੰ ਦੱਸਿਆ ਸਰਬੋਤਮ ਖਿਡਾਰੀਆਂ ਵਿਚੋਂ ਇਕ
ਅਸੀਂ 2008/09 ਤੋਂ ਖੇਡ ਰਹੇ ਹਾਂ, ਅਜੇ ਵੀ ਉਮਰ ਦਾ ਅੰਤਰ ਹੈ। ਇਸ ਲਈ ਮੈਨੂੰ ਨਹੀਂ ਪਤਾ ਕਿ ਮੈਂ ਖ਼ੁਦ ਨੂੰ ਵੱਡਾ ਭਰਾ ਜਾਂ ਸਹਿਕਰਮੀ ਜਾਂ ਜੋ ਵੀ ਨਾਂ ਦੇਵਾਂ।
Dhoni spoke openly about his relationship with Kohli Sports News: ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਵਿਰਾਟ ਕੋਹਲੀ ਨੂੰ ਵਿਸ਼ਵ ਕ੍ਰਿਕਟ ਦੇ ਸਰਵੋਤਮ ਖਿਡਾਰੀਆਂ ਵਿਚੋਂ ਇਕ ਦਸਿਆ ਹੈ। ਧੋਨੀ ਨੇ 2020 ਵਿਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ ਪਰ ਕੋਹਲੀ 35 ਸਾਲ ਦੀ ਉਮਰ ਵਿਚ ਵੀ ਦਮਦਾਰ ਪ੍ਰਦਰਸ਼ਨ ਕਰ ਰਹੇ ਹੈ ਅਤੇ ਉਨ੍ਹਾਂ ਬਾਰਬਾਡੋਸ ਵਿਚ ਦਖਣੀ ਅਫ਼ਰੀਕਾ ਵਿਰੁਧ ਫ਼ਾਈਨਲ ਵਿਚ ਸ਼ਾਨਦਾਰ ਅਰਧ ਸੈਂਕੜਾ ਲਗਾ ਕੇ ਭਾਰਤ ਦੀ ਟੀ-20 ਵਿਸ਼ਵ ਕੱਪ 2024 ਮੁਹਿੰਮ ਵਿਚ ਅਹਿਮ ਭੂਮਿਕਾ ਨਿਭਾਈ ਹੈ।
ਹਾਲ ਹੀ ’ਚ ਇਕ ਪ੍ਰੋਗਰਾਮ ’ਚ ਧੋਨੀ ਨੂੰ ਕੋਹਲੀ ਨਾਲ ਉਨ੍ਹਾਂ ਦੇ ਰਿਸ਼ਤੇ ਬਾਰੇ ਪੁਛਿਆ ਗਿਆ ਸੀ, ਜਿਸ ਦੀ ਵੀਡੀਉ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਸੀ। ਪੰਜ ਵਾਰ ਆਈਪੀਐਲ ਜਿੱਤਣ ਵਾਲੇ ਕਪਤਾਨ ਨੇ ਸਿੱਧਾ ਜਵਾਬ ਦਿਤਾ। ਧੋਨੀ ਨੇ ਮੁਸਕਰਾਉਂਦੇ ਹੋਏ ਕਿਹਾ, ‘ਅਸੀਂ 2008/09 ਤੋਂ ਖੇਡ ਰਹੇ ਹਾਂ, ਅਜੇ ਵੀ ਉਮਰ ਦਾ ਅੰਤਰ ਹੈ। ਇਸ ਲਈ ਮੈਨੂੰ ਨਹੀਂ ਪਤਾ ਕਿ ਮੈਂ ਖ਼ੁਦ ਨੂੰ ਵੱਡਾ ਭਰਾ ਜਾਂ ਸਹਿਕਰਮੀ ਜਾਂ ਜੋ ਵੀ ਨਾਂ ਦੇਵਾਂ।
ਉਨ੍ਹਾਂ ਕਿਹਾ, ‘ਆਖ਼ਰਕਾਰ, ਅਸੀਂ ਸਹਿਕਰਮੀ ਰਹੇ ਹਾਂ, ਤੁਸੀਂ ਜਾਣਦੇ ਹੋ ਕਿ ਜਿਨ੍ਹਾਂ ਨੇ ਬਹੁਤ ਲੰਬੇ ਸਮੇਂ ਤਕ ਭਾਰਤ ਲਈ ਖੇਡਿਆ ਹੈ। ਜਦੋਂ ਵਿਸ਼ਵ ਕ੍ਰਿਕਟ ਦੀ ਗੱਲ ਆਉਂਦੀ ਹੈ ਤਾਂ ਉਹ ਸਰਬੋਤਮ ਖਿਡਾਰੀਆਂ ਵਿਚੋਂ ਇਕ ਹੈ।