Women's Cricket World Cup 2025 : ਭਾਰਤੀ ਖਿਡਾਰਨਾਂ ਪਾਕਿ ਖਿਡਾਰਨਾਂ ਨਾਲ ਨਹੀਂ ਮਿਲਾਉਣਗੀਆਂ ਹੱਥ
ਭਾਰਤ-ਪਾਕਿ ਵਿਚਾਲੇ 5 ਅਕਤੂਬਰ ਨੂੰ ਕੋਲੰਬੋ ’ਚ ਖੇਡਿਆ ਜਾਵੇਗਾ ਮੈਚ
Women's Cricket World Cup 2025 news : ਇਕ ਰੋਜ਼ਾ ਮਹਿਲਾ ਕ੍ਰਿਕਟ ਵਿਸ਼ਵ ਕੱਪ 2025 ’ਚ ਭਾਰਤੀ ਟੀਮ ਦੀਆਂ ਖਿਡਾਰਨਾਂ ਵੀ ਪਾਕਿਸਤਾਨੀ ਖਿਡਾਰਨਾਂ ਨਾਲ ਹੱਥ ਨਹੀਂ ਮਿਲਾਉਣਗੀਆਂ। ਇਹ ਜਾਣਕਾਰੀ ਮੀਡੀਆ ਨੂੰ ਬੀਸੀਸੀਆਈ ਦੇ ਅਧਿਕਾਰੀ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਕ੍ਰਿਕਟ ਬੋਰਡ ਸਰਕਾਰ ਦੇ ਨਾਲ ਪੂਰੀ ਤਰ੍ਹਾਂ ਨਾਲ ਤਾਲਮੇਲ ਵਿਚ ਹੈ। ਮਹਿਲਾ ਕ੍ਰਿਕਟ ਮੈਚ ’ਚ ਟੌਸ ਦੌਰਾਨ ਕੋਈ ਹੈਂਡਸ਼ੇਕ ਨਹੀਂ ਹੋਵੇਗਾ ਅਤੇ ਨਾ ਹੀ ਮੈਚ ਰੈਫਰੀ ਦੇ ਨਾਲ ਕੋਈ ਫੋਟੋ ਸ਼ੂਟ ਹੋਵੇਗਾ। ਜਦਕਿ ਮੈਚ ਖਤਮ ਹੋਣ ਤੋਂ ਬਾਅਦ ਵੀ ਭਾਰਤੀ ਖਿਡਾਰਨਾਂ ਪਾਕਿਸਤਾਨੀ ਖਿਡਾਰਨਾਂ ਨਾਲ ਹੱਥ ਨਹੀਂ ਮਿਲਾਉਣਗੀਆਂ।
ਭਾਰਤੀ ਮਹਿਲਾ ਟੀਮ 5 ਅਕਤੂਬਰ ਨੂੰ ਕੋਲੰਬੀ ’ਚ ਪਾਕਿਸਤਾਨੀ ਮਹਿਲਾ ਟੀਮ ਦੇ ਨਾਲ ਮੈਚ ਖੇਡਣ ਲਈ ਉਤਰੇਗੀ। ਜ਼ਿਕਰਯੋਗ ਹੈ ਕਿ ਭਾਰਤ ਦੀ ਪੁਰਸ਼ਾਂ ਦੀ ਟੀਮ ਨੇ ਏਸ਼ੀਆ ਕੱਪ 2025 ਦੌਰਾਨ ਪਾਕਿਸਤਾਨ ਨਾਲ ਤਿੰਨ ਮੈਚ ਖੇਡੇ ਅਤੇ ਭਾਰਤੀ ਟੀਮ ਨੇ ਤਿੰੰਨੋਂ ਮੈਚਾਂ ਦੌਰਾਨ ਜਿੱਤ ਦਰਜ ਕੀਤੀ। ਪਰ ਇਕ ਵੀ ਮੈਚ ਵਿਚ ਭਾਰਤੀ ਟੀਮ ਨੇ ਪਾਕਿਸਤਾਨੀ ਟੀਮ ਨਾਲ ਹੱਥ ਨਹੀਂ ਮਿਲਾਇਆ।
28 ਦਸੰਬਰ ਨੂੰ ਦੁਬਈ ’ਚ ਏਸ਼ੀਆ ਕੱਪ ਦੇ ਫਾਈਨਲ ਮੈਚ ’ਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਸੀ। ਮੈਚ ਤੋਂ ਬਾਅਦ ਏਸ਼ੀਅਨ ਕ੍ਰਿਕਟ ਕੌਂਸਲ ਦੇ ਚੀਫ਼ ਮੋਹਸਿਨ ਨਕਵੀ ਭਾਰਤ ਨੂੰ ਟਰਾਫੀ ਦੇਣ ਲਈ ਅੜੇ ਹੋਏ। ਪਰ ਭਾਰਤੀ ਕਪਤਾਨ ਸੂਰਿਆ ਕੁਮਾਰ ਯਾਦਵ ਮੋਹਸਿਨ ਨਕਵੀ ਤੋਂ ਟਰਾਫੀ ਲੈਣ ਤੋਂ ਸਾਫ਼ ਇਨਕਾਰ ਦਿੱਤਾ ਅਤੇ ਭਾਰਤੀ ਟੀਮ ਨੇ ਬਿਨਾ ਟਰਾਫੀ ਤੋਂ ਹੀ ਜਿੱਤ ਦਾ ਜਸ਼ਨ ਮਨਾਇਆ ਸੀ।