ਟੀਮ ਇੰਡੀਆ ਨੇ ਸੀਰੀਜ਼ ਜਿੱਤਣ ‘ਤੇ ਮਨਾਇਆ ਜਸ਼ਨ, ਧੋਨੀ ਨੇ ਕੀਤੀ ਸ਼ਰਾਰਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਵੈਸਟ ਇੰਡੀਜ਼ ਦੇ ਖ਼ਿਲਾਫ਼ ਵਨ-ਡੇ ਸੀਰੀਜ਼ ਜਿੱਤ ਕੇ ਟੀਮ ਇੰਡੀਆ ਨੇ ਭਾਰਤ ‘ਚ ਲਗਾਤਾਰ ਛੇਵੀਂ ਵਾਰ ਵਨ-ਡੇ ਸੀਰੀਜ਼...

Team India

ਤਿਰੂਵਨੰਤਪੂਰਮ (ਪੀਟੀਆਈ) : ਵੈਸਟ ਇੰਡੀਜ਼ ਦੇ ਖ਼ਿਲਾਫ਼ ਵਨ-ਡੇ ਸੀਰੀਜ਼ ਜਿੱਤ ਕੇ ਟੀਮ ਇੰਡੀਆ ਨੇ ਭਾਰਤ ‘ਚ ਲਗਾਤਾਰ ਛੇਵੀਂ ਵਾਰ ਵਨ-ਡੇ ਸੀਰੀਜ਼ ਜਿੱਤਣ ਦਾ ਰਿਕਾਰਡ ਬਣਾਇਆ ਹੈ, ਇਸ ਜਿੱਤ ਵਿਚ ਟੀਮ ਇੰਡੀਆ ਨੂੰ ਵੈਸਟ ਇੰਡੀਜ਼ ਵੱਲੋਂ ਦੂਜੇ ਅਤੇ ਤੀਜੇ ਵਨ-ਡੇ ‘ਚ ਵੱਡੀ ਟੱਕਰ ਮਿਲੀ ਹੈ, ਪਰ ਚੌਥੇ ਅਤੇ ਪੰਜਵੇਂ ਵਨ-ਡੇ ‘ਚ ਟੀਮ ਇੰਡੀਆ ਨੇ ਸ਼ਾਨਦਾਰ  ਵਾਪਸੀ ਕੀਤੀ ਅਤੇ 3-1 ਨਾਲ ਸੀਰੀਜ਼ ਜਿੱਤ ਕੇ ਅਪਣੇ ਨਾਮ ਕੀਤੀ। ਇਸ ਜਿੱਤ ਨਾਲ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਅਤੇ ਕੋਚ ਰਵੀ ਸ਼ਾਸ਼ਤਰੀ ਕਾਫ਼ੀ ਖ਼ੁਸ਼ ਅਤੇ ਸੰਤੁਸ਼ਟ ਨਜ਼ਰ ਆਏ।

ਜਿੱਤ ਤੋਂ ਬਾਅਦ ਹੋਟਲ ਪਹੁੰਚਣ ‘ਚ ਟੀਮ ਇੰਡੀਆ ਦਾ ਸਵਾਗਤ ਹੋਇਆ ਅਤੇ ਟੀਮ ਨੇ ਕੇਕ ਕੱਟ ਕੇ ਅਪਣੀ ਜਿੱਤ ਦਾ ਜਸ਼ਨ ਮਨਾਇਆ ਹੈ। ਮੈਚ ਖ਼ਤਮ ਹੋਣ ਤੋਂ ਬਾਅਦ ਪ੍ਰਜੈਂਟੇਸ਼ਨ ਸੇਰੇਮਨੀ ਹੋਈ ਜਿਸ ਵਿਚ ਟੀਮ ਇੰਡੀਆ ਦੀ 9 ਵਿਕਟ ਦੀ ਜਿੱਤ ‘ਤੇ ਵੈਸਟ ਇੰਡੀਜ਼ ਨੂੰ ਕੇਵਲ 104 ਰਨ ‘ਤੇ ਸਮੇਟਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਰਵਿੰਦਰ ਜੜੇਜਾ ਨੂੰ ‘ਮੈਨ ਆਫ਼ ਦ ਮੈਚ’ ਦਾ ਖ਼ਿਤਾਬ ਮਿਲਿਆ। ਜੜੇਜਾ ਨੇ ਇਸ ਮੈਚ ਵਿਚ ਚਾਰ ਵਿਕਟ ਲਏ ਸੀ। ਉਥੇ ਹੀ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੂੰ ਮੈਨ ਆਫ਼ ਦ ਸੀਰੀਜ਼ ਦਾ ਖ਼ਿਤਾਬ ਮਿਲਿਆ।

ਵਿਰਾਟ ਨੇ ਸੀਰੀਜ਼ ਵਿਚ ਤਿੰਨ ਸੈਂਕੜੇ ਲਗਾਏ। ਪ੍ਰਜੈਂਟੇਸ਼ਨ ਤੋਂ ਬਾਅਦ ਜਦੋਂ ਟੀਮ ਇੰਡੀਆ ਹੋਟਲ ਪਹੁੰਚੀ ਉਦੋਂ ਹੋਟਲ ਸਟਾਫ਼ ਨੇ ਕਪਤਾਨ ਕੋਹਲੀ ਨੂੰ ਫੁੱਲਾਂ ਦੇ ਬੁਕੇ ਦੇ ਕੇ ਸਵਾਗਤ ਕੀਤਾ। ਇਸ ਤੋਂ ਬਾਅਦ ਟੀਮ ਇੰਡੀਆ ਨੇ ਕੇਕ ਕੱਟ ਕੇ ਅਪਣੀ ਜਿੱਤ ਦਾ ਜਸ਼ਨ ਮਨਾਇਆ। ਟੀਮ ਇੰਡੀਆ ਦੇ ਲਈ ਕੇਕ ਉਪ ਕਪਤਾਨ ਰੋਹਿਤ ਸ਼ਰਮਾ ਨੇ ਕੱਟਿਆ, ਰੋਹਿਤ ਕੇਕ ਕੱਟਣ ਵਾਲੇ ਹੀ ਸੀ ਧੋਨੀ ਨੇ ਗੁਬਾਰਾ ਭੰਨ ਕੇ ਉਹਨਾਂ ਨੂੰ ਡਰਾ ਦਿਤਾ। ਰੋਹਿਤ ਸ਼ਰਮਾਂ ਬੂਰੀ ਤਰ੍ਹਾਂ ਡਰ ਗਏ ਸੀ ਇਸ ਜਸ਼ਨ ਉਤੇ ਧੋਨੀ ਅਪਣੇ ਆਪ ਨੂੰ ਰੋਕ ਨਹੀਂ ਸਕੇ ਅਤੇ ਪਿਛੇ ਖੜੇ ਟੀਮ ਇੰਡੀਆ ਦੇ ਬਾਕੀ ਮੈਂਬਰ ਅਪਣਾ ਹਾਸਾ ਨਹੀਂ ਰੋਕ ਸਕੇ।

ਇਸ ਤੋਂ ਬਾਅਦ ਰੋਹਿਤ ਸ਼ਰਮਾਂ ਨੇ ਕੇਕ ਕੱਟਿਆ ਅਤੇ ਉਹਨਾਂ ਦੇ ਕੋਲ ਖੜ੍ਹੇ ਕੇਦਾਰ ਜਾਧਵ ਦੇ ਮੂੰਹ ਉਤੇ ਕੇਕ ਲਗਾਇਆ, ਇਥੇ ਵਿਰਾਟ ਦੇ ਸਾਹਮਣੇ ਆਏ ਅਤੇ ਕੇਦਾਰ ਦੇ ਮੂੰਹ ਨੂੰ ਦੇਖ ਕੇ ਵੀ ਅਪਣਾ ਹਾਸਾ ਨਹੀਂ ਰੋਕ ਸਕੇ। ਹੁਣ ਟੀਮ ਇੰਡੀਆ ਨੂੰ ਵੈਸਟ ਇੰਡੀਜ਼ ਦੇ ਹੀ ਖ਼ਿਲਾਫ਼ ਤਿੰਨ ਟੀ20 ਮੈਚਾਂ ਦੀ ਸੀਰੀਜ਼ ਖੇਡਣੀ ਹੈ। ਜਿਹੜੀ ਕੇ ਐਤਵਾਰ, 4 ਨਵੰਬਰ ਤੋਂ ਕਲਕੱਤਾ ਵਿਚ ਸ਼ੁਰੂ ਹੋਣ ਜਾ ਰਹੀ ਹੈ। ਇਹ ਸੀਰੀਜ਼ ਟੀਮ ਇੰਡੀਆ ਦੇ ਲਈ ਇਕ ਵੱਡੀ ਚੁਣੌਤੀ ਹੋਵੇਗੀ ਕਿਉਂਕਿ ਵੈਸਟਇੰਡੀਜ਼ ਟੀਮ ਇਸ ਸਮੇਂ ਟੀ20 ਚੈਪੀਅਨ ਹੈ। ਇਸ ਸੀਰੀਜ਼ ਵਿਚ ਵੈਸਟ ਇੰਡੀਜ਼ ਦੀ ਕਪਤਾਨੀ ਕਾਲਰਸ ਬ੍ਰੇਥਵੇਟ ਕਰ ਰਹੇ ਹਨ। ਉਥੇ ਟੀਮ ਇੰਡੀਆ ਵਿਚ ਲੰਬੇ ਸਮੇਂ ਤੋਂ ਬਾਅਦ ਟੀ20 ਮੈਚਾਂ ਵਿਚ ਐਮਐਸ ਧੋਨੀ ਦਿਖਾਈ ਨਹੀਂ ਦੇਣਗੇ।