ਸੌਰਵ ਗਾਂਗੁਲੀ ਦੀ ਹਾਲਤ ਸਥਿਰ ਹੋਣ ਤੇ ਮਮਤਾ ਬੈਨਰਜੀ ਨੇ ਕਿਹਾ ਡਾਕਟਰਾਂ ਦੀ ਸ਼ੁਕਰਗੁਜ਼ਾਰ ਹਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਉਹ ਹੁਣ ਠੀਕ ਹਨ, ਉਨ੍ਹਾਂ ਮੇਰੀ ਸਿਹਤ ਬਾਰੇ ਵੀ ਪੁੱਛਿਆ ਹੈ।

Saurav ganguli

ਕੋਲਕਾਤਾ: BCCI ਦੇ ਪ੍ਰਧਾਨ ਅਤੇ ਭਾਰਤੀ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੀ ਸਿਹਤ ਹੁਣ ਸਥਿਰ ਹੈ। ਬੀਤੇ ਦਿਨੀ ਸੌਰਵ ਗਾਂਗੁਲੀ ਦੀ ਅਚਾਨਕ ਸਿਹਤ ਵਿਗੜਣ ਨਾਲ ਕੋਲਕਾਤਾ ਦੇ ਵੁੱਡਲੈਂਡਜ਼ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।  ਇਸ ਦਰਮਿਆਨ ਹੀ ਪੱਛਮੀ ਬੰਗਾਲ ਦੇ ਮੁਖ ਮੰਤਰੀ ਮਮਤਾ ਬੈਨਰਜੀ ਉਨ੍ਹਾਂ ਦਾ ਹਾਲ ਜਾਣਨ ਲਈ ਹਸਪਤਾਲ ਪਹੁੰਚੇ।

ਹਸਪਤਾਲ ਦੇ ਬਾਹਰ ਮੁਖ ਮੰਤਰੀ ਮਮਤਾ ਬੈਨਰਜੀ ਨੇ ਪੱਤਰਕਾਰਾਂ ਨੂੰ ਕਿਹਾ, 'ਉਹ ਹੁਣ ਠੀਕ ਹਨ, ਉਨ੍ਹਾਂ ਮੇਰੀ ਸਿਹਤ ਬਾਰੇ ਵੀ ਪੁੱਛਿਆ ਹੈ। ਮੈਂ ਹਸਪਤਾਲ ਦੇ ਅਧਿਕਾਰੀਆਂ ਤੇ ਡਾਕਟਰਾਂ ਦੀ ਸ਼ੁਕਰਗੁਜ਼ਾਰ ਹਾਂ।' ਰਾਜਪਾਲ ਜਗਦੀਪ ਧਨਖੜ ਤੇ ਉਨ੍ਹਾਂ ਦੀ ਪਤਨੀ ਨੇ ਵੀ ਹਸਪਤਾਲ ਜਾਕੇ ਸੌਰਵ ਗਾਂਗੁਲੀ ਦਾ ਹਾਲ ਜਾਣਨਾ ਚਾਹਿਆ। ਉਨ੍ਹਾਂ ਕਿਹਾ, 'ਮੈਂ ਦਾਦਾ ਨੂੰ ਹਮੇਸ਼ਾਂ ਦੀ ਤਰ੍ਹਾਂ ਖੁਸ਼ਮਿਜਾਜ਼ ਦੇਖਕੇ ਰਾਹਤ ਮਹਿਸੂਸ ਕਰ ਰਿਹਾ ਹਾਂ। ਮੈਂ ਉਨ੍ਹਾਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ।'

ਜਾਣਕਾਰੀ ਮੁਤਾਬਕ ਉਨ੍ਹਾਂ ਨੇ ਸੀਨੇ 'ਚ ਦਰਦ ਦੀ ਸ਼ਿਕਾਇਤ ਕੀਤੀ ਸੀ ਅਤੇ ਉਨ੍ਹਾਂ ਨੇ ਆਪਣੇ ਹੱਥਾਂ ਅਤੇ ਪਿੱਠ ਵਿੱਚ ਦਰਦ ਮਹਿਸੂਸ ਕੀਤਾ ਅਤੇ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਹਨੇਰਾ ਛਾ ਗਿਆ। ਜਿਸ ਤੋਂ ਬਾਅਦ ਤੁਰੰਤ ਉਨ੍ਹਾਂ ਨੂੰ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ।