ਆਈਸੀਸੀ ਨੇ ਨਹੀਂ ਮੰਨੀ ਬੀਸੀਸੀਆਈ ਦੀ ਗੱਲ, ਕਿਹਾ- ਕਿਸੇ ਦੇਸ਼ ਨਾਲ ਨਾਤਾ ਤੋੜਨਾ ਸਾਡੇ ਦਾਇਰੇ ‘ਚ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਆਈਸੀਸੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਮਾਮਲੇ ਵਿਚ ਉਸਦੀ ਕੋਈ ਭੂਮਿਕਾ ਨਹੀਂ।ਹਾਲ ਹੀ ਵਿਚ ਪੁਲਵਾਮਾ ਅਤਿਵਾਦੀ ਹਮਲੇ ‘ਚ ਭਾਰਤ ਦੇ 40 ਸੀਆਰਪੀਐਫ ਜਵਾਨ ਸ਼ਹੀਦ ਹੋਏ ਸੀ।

International Cricket Council

ਨਵੀਂ ਦਿੱਲੀ : ਅੰਤਰਰਾਸ਼ਟਰੀ ਕ੍ਰਿਕੇਟ ਪ੍ਰੀਸ਼ਦ (ICC) ਨੇ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (BCCI) ਦੀ ਉਸ ਗੁਜਾਰਿਸ਼ ਨੂੰ ਖਾਰਿਜ ਕਰ ਦਿੱਤਾ ਹੈ, ਜਿਸ ਵਿਚ ਕਿਹਾ ਗਿਆ ਸੀ ਕਿ ਅਤਿਵਾਦ ਨੂੰ  ਵਧਾਉਣ ਵਾਲੇ ਦੇਸ਼ਾਂ ਨਾਲ ਸਮਝੌਤਾ ਤੌੜ ਦੇਣਾ ਚਾਹੀਦਾ ਹੈ। ਆਈਸੀਸੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਮਾਮਲੇ ਵਿਚ ਉਸਦੀ ਕੋਈ ਭੂਮਿਕਾ ਨਹੀਂ। ਹਾਲ ਹੀ ਵਿਚ ਪੁਲਵਾਮਾ ਅਤਿਵਾਦੀ ਹਮਲੇ ‘ਚ ਭਾਰਤ ਦੇ 40 ਸੀਆਰਪੀਐਫ ਜਵਾਨ ਸ਼ਹੀਦ ਹੋਏ ਸੀ।

ਬੀਸੀਸੀਆਈ ਨੇ ਇਸਦੇ ਅਧਾਰ ਤੇ ਆਈਸੀਸੀ ਨੂੰ ਇਕ ਪੱਤਰ ਲਿਖਿਆ ਸੀ, ਜਿਸ ਵਿਚ ਗਲੋਬਲ ਸੰਸਥਾ ਅਤੇ ਉਸਦੇ ਮੈਂਬਰਾਂ ਨੂੰ ਅਤਿਵਾਦ ਨੂੰ ਵਧਾਉਣ ਵਾਲੇ ਦੇਸ਼ ਨਾਲ ਸਮਝੌਤਾ ਤੋੜਨ ਦੀ ਗੁਜ਼ਾਰਿਸ਼ ਕੀਤੀ ਸੀ। ਬੀਸੀਸੀਆਈ ਨੇ ਅਧਿਕਾਰੀ ਨੇ ਨਾਮ ਸਾਹਮਣੇ ਨਾ ਲਿਆਉਣ ਦੀ ਸ਼ਰਤ ਤੇ ਕਿਹਾ ਕਿ, ਅਜਿਹਾ ਕੋਈ ਮੌਕਾ ਨਹੀਂ ਹੈ ਕਿ ਇਸ ਤਰ੍ਹਾਂ ਕੁਝ ਹੋ ਸਕੇ ।

ਆਈਸੀਸੀ ਚੇਅਰਮੈਨ ਨੇ ਸਪਸ਼ਟ ਕੀਤਾ ਹੈ ਕਿ ਕਿਸੇ ਦੇਸ਼ ਦਾ ਬਾਈਕਾਟ ਕਰਨ ਦਾ ਫੈਸਲਾ ਸਰਕਾਰੀ ਪੱਧਰ ਤੇ ਹੁੰਦਾ ਹੈ ਅਤੇ ਆਈਸੀਸੀ ਦਾ ਅਜਿਹਾ ਕੋਈ ਨਿਯਮ ਨਹੀਂ ਹੈ। ਦੱਸ ਦਈਏ ਕਿ ਬੀਸੀਸੀਆਈ ਨੇ ਆਪਣੀ ਚਿੱਠੀ ਵਿਚ ਪਾਕਿਸਤਾਨ ਦਾ ਖਾਸ ਜ਼ਿਕਰ ਨਹੀਂ ਕੀਤਾ ਸੀ, ਇਸ ਵਿਚ ਅਤਿਵਾਦ ਨੂੰ ਪਨਾਹ ਦੇਣ ਵਾਲੇ ਦੇਸ਼ ਦਾ ਪ੍ਰਸੰਗ ਦਿੱਤਾ ਗਿਆ ਸੀ। ਇਸ ਮਾਮਲੇ ‘ਤੇ ਸ਼ਸ਼ਾਂਕ ਮਨੋਹਰ ਦੀ ਅਗਵਾਈ ਵਾਲੀ ਆਈਸੀਸੀ ਬੋਰਡ ਦੀ ਬੈਠਕ ਵਿਚ ਵਿਚਾਰ ਜਰੂਰ ਕੀਤਾ ਗਿਆ, ਪਰ ਜ਼ਿਆਦਾ ਸਮਾਂ ਨਹੀਂ ਲਿਆ ਗਿਆ।

ਬੀਸੀਸੀਆਈ ਦੀ ਪ੍ਰਤੀਨਿਧਤਾ ਸੈਕਟਰੀ ਅਮਿਤਾਭ ਚੌਧਰੀ ਨੇ ਕੀਤੀ। ਬੋਰਡ ਅਧਿਕਾਰੀ ਨੇ ਕਿਹਾ, ਆਈਸੀਸੀ ਦੇ ਕਈ ਮੈਂਬਰ ਦੇਸ਼ਾਂ ਦੇ ਖਿਡਾਰੀ ਪਾਕਿਸਤਾਨ ਸੁਪਰ ਲੀਗ ਵਿਚ ਖੇਡਦੇ ਹਨ ਅਤੇ ਉਹ ਕਦੀ ਵੀ ਇਸ ਤਰ੍ਹਾਂ ਦੀ ਗੁਜ਼ਾਰਿਸ਼ ਪਰ ਧਿਆਨ ਨਹੀਂ ਦਿੰਦੇ। ਹਾਂ ਸੁਰੱਖਿਆ ਤੇ ਨਜ਼ਰ ਰੱਖੀ ਜਾਂਦੀ ਹੈ। ਭਾਰਤ ਦੀ ਟੀਮ ਨੇ ਵਰਲਡ ਕੱਪ 2019 ਵਿਚ ਪਾਕਿਸਤਾਨ ਦੇ ਖਿਲਾਫ ਮੈਚ ਖੇਡਣਾ ਹੈ। ਹਾਲਾਂਕਿ ਭਾਰਤ-ਪਾਕਿ ਦੇ ਵਿਚ ਸਰਹੱਦ ਤੇ ਵਧ ਰਹੇ ਵਿਵਾਦ ਦੇ ਕਾਰਨ ਇਸ ਮੈਚ ਨੂੰ ਟਾਲਣ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਮੰਗ ਨੂੰ ਪੂਰਾ ਕਰਨ ਲਈ ਸਾਬਕਾ ਕਪਤਾਨ ਸੌਰਵ ਗਾਂਗੁਲੀ ਅਤੇ ਹਰਭਜਨ ਸਿੰਘ ਵੀ ਸ਼ਾਮਿਲ ਹਨ।