IPL 2024 Promo: IPL 2024 ਦਾ ਪ੍ਰੋਮੋ ਹੋਇਆ ਰਿਲੀਜ਼, ਵੀਡੀਓ 'ਚ ਹਾਰਦਿਕ ਪੰਡਯਾ ਨਾਲ ਦਿਖਾਈ ਦਿਤੇ 3 ਕਪਤਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

IPL 2024 Promo: ਪਹਿਲੇ ਪ੍ਰੋਮੋ ਤੋਂ ਗਾਇਬ ਹੋਏ MS ਧੋਨੀ ਅਤੇ ਰੋਹਿਤ ਸ਼ਰਮਾ

IPL 2024 Promo Release News in punjabi

IPL 2024 Promo Release News in punjabi : ਨਵੀਂ ਦਿੱਲੀ ਇੰਡੀਅਨ ਪ੍ਰੀਮੀਅਰ ਲੀਗ ਦੇ ਨਵੇਂ ਸੀਜ਼ਨ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਟੂਰਨਾਮੈਂਟ ਦੇ ਸ਼ੁਰੂਆਤੀ ਮੈਚਾਂ ਦੀਆਂ ਤਰੀਕਾਂ ਦਾ ਵੀ ਖੁਲਾਸਾ ਹੋ ਗਿਆ ਹੈ। ਆਈਪੀਐਲ ਮੈਚਾਂ ਦਾ ਪ੍ਰਸਾਰਣ ਕਰਨ ਵਾਲੇ ਚੈਨਲ ਦੁਆਰਾ 2024 ਲੀਗ ਦਾ ਪਹਿਲਾ ਪ੍ਰੋਮੋ ਜਾਰੀ ਕੀਤਾ ਗਿਆ ਹੈ। IPL 2024 ਦੇ ਪ੍ਰੋਮੋ ਵਿੱਚ ਜੋ 3 ਮਾਰਚ ਐਤਵਾਰ ਨੂੰ ਰਿਲੀਜ਼ ਹੋਇਆ ਸੀ, ਹਾਰਦਿਕ ਪੰਡਯਾ ਸਮੇਤ ਤਿੰਨ ਟੀਮਾਂ ਦੇ ਕਪਤਾਨ ਨਜ਼ਰ ਆ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਮਹਿੰਦਰ ਸਿੰਘ ਧੋਨੀ ਅਤੇ ਰੋਹਿਤ ਸ਼ਰਮਾ ਵਰਗੇ ਚੈਂਪੀਅਨ ਕਪਤਾਨ ਇਸ ਤੋਂ ਗਾਇਬ ਹਨ।

ਇਹ ਵੀ ਪੜ੍ਹੋ :  Jammu Kashmir Rain: ਮੀਂਹ ਕਾਰਨ ਢਹਿ ਢੇਰੀ ਹੋਇਆ ਮਕਾਨ, ਤਿੰਨ ਛੋਟੀਆਂ ਬੱਚੀਆਂ ਸਮੇਤ ਮਾਂ ਦੀ ਹੋਈ ਮੌਤ

ਸਾਲ 2024 'ਚ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਸ ਵਾਰ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਦੇਖਣ ਨੂੰ ਮਿਲਣ ਵਾਲੀਆਂ ਹਨ। ਮੁੰਬਈ ਇੰਡੀਅਨਜ਼ ਦੀ ਟੀਮ ਜਿੱਥੇ ਨਵੇਂ ਕਪਤਾਨ ਨਾਲ ਖੇਡੇਗੀ, ਉਥੇ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਨਵੇਂ ਮੈਂਟਰ ਗੌਤਮ ਗੰਭੀਰ ਨਾਲ ਖੇਡੇਗੀ। ਕਾਰ ਹਾਦਸੇ 'ਚ ਸੱਟ ਕਾਰਨ ਪਿਛਲੇ ਸੀਜ਼ਨ 'ਚ ਨਹੀਂ ਖੇਡ ਸਕੇ ਰਿਸ਼ਭ ਪੰਤ ਇਕ ਵਾਰ ਫਿਰ ਮੈਦਾਨ 'ਤੇ ਜਾਦੂ ਕਰਦੇ ਨਜ਼ਰ ਆਉਣਗੇ।

ਇਹ ਵੀ ਪੜ੍ਹੋ : Sunil Jakhar News: ਕਿਸਾਨਾਂ ਦੇ ਮੁੱਦਿਆਂ ਬਾਰੇ ਦਿੱਲੀ ਜਾਣ ਲਈ ਤਿਆਰ ਹਨ- ਭਾਜਪਾ ਪ੍ਰਧਾਨ ਸੁਨੀਲ ਜਾਖੜ 

ਸਟਾਰ ਸਪੋਰਟਸ ਵੱਲੋਂ ਇੰਡੀਅਨ ਪ੍ਰੀਮੀਅਰ ਲੀਗ ਦੇ ਨਵੇਂ ਸੀਜ਼ਨ ਦਾ ਪ੍ਰੋਮੋ ਜਾਰੀ ਕੀਤਾ ਗਿਆ ਹੈ। ਇਸ 'ਚ ਮੁੰਬਈ ਇੰਡੀਅਨਜ਼ ਦੇ ਨਵੇਂ ਕਪਤਾਨ ਹਾਰਦਿਕ ਪੰਡਯਾ ਦੇ ਨਾਲ ਕੋਲਕਾਤਾ, ਦਿੱਲੀ ਅਤੇ ਲਖਨਊ ਦੇ ਕਪਤਾਨਾਂ ਨੂੰ ਸ਼ਾਮਲ ਕੀਤਾ ਗਿਆ ਹੈ। ਸ਼੍ਰੇਅਸ ਅਈਅਰ, ਜਿਸ ਨੂੰ ਹਾਲ ਹੀ ਵਿੱਚ ਬੀਸੀਸੀਆਈ ਦੇ ਕੇਂਦਰੀ ਕਰਾਰ ਤੋਂ ਬਾਹਰ ਕੀਤਾ ਗਿਆ ਸੀ, ਟੀਮ ਇੰਡੀਆ ਦੇ ਸਾਥੀਆਂ ਕੇਐਲ ਰਾਹੁਲ ਅਤੇ ਰਿਸ਼ਭ ਪੰਤ ਨਾਲ ਦਿਖਾਈ ਦੇ ਰਿਹਾ ਹੈ। KL ਲਖਨਊ ਜਦਕਿ ਰਿਸ਼ਭ ਦਿੱਲੀ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ। ਕੋਲਕਾਤਾ ਦੀ ਕਮਾਨ ਸ਼੍ਰੇਅਸ ਦੇ ਹੱਥਾਂ 'ਚ ਹੋਵੇਗੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from IPL 2024 Promo Release News in punjabi , stay tuned to Rozana Spokesman)