ਧਵਨ ਨੇ ਟੈਸਟ ਕਰੀਅਰ ਦਾ ਪੰਜਵਾਂ ਸੈਂਕੜਾ ਲਾਇਆ
ਗਾਲੇ, 26 ਜੁਲਾਈ : ਭਾਰਤ ਨੇ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਵਿਰੁਧ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਪਹਿਲੇ ਦਿਨ ਚੰਗੀ ਸ਼ੁਰੂਆਤ ਕੀਤੀ।
ਗਾਲੇ, 26 ਜੁਲਾਈ : ਭਾਰਤ ਨੇ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਵਿਰੁਧ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਪਹਿਲੇ ਦਿਨ ਚੰਗੀ ਸ਼ੁਰੂਆਤ ਕੀਤੀ। ਓਪਨਰ ਅਭਿਨਵ ਮੁਕੰਦ (12) ਦੇ ਆਊਟ ਹੋਣ ਦੇ ਬਾਅਦ ਸ਼ਿਖਰ ਧਵਨ ਅਤੇ ਚੇਤੇਸ਼ਵਰ ਪੁਜਾਰਾ ਨੇ ਦੂਜੇ ਵਿਕਟ ਦੇ ਲਈ 253 ਦੌੜਾਂ ਜੋੜੀਆਂ। ਧਵਨ ਅਪਣੇ ਕਰੀਅਰ ਦਾ ਦੋਹਰਾ ਸੈਂਕੜਾ ਜੜਨ ਤੋਂ ਖੁੰਝੇ ਗਏ। ਉਹ 190 ਦੌੜਾਂ ਬਣਾ ਕੇ ਆਊਟ ਹੋਏ। ਕਪਤਾਨ ਵਿਰਾਟ ਕੋਹਲੀ ਸਿਰਫ਼ 3 ਦੌੜਾਂ ਬਣਾ ਕੇ ਆਊਟ ਹੋਏ। ਪਰ ਉਨ੍ਹਾਂ ਦੇ ਆਊਟ ਹੋਣ ਦੇ ਬਾਅਦ ਵੀ ਟੀਮ ਦਬਾਅ 'ਚ ਨਹੀਂ ਆਈ। ਪੁਜਾਰਾ ਨੇ ਸ਼੍ਰੀਲੰਕਾਈ ਗੇਂਦਬਾਜ਼ਾਂ 'ਤੇ ਵਰਦਿਆਂ ਅਪਣੇ ਟੈਸਟ ਕਰੀਅਰ ਦਾ 12ਵਾਂ ਸੈਂਕੜਾ ਲਗਾਇਆ। ਪਹਿਲੇ ਦਿਨ ਦੀ ਖੇਡ ਖਤਮ ਹੋਣ ਤਕ ਭਾਰਤ ਨੇ 90 ਓਵਰਾਂ ਵਿਚ 3 ਵਿਕਟਾਂ ਦੇ ਨੁਕਸਾਨ 'ਤੇ 399 ਦੌੜਾਂ ਬਣਾਈਆਂ।
ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਭਾਰਤੀ ਟੀਮ ਦੇ ਓਪਨਿੰਗ ਬੱਲੇਬਾਜ਼ ਸ਼ਿਖਰ ਧਵਨ ਸ੍ਰੀਲੰਕਾਂ ਦੇ ਗੇਂਦਬਾਜ਼ਾਂ ਨੂੰ ਚੰਗੀ ਤਰ੍ਹਾਂ ਧੋਇਆ। ਧਵਨ ਨੇ ਟੈਸਟ ਸੀਰੀਜ਼ ਦੇ ਪਹਿਲੇ ਦਿਨ ਦੇ ਮੈਚ 'ਚ ਅਪਣੇ ਟੈਸਟ ਕਰੀਅਰ ਦਾ ਪੰਜਵਾਂ ਸੈਂਕੜਾ ਲਗਾਇਆ।
ਧਵਨ ਨੇ ਸ਼੍ਰੀਲੰਕਾ ਵਿਰੁਧ ਸਿਰਫ 110 ਗੇਂਦਾਂ 'ਚ ਸ਼ਾਨਦਾਰ ਸੈਂਕੜਾ ਲਗਾਇਆ। ਇਸ ਸੈਂਕੜੇ ਨੂੰ ਲਗਾਉਣ ਦੇ ਲਈ ਟੀਮ ਇੰਡੀਆ ਦੇ ਗੱਬਰ ਨੇ 16 ਚੌਕੇ ਲਗਾਏ। ਗਾਲੇ ਦੇ ਮੈਦਾਨ 'ਤੇ ਟੀਮ ਇੰਡੀਆ ਦੇ ਇਸ ਧਾਕੜ ਦਾ ਇਹ ਦੂਜਾ ਟੈਸਟ ਸੈਂਕੜਾ ਰਿਹਾ। ਸੈਂਕੜਾ ਲਗਾਉਣ ਦੇ ਬਾਅਦ ਧਵਨ ਹੋਰ ਜ਼ਿਆਦਾ ਹਮਲਾਵਰ ਹੋ ਗਏ ਅਤੇ ਸ਼੍ਰੀਲੰਕਾਈ ਗੇਂਦਬਾਜ਼ਾਂ 'ਤੇ ਹੋਰ ਜ਼ਿਆਦਾ ਕਹਿਰ ਵਰ੍ਹਾਉਣ ਲੱਗੇ।
ਧਵਨ ਸਿਰਫ 10 ਦੌੜਾਂ ਦੇ ਫ਼ਰਕ ਨਾਲ ਦੋਹਰੇ ਸੈਂਕੜੇ ਤੋਂ ਖੁੰਝੇ ਗਏ ਅਤੇ ਉਨ੍ਹਾਂ 168 ਗੇਂਦਾਂ 'ਚ 190 ਦੌੜਾਂ ਬਣਾਈਆਂ। ਧਵਨ ਨੂੰ ਨੁਵਾਨ ਪ੍ਰਦੀਪ ਨੇ ਐਂਜੇਲੋ ਮੈਥਿਊਜ਼ ਦੇ ਹੱਥੋਂ ਕੈਚ ਆਊਟ ਕਰਵਾਇਆ। ਆਊਟ ਹੋਣ ਤੋਂ ਪਹਿਲਾਂ ਉਹ ਅਪਣੇ ਟੈਸਟ ਕਰੀਅਰ ਵਧੀਆ ਸਕੋਰ ਬਣਾ ਗਏ। (ਪੀ.ਟੀ.ਆਈ.)