ਅਰਜੁਨ ਤੇਂਦੁਲਕਰ ਨੂੰ ਗੇਂਦਬਾਜ਼ ਵਜੋਂ ਵੇਖਣਾ ਚਾਹੁੰਦਾ ਹੈ ਗਲੇਨ ਮੈਕਗ੍ਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਵਿਸ਼ਵ ਕ੍ਰਿਕਟ ਦੇ ਸਰਵੋਤਮ ਗੇਂਦਬਾਜ਼ਾਂ ਵਿਚੋਂ ਇਕ ਰਹੇ ਆਸਟਰੇਲੀਆ ਦੇ ਗਲੇਨ ਮੈਕਗ੍ਰਾ ਦਾ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਨਾਲ ਮੈਦਾਨ ਉੱਤੇ ਕਈ ਵਾਰ ਰੋਮਾਂਚਕ ਮੁਕਾਬਲਾ

Arjun Tendulkar


ਮੁੰਬਈ, 26 ਜੁਲਾਈ : ਵਿਸ਼ਵ ਕ੍ਰਿਕਟ ਦੇ ਸਰਵੋਤਮ ਗੇਂਦਬਾਜ਼ਾਂ ਵਿਚੋਂ ਇਕ ਰਹੇ ਆਸਟਰੇਲੀਆ ਦੇ ਗਲੇਨ ਮੈਕਗ੍ਰਾ ਦਾ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਨਾਲ ਮੈਦਾਨ ਉੱਤੇ ਕਈ ਵਾਰ ਰੋਮਾਂਚਕ ਮੁਕਾਬਲਾ ਹੋਇਆ ਹੈ। ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਬਾਅਦ ਮੈਕਗ੍ਰਾ ਐੱਮ.ਆਰ.ਐੱਫ. ਪੇਸ ਫਾਊਂਡੇਸ਼ਨ ਦੇ ਨਾਲ ਜੁੜੇ ਹੋਏ ਹਨ। ਆਸਟਰੇਲੀਆ ਦੇ ਇਸ ਸਾਬਕਾ ਤੇਜ਼ ਗੇਂਦਬਾਜ਼ ਨੇ ਹੁਣ ਸਚਿਨ ਦੇ ਬੇਟੇ ਅਰਜੁਨ ਤੇਂਦੁਲਕਰ ਨੂੰ ਗੇਂਦਬਾਜ਼ੀ ਕਰਦੇ ਹੋਏ ਦੇਖਣ ਦੀ ਇੱਛਾ ਜਤਾਈ ਹੈ।
ਜ਼ਿਕਰਯੋਗ ਹੈ ਕਿ ਅਰਜੁਨ ਖੱਬੇ ਹੱਥ ਨਾਲ ਤੇਜ਼ ਗੇਂਦਬਾਜ਼ੀ ਕਰਦੇ ਹਨ। ਮੈਕਗ੍ਰਾ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ  ਸਚਿਨ ਦਾ ਬੇਟਾ, ਮੇਰੇ ਬੇਟੇ ਦੀ ਉਮਰ ਦੇ ਬਰਾਬਰ। ਮੈਂ ਉਸ ਨੂੰ ਅਜੇ ਤੱਕ ਗੇਂਦਬਾਜ਼ੀ ਕਰਦੇ ਹੋਏ ਨਹੀਂ ਦੇਖਿਆ ਹੈ ਅਤੇ ਉਸ ਨੂੰ ਗੇਂਦਬਾਜ਼ੀ ਕਰਦੇ ਦੇਖਣ ਲਈ ਉਤਸੁਕ ਹਾਂ, ਉਸ ਨੂੰ ਠੀਕ ਪ੍ਰਦਰਸ਼ਨ ਕਰਨਾ ਚਾਹੀਦਾ ਹੈ।
ਅਰਜੁਨ ਤੇਂਦੁਲਕਰ ਨੇ ਹਾਲ ਹੀ 'ਚ ਉਸ ਸਮੇਂ ਸੁਰਖੀਆਂ ਬਟੌਰੀਆਂ ਸਨ ਜਦੋਂ ਉਹ ਇੰਗਲੈਂਡ ਵਿਰੁਧ ਮਹਿਲਾ ਵਿਸ਼ਵ ਕੱਪ ਫਾਈਨਲ ਤੋਂ ਪਹਿਲਾਂ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਨੈੱਟ ਗੇਂਦਬਾਜ਼ ਬਣੇ ਸਨ। ਭਾਰਤ ਨੇ ਇਹ ਮੈਚ 9 ਦੌੜਾਂ ਤੋਂ ਗੁਆ ਦਿਤਾ ਸੀ। ਅਰਜੁਨ ਨੂੰ ਇਸ ਦੌਰਾਨ ਨੈੱਟ 'ਚ ਵੇਦਾ ਕ੍ਰਿਸ਼ਨਮੂਰਤੀ ਨੂੰ ਗੇਂਦਬਾਜ਼ੀ ਕਰਾਉਂਦੇ ਹੋਏ ਦੇਖਿਆ ਗਿਆ ਸੀ। (ਪੀ.ਟੀ.ਆਈ.)