ਗੇਂਦ ਨਾਲ ਛੇੜਛਾੜ ਮਾਮਲੇ ਚ ਫਸੇ ਖਿਡਾਰੀਆਂ ਨੂੰ ਮਿਲ ਸਕਦੀ ਹੈ ਰਾਹਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਬੀਤੇ ਦਿਨੀਂ ਆਸਟਰੇਲੀਆ ਤੇ ਦਖਣੀ ਅਫ਼ਰੀਕਾ ਵਿਚਕਾਰ ਖੇਡੇ ਜਾ ਰਹੇ ਟੈਸਟ ਮੈਚ ਵਿਚ ਗੇਂਦ ਨਾਲ ਛੇੜ-ਛਾੜ ਦੇ ਮਾਮਲੇ ਵਿਚ ਅਾਸਟਰੇੇਲੀਆ ਟੀਮ ਦੇ ਕਪਤਾਨ...

ball tempring

ਨਵੀਂ ਦਿੱਲੀ : ਬੀਤੇ ਦਿਨੀਂ ਆਸਟਰੇਲੀਆ ਤੇ ਦਖਣੀ ਅਫ਼ਰੀਕਾ ਵਿਚਕਾਰ ਖੇਡੇ ਜਾ ਰਹੇ ਟੈਸਟ ਮੈਚ ਵਿਚ ਗੇਂਦ ਨਾਲ ਛੇੜ-ਛਾੜ ਦੇ ਮਾਮਲੇ ਵਿਚ ਅਾਸਟਰੇੇਲੀਆ ਟੀਮ ਦੇ ਕਪਤਾਨ ਸਮਿੱਥ, ਉਪ ਕਪਤਾਨ ਵਾਰਨਰ ਤੇ ਓਪਨਰ ਬੱਲੇਬਾਜ਼ ਬੈਨਸਟਾਕ 'ਤੇ ਖੇਡਣ ਦੀ ਪਾਬੰਧੀ ਲਗਾ ਦਿਤੀ। ਹਾਲਾਂਕਿ ਪ੍ਰੈੱਸ ਕਾਨਫਰੰਸ 'ਚ ਅਪਣਾ ਜ਼ੁਰਮ ਕਬੂਲ ਕਰ ਕੇ ਇਨ੍ਹਾਂ ਤਿੰਨਾਂ ਖਿਡਾਰੀਆਂ ਨੇ ਕ੍ਰਿਕਟ ਫੈਂਨਜ਼ ਦੇ ਦਿਲ 'ਚ ਆਪਣੀ ਜਗ੍ਹਾ ਹੋਰ ਮਜ਼ਬੂਤ ਕਰ ਲਈ ਹੈ।

 ਇਸ ਦਾ ਅਸਰ ਹੈ ਕਿ ਹੁਣ ਆਸਟ੍ਰੇਲੀਆ ਕ੍ਰਿਕਟ ਦੀ ਪਲੇਅਰਸ ਯੂਨੀਅਨ ਨੇ ਸਟੀਵ ਸਮਿਥ, ਡੇਵਿਡ ਵਾਰਨਰ ਅਤੇ ਕੈਮਰਨ ਬੇਨਕ੍ਰਾਫਟ 'ਤੇ ਲੱਗੇ ਇਕ ਸਾਲ ਦੇ ਬੈਨ ਨੂੰ ਘੱਟ ਕਰਨ ਦੀ ਮੰਗ ਕੀਤੀ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਤਿੰਨਾਂ ਖਿਡਾਰੀਆਂ ਨੂੰ ਬਾਲ ਟੈਂਪਰਿੰਗ ਦੇ ਲਈ ਜੋ ਸਜ੍ਹਾ ਦਿਤੀ ਗਈ ਹੈ, ਉਹ ਬਹੁਤ ਜ਼ਿਆਦਾ ਹੈ। ਇਨ੍ਹਾਂ ਤਿੰਨ੍ਹਾਂ ਖਿਡਾਰੀਆਂ ਨੇ ਅਪਣਾ ਜ਼ੁਰਮ ਵੀ ਕਬੂਲ ਕੀਤਾ ਹੈ, ਇਸ ਲਈ ਇਨ੍ਹਾਂ ਦੀ ਸਜ੍ਹਾ ਥੋੜੀ ਘੱਟ ਹੋਣੀ ਚਾਹੀਦੀ ਹੈ। 

ਦਸ ਦਈਏ ਕਿ ਆਸਟ੍ਰੇਲੀਆ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਗਰੈਗ ਡਾਇਰ ਨੇ ਮੀਡੀਆ ਨਾਲ ਗੱਲਬਾਤ 'ਚ ਕਿਹਾ ਕਿ ਤਿੰਨਾਂ ਖਿਡਾਰੀਆਂ 'ਤੇ ਲੱਗੇ ਬੈਨ ਨੂੰ ਲੈ ਕੇ ਫਿਰ ਤੋਂ ਵਿਚਾਰ ਕਰਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਮੰਗ ਹੈ ਕਿ ਖਿਡਾਰੀਆਂ ਦੇ ਬੈਨ ਨੂੰ ਘੱਟ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਘਰੇਲੂ ਕ੍ਰਿਕੇਟ 'ਚ ਖੇਡਣ ਦੀ ਆਗਿਆ ਦਿਤੀ ਜਾਵੇ। ਹਾਲਾਂਕਿ ਇਹ ਇਨ੍ਹਾਂ ਖਿਡਾਰੀਆਂ 'ਤੇ ਵੀ ਨਿਰਭਰ ਕਰੇਗਾ ਕਿ ਉਹ ਅਪਣੀ ਸਜ੍ਹਾ ਘੱਟ ਕਰਵਾਉਣਾ ਚਾਹੁੰਦੇ ਹਨ ਜਾਂ ਨਹੀਂ। 

ਇਸ ਮਾਮਲੇ 'ਚ ਪੁਨਰਵਿਚਾਰ ਦੇ ਲਈ ਅਪੀਲ ਕਰਨ ਦੇ ਲਈ ਉਨ੍ਹਾਂ ਦੇ ਕੋਲ ਵੀਰਵਾਰ ਤਕ ਦਾ ਸਮਾਂ ਹੈ। ਦਸ ਦਈਏ ਕਿ ਦਖਣੀ ਅਫ਼ਰੀਕਾ ਦੇ ਵਿਰੁਧ ਟੈਸਟ ਸੀਰੀਜ਼ ਦੇ ਤਿੰਨ ਖਿਡਾਰੀ ਬਾਲ ਟੈਂਪਰਿੰਗ ਦੇ ਮਾਮਲੇ 'ਚ ਫਸ ਗਏ ਸਨ। ਇਸ ਦੇ ਬਾਅਦ ਸਟੀਵ ਸਮਿਥ ਨੇ ਪ੍ਰੈੱਸ ਕਾਨਫਰੈਂਸ 'ਚ ਇਸ ਨੂੰ ਟੀਮ ਦੀ ਸਾਜਿਸ਼ ਦਸਦੇ ਹੋਏ ਅਪਣਾ ਜ਼ੁਰਮ ਕਬੂਲ ਕੀਤਾ। ਇਸ ਖ਼ਬਰ ਦਾ ਪਤਾ ਚਲਦੇ ਹੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਆਸਟ੍ਰੇਲੀਆਈ ਕ੍ਰਿਕਟ ਦੇ ਤਿੰਨ ਖਿਡਾਰੀਆਂ 'ਤੇ ਵੱਡੀ ਕਾਰਵਾਈ ਕਰਨ ਦੇ ਆਦੇਸ਼ ਦਿਤੇ ਸਨ।