ਭਾਰਤ ਨੇ ਇੰਗਲੈਂਡ ਨੂੰ 334 ਦੌੜਾਂ ਨਾਲ ਹਰਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਮਨਜੋਤ ਕਾਲਰਾ ਦੇ ਸੈਂਕੜੇ ਅਤੇ ਕਮਲੇਸ਼ ਨਾਗਰਕੋਟੀ ਦੀਆਂ ਕੁਲ 10 ਵਿਕਟਾਂ ਦੀ ਮਦਦ ਨਾਲ ਭਾਰਤ ਨੇ ਪਹਿਲੇ ਚਾਰ ਰੋਜ਼ਾ ਟੈਸਟ 'ਚ ਇੰਗਲੈਂਡ ਦੀ ਅੰਡਰ 19 ਟੀਮ ਨੂੰ 334 ਦੌੜਾਂ

India

ਚੇਸਟਰਫ਼ੀਲਡ, 27 ਜੁਲਾਈ: ਮਨਜੋਤ ਕਾਲਰਾ ਦੇ ਸੈਂਕੜੇ ਅਤੇ ਕਮਲੇਸ਼ ਨਾਗਰਕੋਟੀ ਦੀਆਂ ਕੁਲ 10 ਵਿਕਟਾਂ ਦੀ ਮਦਦ ਨਾਲ ਭਾਰਤ ਨੇ ਪਹਿਲੇ ਚਾਰ ਰੋਜ਼ਾ ਟੈਸਟ 'ਚ ਇੰਗਲੈਂਡ ਦੀ ਅੰਡਰ 19 ਟੀਮ ਨੂੰ 334 ਦੌੜਾਂ ਨਾਲ ਹਰਾਇਆ। ਪਹਿਲੇ ਬੱਲੇਬਾਜ਼ੀ ਕਰਨ ਲਈ ਭੇਜੇ ਜਾਣ 'ਤੇ ਭਾਰਤ ਦੇ ਹਾਰਵਿਕ ਦੇਸਾਈ (89) ਅਤੇ ਮਨਜੋਤ (122) ਨੇ ਸ਼ਾਨਦਾਰ ਪਾਰੀਆਂ ਖੇਡੀਆਂ। ਭਾਰਤ ਨੇ ਪਹਿਲੀ ਪਾਰੀ 'ਚ 519 ਦੌੜਾਂ ਬਣਾਈਆਂ।
ਪ੍ਰਿਥਵੀ ਸ਼ਾਹ ਨੇ 86 ਅਤੇ ਰੀਆਨ ਪਰਾਗ ਦਾਸ ਨੇ 68 ਦੌੜਾਂ ਬਣਾਈਆਂ। ਇੰਗਲੈਂਡ ਲਈ ਜੋਸ਼ ਟੰਗ, ਹੈਨਰੀ ਬਰੁਕਸ ਅਤੇ ਅਮਾਰ ਵਿਰਦੀ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਜਵਾਬ 'ਚ ਇੰਗਲੈਂਡ ਦੀ ਟੀਮ 54.2 ਓਵਰ 'ਚ 195 ਦੌੜਾਂ 'ਤੇ ਆਊਟ ਹੋ ਗਈ। ਵਿਲ ਜੈਕ ਨੇ ਸੱਭ ਤੋਂ ਜ਼ਿਆਦਾ 46 ਦੌੜਾਂ ਬਣਾਈਆਂ ਜਦਕਿ ਕਪਤਾਨ ਮੈਕਸ ਹੋਲਡਨ ਨੇ 32 ਅਤੇ ਰੀਆਨ ਪਟੇਲ ਨੇ 38 ਦੌੜਾਂ ਦਾ ਯੋਗਦਾਨ ਦਿਤਾ। ਭਾਰਤ ਨੇ ਦੂਜੀ ਪਾਰੀ 6 ਵਿਕਟ 'ਤੇ 173 ਦੌੜਾਂ 'ਤੇ ਐਲਾਨੀ। ਇੰਗਲੈਂਡ ਦੀ ਟੀਮ 163 ਦੌੜਾਂ 'ਤੇ ਆਊਟ ਹੋ ਗਈ। (ਪੀਟੀਆਈ)