ਮਹਿਲਾ ਕ੍ਰਿਕਟ ਲਈ ਚੰਗੇ ਸਮੇਂ ਦੀ ਸ਼ੁਰੂਆਤ : ਮਿਤਾਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਆਈ. ਸੀ. ਸੀ. ਵਿਸ਼ਵ ਕੱਪ ਤੋਂ ਬਾਅਦ ਭਾਰਤ ਪਰਤਣ 'ਤੇ ਸ਼ਾਨਦਾਰ ਸਵਾਗਤ ਨਾਲ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਅੱਜ ਕਿਹਾ ਕਿ ਇਹ ਮਹਿਲਾ ਕ੍ਰਿਕਟ ਲਈ..

Women cricket team

 


ਮੁੰਬਈ, 26 ਜੁਲਾਈ : ਆਈ. ਸੀ. ਸੀ. ਵਿਸ਼ਵ ਕੱਪ ਤੋਂ ਬਾਅਦ ਭਾਰਤ ਪਰਤਣ 'ਤੇ ਸ਼ਾਨਦਾਰ ਸਵਾਗਤ ਨਾਲ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਅੱਜ ਕਿਹਾ ਕਿ ਇਹ ਮਹਿਲਾ ਕ੍ਰਿਕਟ ਲਈ ਚੰਗੇ ਸਮੇਂ ਦੀ ਸ਼ੁਰੂਆਤ ਹੈ।
ਭਾਰਤ ਨੂੰ ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ ਦੇ ਫਾਈਨਲ ਤੱਕ ਪਹੁੰਚਾਉਣ ਵਾਲੀ ਮਿਤਾਲੀ ਨੇ ਕਿਹਾ ਕਿ ਇਸ ਤਰ੍ਹਾਂ ਦਾ ਸਵਾਗਤ ਦੇਖ ਕੇ ਅਸੀ ਉਤਸ਼ਾਹਤ ਹਾਂ। ਪਹਿਲੀ ਵਾਰ ਸਾਡਾ ਇਸ ਤਰ੍ਹਾਂ ਦਾ ਸਵਾਗਤ ਕੀਤਾ ਗਿਆ ਹੈ। ਉਸ ਨੇ ਕਿਹਾ ਕਿ ਮੈਂ ਸੋਚ ਰਹੀ ਸੀ ਕਿ ਹੁਣ ਅਸੀਂ ਬੀ. ਸੀ. ਸੀ. ਆਈ. ਦੇ ਤਹਿਤ ਆਉਂਦੀਆਂ ਹਾਂ ਤਾਂ ਸਾਡਾ ਸਵਾਗਤ ਕਿਸ ਤਰ੍ਹਾਂ ਨਾਲ ਕੀਤਾ ਜਾਂਦਾ ਹੈ। ਲੜਕੀਆਂ ਇਸ ਤਰ੍ਹਾਂ ਦੇ ਸਵਾਗਤ ਨਾਲ ਅਸਲ 'ਚ ਖੁਸ਼ ਹੋਣਗੀਆਂ। ਇਹ ਮਹਿਲਾ ਕ੍ਰਿਕਟ ਲਈ ਚੰਗੇ ਸਮੇ ਦੀ ਸ਼ੁਰੂਆਤ ਹੈ।
ਮਿਤਾਲੀ ਅਤੇ ਉਸ ਦੀਆਂ ਸਾਥੀਆਂ ਦਾ ਇਥੇ ਛਤਰਪਤੀ ਸ਼ਿਵਾਜੀ ਅੰਤਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਣ 'ਤੇ ਜ਼ੋਰਦਾਰ ਸਵਾਗਤ ਕੀਤਾ ਗਿਆ। ਵੱਡੀ ਗਿਣਤੀ 'ਚ ਕ੍ਰਿਕਟ ਪ੍ਰੇਮੀ ਹਵਾਈ ਅੱਡੇ ਤੇ ਪਹੁੰਚੇ ਹੋਏ ਸਨ। ਭਾਰਤੀ ਟੀਮ ਹਰ ਸਾਲ 'ਚ ਹੋਣ ਵਾਲੇ ਇਸ ਟੂਰਨਾਮੈਂਟ ਦੇ ਫਾਈਨਲ ਤੱਕ ਪਹੁੰਚੀ, ਜਿਥੇ ਉਹ ਐਤਵਾਰ ਨੂੰ ਮੇਜ਼ਬਾਨ ਇੰਗਲੈਂਡ ਤੋਂ 9 ਦੌੜਾਂ ਦੇ ਮਾਮੂਲੀ ਫ਼ਰਕ ਤੋਂ ਹਾਰ ਗਈ।
ਮਿਤਾਲੀ ਨੇ ਕਿਹਾ ਕਿ ਉਸ ਦੀ ਟੀਮ ਇਸ ਤਰ੍ਹਾਂ ਦੇ ਸਵਾਗਤ ਦੀ ਹੱਕਦਾਰ ਸੀ। ਮਹਿਲਾ ਇਕ ਰੋਜ਼ਾ ਅੰਤਰਾਸ਼ਟਰੀ ਕ੍ਰਿਕਟ 'ਚ ਸੱਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਮਿਤਾਲੀ ਨੇ ਕਿਹਾ ਕਿ ਉਹ ਇਸ ਦੀ ਹੱਕਦਾਰ ਸੀ। ਹੁਣ ਖੇਡ ਦਾ ਪ੍ਰਸਾਰਣ ਹੋ ਰਿਹਾ ਹੈ ਅਤੇ ਅਸੀਂ ਬੀ. ਸੀ. ਸੀ. ਆਈ. ਦੇ ਅਤੰਰਗਤ ਆਉਂਦੀਆਂ ਹਾਂ, ਜਿਸ ਨਾਲ ਫਰਕ ਪੈਦਾ ਹੋਇਆ। ਮੇਰਾ ਸ਼ੁਰੂ ਤੋਂ ਮੰਨਣਾ ਸੀ ਕਿ ਜੇਕਰ ਮੈਚਾਂ ਦਾ ਟੈਲੀਵਿਜ਼ਨ 'ਤੇ ਪ੍ਰਸਾਰਣ ਹੁੰਦਾ ਹੈ ਤਾਂ ਜ਼ਿਆਦਾ ਲੋਕ ਇਸ ਵੱਲ ਆਕਰਸ਼ਿਤ ਹੋਣਗੇ। (ਪੀ.ਟੀ.ਆਈ.)