ਹੁਣ ਨਜ਼ਰਾਂ ਟੀ-20 ਵਿਸ਼ਵ ਕੱਪ 'ਤੇ: ਮਿਤਾਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪਿਛਲੇ 18 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਭਾਰਤੀ ਮਹਿਲਾ ਕ੍ਰਿਕਟ ਦੀ ਰੀੜ੍ਹ ਬਣੀ ਮਿਤਾਲੀ ਰਾਜ ਨੇ ਅਜੇ ਅਪਣੇ ਭਵਿੱਖ ਨੂੰ ਲੈ ਕੇ ਕੁੱਝ ਵੀ ਤੈਅ ਨਹੀਂ ਕੀਤਾ ਹੈ ਅਤੇ..

Mithali

ਨਵੀਂ ਦਿੱਲੀ, 27 ਜੁਲਾਈ: ਪਿਛਲੇ 18 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਭਾਰਤੀ ਮਹਿਲਾ ਕ੍ਰਿਕਟ ਦੀ ਰੀੜ੍ਹ ਬਣੀ ਮਿਤਾਲੀ ਰਾਜ ਨੇ ਅਜੇ ਅਪਣੇ ਭਵਿੱਖ ਨੂੰ ਲੈ ਕੇ ਕੁੱਝ ਵੀ ਤੈਅ ਨਹੀਂ ਕੀਤਾ ਹੈ ਅਤੇ ਫ਼ਾਰਮ ਤੇ ਫ਼ਿਟਨੈਸ ਹੋਣ 'ਤੇ ਉਹ ਅਗਲੇ ਵਿਸ਼ਵ ਕੱਪ ਵਿਚ ਵੀ ਖੇਡ ਸਕਦੀ ਹੈ ਪਰ ਫ਼ਿਲਹਾਲ ਉੁਨ੍ਹਾਂ ਨੇ ਅਪਣੀਆਂ ਨਜ਼ਰਾਂ ਅਗਲੇ ਸਾਲ ਵੈਸਟਇੰਡੀਜ਼ ਵਿਚ ਹੋਣ ਵਾਲੀ ਟੀ20 ਵਿਸ਼ਵ ਚੈਂਪੀਅਨਸ਼ਿਪ 'ਤੇ ਟਿਕਾ ਦਿਤੀਆਂ ਹਨ।
ਬੀਸੀਸੀਆਈ ਨੇ ਅੱਜ ਇਥੇ ਆਈਸੀਸੀ ਮਹਿਲਾ ਵਿਸ਼ਵ ਕੱਪ ਵਿਚ ਉਪ ਜੇਤੂ ਰਹੀ ਭਾਰਤੀ ਟੀਮ ਦੇ ਖਿਡਾਰੀਆਂ ਨੂੰ 50-50 ਲੱਖ ਰੁਪਏ ਅਤੇ ਸਹਿਯੋਗੀ ਸਟਾਫ਼ ਨੂੰ 25-25 ਲੱਖ ਰੁਪਏ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਮਿਤਾਲੀ ਨੇ ਭਵਿੱਖ ਦੀਆਂ ਅਪਣੀਆਂ ਯੋਜਨਾਵਾਂ ਦਾ ਵੀ ਪ੍ਰਗਟਾਵਾ ਕੀਤਾ।
ਮਿਤਾਲੀ ਤੋਂ ਜਦੋਂ ਪੁਛਿਆ ਗਿਆ ਕਿ ਕੀ ਉਹ ਅਗਲੇ ਵਿਸ਼ਵ ਕੱਪ ਵਿਚ ਵੀ ਖੇਡਣ ਚਾਹੁੰਦੀ ਹੈ?, ਉਨ੍ਹਾਂ ਕਿਹਾ,''ਇਕ ਖਿਡਾਰੀ ਹੋਣ ਦੇ ਨਾਤੇ ਹਰ ਕੋਈ ਚਾਹੁੰਦਾ ਹੈ ਕਿ ਉਹ ਖੇਡੇ। ਜਦੋਂ ਤਕ ਮੇਰੀ ਫ਼ਾਰਮ ਅਤੇ ਫ਼ਿਟਨਸ ਰਹਿੰਦੀ ਹੈ ਮੈਂ ਉਦੋਂ ਤਕ ਖੇਡਣਾ ਚਾਹਾਂਗੀ। ਅਜੇ ਅਗਲੇ ਵਿਸ਼ਵ ਕੱਪ ਵਿਚ ਚਾਰ ਸਾਲ ਦਾ ਸਮਾਂ ਹੈ ਅਤੇ ਇਸ ਵਿਚਕਾਰ ਕੀ ਹੋਵੇਗਾ ਕੋਈ ਨਹੀਂ ਜਾਣਦਾ। ਸਾਡਾ ਧਿਆਨ ਹੁਣ ਫ਼ਿਲਹਾਲ ਅਗਲੇ ਸਾਲ ਹੋਣ ਵਾਲੇ ਟੀ20 ਵਿਸ਼ਵ ਕੱਪ 'ਤੇ ਹੈ।
''ਮਿਤਾਲੀ ਨੇ ਅੰਤਰਰਾਸ਼ਟਰੀ ਕ੍ਰਿਕਟ ਵਿਚ 1999 ਵਿਚ ਸ਼ੁਰੂਆਤ ਕੀਤੀ ਸੀ ਪਰ ਉਦੋਂ ਤੋਂ ਲੈ ਕੇ ਹੁਣ ਤਕ ਉਹ ਕੇਵਲ ਦਸ ਟੈਸਟ ਮੈਚ ਖੇਡ ਸਕੀ ਹੈ। ਬੀਸੀਸੀਆਈ ਨਾਲ ਜੁੜਨ ਤੋਂ ਬਾਅਦ ਪਿਛਲੇ 11 ਸਾਲਾਂ ਵਿਚ ਉੁਨ੍ਹਾਂ ਨੇ ਕੇਵਲ ਦੋ ਟੈਸਟ ਮੈਚ ਖੇਡੇ ਹਨ।    
ਇਸ ਬਾਰੇ ਪੁਛਣੇ 'ਤੇ ਭਾਰਤੀ ਕਪਤਾਨ ਨੇ ਕਿਹਾ,''ਕਿਸੇ ਕ੍ਰਿਕਟਰ ਦੇ ਹੁਨਰ ਦੀ ਅਸਲੀ ਪ੍ਰੀਖਿਆ ਟੈਸਟ ਮੈਚਾਂ ਵਿਚ ਹੁੰਦੀ ਹੈ। ਮਹਿਲਾ ਟੈਸਟ ਵੀ ਜ਼ਰੂਰੀ ਹੈ ਪਰ ਅਜੇ ਟੀ20 ਦਾ ਜ਼ਮਾਨਾ ਹੈ ਅਤੇ ਟੀ20 ਅਤੇ ਇਕ ਰੋ²ਜ਼ਾ ਨਾਲ ਖੇਡ ਨੂੰ ਅੱਗੇ ਵਧਾਉਣ ਵਿਚ ਮਦਦ ਮਿਲ ਰਹੀ ਹੈ। (ਪੀਟੀਆਈ)