ਇਸ ਕ੍ਰਿਕਟਰ ਦਾ ਗਵਾਚਿਆ ਪਾਸਪੋਰਟ, ਆਈਪੀਐਲ ਦੇ ਸ਼ੁਰੂਆਤੀ ਮੈਚਾਂ ਲਈ ਪਈ ਰੁਕਾਵਟ
ਆਈ.ਪੀ.ਐੱਲ. 2018 ਦੇ ਸ਼ੁਰੂ ਹੋਣ ਤੋਂ ਪਹਿਲਾਂ ਰਾਜਸਥਾਨ ਰਾਇਲਸ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਸਟੀਵ ਸਮਿਥ ਦੇ ਆਈ.ਪੀ.ਐਲ...
ਨਵੀਂ ਦਿੱਲੀ : ਆਈ.ਪੀ.ਐੱਲ. 2018 ਦੇ ਸ਼ੁਰੂ ਹੋਣ ਤੋਂ ਪਹਿਲਾਂ ਰਾਜਸਥਾਨ ਰਾਇਲਸ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਸਟੀਵ ਸਮਿਥ ਦੇ ਆਈ.ਪੀ.ਐਲ. ਤੋਂ ਬਾਹਰ ਹੋਣ ਦੇ ਬਾਅਦ ਇਕ ਹੋਰ ਆਸਟਰੇਲੀਆਈ ਖਿਡਾਰੀ ਮੁਸ਼ਕਲ ਵਿਚ ਹੈ। ਇਕ ਰਿਪੋਰਟ ਮੁਤਾਬਕ ਅਪਣਾ ਪਹਿਲਾ ਆਈ.ਪੀ.ਐਲ. ਖੇਡਣ ਵਾਲੇ ਡਿਆਰਸੀ ਸ਼ਾਰਟ ਇਕ ਹਫ਼ਤੇ ਦੀ ਦੇਰੀ ਨਾਲ ਟੀਮ ਨਾਲ ਜੁੜਨਗੇ। ਇਸ ਆਸਟਰੇਲੀਆਈ ਖਿਡਾਰੀ ਦੇ ਦੇਰ ਨਾਲ ਆਉਣ ਦੇ ਪਿੱਛੇ ਦੀ ਵਜ੍ਹਾ ਉਨ੍ਹਾਂ ਦਾ ਪਾਸਪੋਰਟ ਦਾ ਖੋਹ ਜਾਣਾ ਹੈ।
ਭਾਰਤ ਰਵਾਨਾ ਹੋਣ ਤੋਂ ਠੀਕ ਪਹਿਲਾਂ ਸ਼ਾਰਟ ਦਾ ਪਾਸਪੋਰਟ ਗੁੰਮ ਹੋ ਗਿਆ ਹੈ, ਜਿਸ ਦੀ ਵਜ੍ਹਾ ਨਾਲ ਉਹ ਸਮੇਂ 'ਤੇ ਭਾਰਤ ਨਹੀਂ ਪਹੁੰਚ ਪਾਉਣਗੇ। ਹਾਲਾਂਕਿ ਸ਼ਾਰਟ ਨੇ ਨਵੇਂ ਪਾਸਪੋਰਟ ਲਈ ਆਵੇਦਨ ਕਰ ਦਿਤਾ ਹੈ ਪਰ ਜਦੋਂ ਤਕ ਨਵਾਂ ਪਾਸਪੋਰਟ ਬਣ ਕੇ ਨਹੀਂ ਆ ਜਾਂਦਾ ਹੈ ਤਦ ਤਕ ਸ਼ਾਰਟ ਅਤੇ ਰਾਜਸਥਾਨ ਰਾਇਲਸ ਨੂੰ ਇੰਤਜਾਰ ਕਰਨਾ ਹੋਵੇਗਾ।ਰਾਜਸਥਾਨ ਰਾਇਲਸ ਨੇ ਸ਼ਾਰਟ ਨੂੰ ਚਾਰ ਕਰੋੜ ਦੀ ਵੱਡੀ ਕੀਮਤ ਉਤੇ ਅਪਣੀ ਟੀਮ ਵਿਚ ਸ਼ਾਮਲ ਕੀਤਾ ਹੈ। ਸ਼ਾਰਟ ਬਿਗ ਬੈਸ਼ ਲੀਗ 2017-18 ਵਿਚ ਅਪਣੀ ਧਮਾਕੇਦਾਰ ਬੱਲੇਬਾਜ਼ੀ ਦੀ ਵਜ੍ਹਾ ਨਾਲ ਚਰਚਾ ਵਿਚ ਆਏ ਸਨ।
ਬੀ.ਬੀ.ਐੱਲ. ਵਿਚ ਹੋਬਾਰਟ ਹਰੀਕੇਂਸ ਵਲੋਂ ਖੇਡਣ ਵਾਲੇ ਸ਼ਾਰਟ ਇਸ ਸੀਜ਼ਨ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਰਹੇ ਹਨ। ਸ਼ਾਰਟ ਨੇ ਇਸ ਸੀਜ਼ਨ ਵਿਚ 10 ਮੈਚਾਂ ਵਿਚ 504 ਦੌੜਾਂ ਬਣਾਈਆਂ ਦੋ ਸਾਲ ਬਾਅਦ ਬੈਨ ਤੋਂ ਬਾਅਦ ਵਾਪਸੀ ਕਰ ਰਹੀ ਰਾਇਲਸ ਦੀ ਟੀਮ ਦਾ ਪਹਿਲਾ ਮੁਕਾਬਲਾ 9 ਅਪ੍ਰੈਲ ਨੂੰ ਸਨਰਾਈਜਰਸ ਹੈਦਰਾਬਾਦ ਨਾਲ ਹੋਣਾ ਹੈ।