ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੂੰ ਡਿਪਟੀ ਕਲੈਕਟਰ ਦੇ ਅਹੁਦਾ ਨਾਲ ਨਿਵਾਜਿਆ

ਏਜੰਸੀ

ਖ਼ਬਰਾਂ, ਖੇਡਾਂ

ਭਾਰਤ ਦੇ ਦਿੱਗਜ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੂੰ ਆਂਧਰਾ ਪ੍ਰਦੇਸ਼ ਦੇ ਗੁੰਟੂਰ ਇਲਾਕੇ ਦੇ ਡਿਪਟੀ ਕਲੈਕਟਰ ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ। ਭਾਰਤੀ...

Kidambi Srikanth takes charge as deputy collector

ਨਵੀਂ ਦਿੱਲੀ, 3 ਮਈ : ਭਾਰਤ ਦੇ ਦਿੱਗਜ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੂੰ ਆਂਧਰਾ ਪ੍ਰਦੇਸ਼ ਦੇ ਗੁੰਟੂਰ ਇਲਾਕੇ ਦੇ ਡਿਪਟੀ ਕਲੈਕਟਰ ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ।

ਭਾਰਤੀ ਬੈਡਮਿੰਟਨ ਮਹਾਂਸੰਘ (ਬੀ.ਏ.ਆਈ.) ਦੇ ਮੁੱਖ ਸਕੱਤਰ ਅਨੂਪ ਨਾਰੰਗ ਨੇ ਫ਼ੋਨ 'ਤੇ ਇਸ ਗੱਲ ਦੀ ਪੁਸ਼ਟੀ ਕੀਤੀ। ਅਪਣੀ ਨਵੀਂ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਤਿਆਰ ਸ਼੍ਰੀਕਾਂਤ ਨੇ ਗੁਟੂਰ ਦੇ ਕਲੈਕਟਰ ਕੋਨਾ ਸ਼ਸ਼ੀਧਰ ਨੂੰ ਅਪਣੇ ਦਫ਼ਤਰ ਦੀ ਰੀਪੋਰਟ ਸੌਂਪੀ ਅਤੇ ਰਸਮੀ ਤੌਰ 'ਤੇ ਅਹੁਦਾ ਸੰਭਾਲਿਆ। ਹਾਲਾਂ ਕਿ ਉਹ ਹਰ ਦਿਨ ਦਫ਼ਤਰ ਨਹੀਂ ਆ ਸਕੇਗਾ, ਕਿਉਂ ਕਿ ਉਸ ਨੇ ਹੈਦਰਾਬਾਦ 'ਚ ਪੁਲੇਲਾ ਗੋਪੀਚੰਦ ਅਕੈਡਮੀ 'ਚ ਸਿਖਲਾਈ ਕਰਨੀ ਹੋਵੇਗੀ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜੂਨ 'ਚ ਇੰਡੋਨੇਸ਼ੀਆ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਸ਼੍ਰੀਕਾਂਤ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਜਿਸ ਨੂੰ ਉਨ੍ਹਾਂ ਪੂਰਾ ਕਰ ਦਿਤਾ। ਸ਼੍ਰੀਕਾਂਤ ਕਿਦਾਂਬੀ ਨੂੰ ਲੰਡਨ ਉਲੰਪਿਕ 21ਵੇਂ ਰਾਸ਼ਟਰ ਮੰਡਲ ਖੇਡਾਂ 'ਚ ਚਾਂਦੀ ਦੇ ਤਮਗ਼ੇ ਨਾਲ ਸਨਮਾਨਤ ਕੀਤਾ ਗਿਆ ਸੀ।