ਭਾਰਤ ਨੇ ਮਲੇਸ਼ੀਆ ਨੂੰ 142 ਦੌੜਾਂ ਨਾਲ ਹਰਾਇਆ

ਏਜੰਸੀ

ਖ਼ਬਰਾਂ, ਖੇਡਾਂ

ਕਪਤਾਨ ਮਿਤਾਲੀ ਰਾਜ ਵਲੋਂ ਸ਼ਾਨਦਾਰ ਨਾਬਾਦ 97 ਦੌੜਾਂ ਤੋਂ ਬਾਅਦ ਗੇਂਦਬਾਜ਼ਾਂ ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਮੌਜੂਦਾ ਚੈਂਪੀਅਨ ਭਾਰਤ ਨੇ ਮਹਿਲਾ ਟੀ-20 ਏਸ਼ੀਆ ਕੱਪ...

Women Cricket Team

ਨਵੀਂ ਦਿੱਲੀ : ਕਪਤਾਨ ਮਿਤਾਲੀ ਰਾਜ ਵਲੋਂ ਸ਼ਾਨਦਾਰ ਨਾਬਾਦ 97 ਦੌੜਾਂ ਤੋਂ ਬਾਅਦ ਗੇਂਦਬਾਜ਼ਾਂ ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਮੌਜੂਦਾ ਚੈਂਪੀਅਨ ਭਾਰਤ ਨੇ ਮਹਿਲਾ ਟੀ-20 ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਅਪਣੇ ਪਹਿਲੇ ਮੁਕਾਬਲੇ 'ਚ ਅੱਜ ਮੇਜਬਾਨ ਮਲੇਸ਼ੀਆ ਨੂੰ 142 ਦੌੜਾਂ ਦੇ ਭਾਰੀ ਅੰਤਰ ਨਾਲ ਹਰਾ ਦਿਤਾ। ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ 'ਚ ਤਿੰਨ ਵਿਕਟਾਂ ਗਵਾ ਕੇ 169 ਦੌੜਾਂ ਦਾ ਮਜਬੂਤ ਸਕੋਰ ਬਣਾਇਆ।

ਭਾਰਤ ਦੇ ਸਕੋਰ ਦੇ ਜਵਾਬ 'ਚ ਮਲੇਸ਼ੀਆਈ ਟੀਮ ਬੁਰੀ ਤਰ੍ਹਾਂ ਢਹਿ ਗਈ ਅਤੇ ਪੂਰੀ ਟੀਮ 13.4 ਓਵਰਾਂ 'ਚ ਸਿਰਫ਼ 27 ਦੌੜਾਂ 'ਤੇ ਹੀ ਸਿਮਟ ਗਈ। ਟੂਰਨਾਮੈਂਟ 'ਚ ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ ਅਤੇ ਥਾਈਲੈਂਡ ਦੀਆਂ ਟੀਮਾਂ ਵੀ ਹਿੱਸਾ ਲੈ ਰਹੀਆਂ ਹਨ। ਵਿਰੋਟੀ ਟੀਮ ਲਈ ਸ਼ਸ਼ਾ ਆਜ਼ਮੀ ਨੇ ਸੱਭ ਤੋਂ ਜ਼ਿਆਦਾ ਨੌਂ ਦੌੜਾਂ ਬਣਾਈਆਂ। ਭਾਰਤ ਵਲੋਂ ਪੂਜਾ ਵਸਤ੍ਰਾਕਰ ਨੇ ਛੇ ਦੌੜਾਂ 'ਤੇ ਤਿੰਨ ਵਿਕਟਾਂ, ਅਨੁਜਾ ਪਾਟਿਲ ਅਤੇ ਪੂਨਮ ਯਾਦਵ ਨੇ ਦੋ-ਦੋ ਵਿਕਟਾਂ, ਜਦੋਂ ਕਿ ਸ਼ਿਖ਼ਾ ਪਾਂਡੇ ਨੇ ਇਕ ਵਿਕਟ ਪ੍ਰਾਪਤ ਕੀਤੀ।

ਇਸ ਤੋਂ ਪਹਿਲਾਂ ਭਾਰਤ ਨੇ 20 ਓਵਰਾਂ 'ਚ ਤਿੰਨ ਵਿਕਟਾਂ 'ਤੇ 169 ਦੌੜਾ ਦਾ ਮਜਬੂਤ ਸਕੋਰ ਬਣਾਇਆ। ਮਿਤਾਲੀ ਨੇ 69 ਗੇਂਦਾਂ 'ਤੇ 13 ਚੌਕੇ ਅਤੇ ਇਕ ਛੱਕਾ ਲਗਾਇਆ। ਹਰਮਨਪ੍ਰੀਤ ਕੌਰ ਨੇ 23 ਗੇਂਦਾਂ 'ਤੇ ਚਾਰ ਚੌਕਿਆਂ ਦੀ ਮਦਦ ਨਾਲ 32 ਅਤੇ ਦਿਪਤੀ ਸ਼ਰਮਾ ਨੇ 12 ਗੇਂਦਾਂ 'ਤੇ ਦੋ ਚੌਕਿਆਂ ਨਾਲ ਨਾਬਾਦ 18 ਦੌੜਾਂ ਦਾ ਯੋਗਦਾਨ ਪਾਇਆ। ਮਲੇਸ਼ੀਆਈ ਟੀਮ ਦੀ ਕੋਈ ਵੀ ਬੱਲੇਬਾਜ਼ ਦਹਾਈ ਦਾ ਅੰਕੜਾ ਵੀ ਨਹੀਂ ਛੂੰਹ ਸਕੀ। ਭਾਰਤੀ ਗੇਂਦਬਾਜ਼ਾਂ ਸਾਹਮਣੇ ਉਨ੍ਹਾਂ ਦੀ ਹਾਲਤ ਇੰਨੀ ਬੁਰੀ ਤਰ੍ਹਾਂ ਖ਼ਰਾਬ ਰਹੀ ਕਿ ਉਸ ਦੀਆਂ ਛੇ ਬੱਲੇਬਾਜ਼ ਬਿਨਾਂ ਖ਼ਾਤਾ ਖੋਲ੍ਹੇ ਹੀ ਵਾਪਸ ਮੁੜ ਆਈਆਂ।