ਆਸਟ੍ਰੇਲੀਆ 'ਚ ਪਹਿਲੀ ਲੜੀ ਜਿੱਤਣ ਦਾ ਭਾਰਤ ਕੋਲ ਸਰਬੋਤਮ ਮੌਕਾ: ਹਸੀ
ਆਸਟ੍ਰੇਲੀਆ ਦੇ ਸਾਬਕਾ ਬੱਲੇਬਾਜ਼ ਮਾਈਕਲ ਹਸੀ ਨੇ ਕਿਹਾ ਕਿ ਭਾਰਤ ਕੋਲ ਇਸ ਸਾਲ ਆਸਟ੍ਰੇਲੀਆ 'ਚ ਪਹਿਲੀ ਵਾਰ ਟੈਸਟ ਲੜੀ ਜਿੱਤਣ ਦਾ ਸਰਬੋਤਮ ਮੌਕਾ ਹੈ...............
Michael Hussey
ਨਵੀਂ ਦਿੱਲੀ : ਆਸਟ੍ਰੇਲੀਆ ਦੇ ਸਾਬਕਾ ਬੱਲੇਬਾਜ਼ ਮਾਈਕਲ ਹਸੀ ਨੇ ਕਿਹਾ ਕਿ ਭਾਰਤ ਕੋਲ ਇਸ ਸਾਲ ਆਸਟ੍ਰੇਲੀਆ 'ਚ ਪਹਿਲੀ ਵਾਰ ਟੈਸਟ ਲੜੀ ਜਿੱਤਣ ਦਾ ਸਰਬੋਤਮ ਮੌਕਾ ਹੈ। ਦਸੰਬਰ-ਜਨਵਰੀ 'ਚ ਹੋਣ ਵਾਲੀ ਚਾਰ ਟੈਸਟਾਂ ਦੀ ਲੜੀ 'ਚ ਭਾਰਤ ਨੂੰ ਡੇਵਿਡ ਵਾਰਨਰ ਅਤੇ ਸਟੀਵ ਸਮਿਥ ਦੀ ਗ਼ੈਰ-ਮੌਜੂਦਗੀ ਨਾਲ ਕਮਜ਼ੋਰ ਹੋਈ ਆਸਟ੍ਰੇਲੀਆਈ ਟੀਮ ਦਾ ਸਾਹਮਣਾ ਕਰਨਾ ਹੈ।
ਹਸੀ ਨੇ ਇੱਥੇ ਕਰਨਾਟਕ ਪ੍ਰੀਮੀਅਰ ਲੀਗ ਦੇ ਪ੍ਰੋਗਰਾਮ ਦੌਰਾਨ ਕਿਹਾ ਕਿ ਮੈਂ ਆਸਟ੍ਰੇਲੀਆ ਦੀ ਬੱਲੇਬਾਜ਼ੀ ਨੂੰ ਲੈ ਕੇ ਥੋੜ੍ਹਾ ਚਿੰਤਤ ਹਾਂ ਕਿਉਂ ਕਿ ਅਸੀਂ ਅਪਣੇ ਦੋ ਸਰਬੋਤਮ ਬੱਲੇਬਾਜ਼ਾਂ ਸਮਿਥ ਅਤੇ ਵਾਰਨਰ ਤੋਂ ਬਿਨਾਂ ਖੇਡਾਂਗੇ, ਜੋ ਭਾਰਤ ਲਈ ਆਸਟ੍ਰੇਲੀਆ 'ਚ ਅਪਣੀ ਪਹਿਲੀ ਲੜੀ ਜਿੱਤਣ ਦਾ ਸ਼ਾਨਦਾਰ ਮੌਕਾ ਬਣ ਸਕਦੀ ਹੈ। (ਏਜੰਸੀ)