ਵਿਦੇਸ਼ੀ ਦੌਰੇ 'ਤੇ ਖਿਡਾਰੀਆਂ ਨਾਲ 14 ਦਿਨ ਹੀ ਰਹਿ ਸਕਦੀਆਂ ਹਨ ਪਤਨੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਖਿਡਾਰੀਆਂ ਲਈ ਇਕ ਸਖ਼ਤ ਫ਼ਰਮਾਨ ਜਾਰੀ ਕਰਦਿਆਂ ਕਿਹਾ ਕਿ ਵਿਦੇਸ਼ੀ ਦੌਰੇ ਮੌਕੇ ਮੈਚ ਦੇ ਸ਼ੁਰੂਆਤੀ 14 ਦਿਨ ਕ੍ਰਿਕਟਰਾਂ........

Virat Kohli with his wife Anushka Sharma

ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਖਿਡਾਰੀਆਂ ਲਈ ਇਕ ਸਖ਼ਤ ਫ਼ਰਮਾਨ ਜਾਰੀ ਕਰਦਿਆਂ ਕਿਹਾ ਕਿ ਵਿਦੇਸ਼ੀ ਦੌਰੇ ਮੌਕੇ ਮੈਚ ਦੇ ਸ਼ੁਰੂਆਤੀ 14 ਦਿਨ ਕ੍ਰਿਕਟਰਾਂ ਦੀਆਂ ਪਤਨੀਆਂ ਦਾ ਦੌਰੇ 'ਤੇ ਆਉਣਾ ਮਨਾਂ ਹੈ। ਇਸ ਤੋਂ ਬਾਅਦ ਦੋ ਹਫ਼ਤਿਆਂ ਯਾਨੀ ਕਿ 14 ਦਿਨ ਲਈ ਪਤਨੀਆਂ ਅਪਣੇ ਕ੍ਰਿਕਟ ਪਤੀਆਂ ਨਾਲ ਰਹਿ ਸਕਦੀਆਂ ਹਨ।  ਹਾਲਾਂ ਕਿ ਬੀਸੀਸੀਆਈ ਨੇ ਅਜੇ ਇਹ ਤੈਅ ਨਹੀਂ ਕੀਤਾ ਕਿ ਇਹ 14 ਦਿਨ ਕਿਹੜੇ ਹੋਣਗੇ। ਇਸ ਦਾ ਫ਼ੈਸਲਾ ਕ੍ਰਿਕਟ ਖਿਡਾਰੀਆਂ ਅਤੇ ਉਨ੍ਹਾਂ ਦੀਆਂ ਪਤਨੀਆਂ 'ਤੇ ਛੱਡ ਦਿਤਾ ਗਿਆ ਹੈ। 

ਜ਼ਿਕਰਯੋਗ ਹੈ ਕਿ ਭਾਰਤੀ ਟੀਮ ਨੇ ਇੰਗਲੈਂਡ 'ਚ ਹੁਣ 45 ਤੋਂ 50 ਦਿਨ ਗੁਜ਼ਾਰਨੇ ਹਨ। ਹਾਲ ਹੀ 'ਚ ਇੰਗਲੈਂਡ ਵਿਰੁਧ ਅਭਿਆਸ ਮੈਚ ਤੋਂ ਪਹਿਲਾਂ ਬੀਸੀਸੀਆਈ ਨੇ ਅਪਣੇ ਖਿਡਾਰੀਆਂ ਨੂੰ ਪਤਨੀਆਂ ਤੋਂ ਦੂਰ ਰਹਿਣ ਲਈ ਵੀ ਕਿਹਾ ਸੀ। ਇੱਥੇ ਦੱਸਣਯੋਗ ਹੈ ਕਿ ਕਪਤਾਨ ਵਿਰਾਟ ਕੋਹਲੀ, ਦਿਨੇਸ਼ ਕਾਰਤਿਕ, ਉਮੇਸ਼ ਯਾਦਵ, ਰੋਹਿਤ ਸ਼ਰਮਾ ਟੀ-20 ਤੇ ਇਕ ਦਿਨਾ ਲੜੀ ਦੌਰਾਨ ਪਤਨੀਆਂ ਨਾਲ ਸਮਾਂ ਬਿਤਾਉਂਦੇ ਨਜ਼ਰ ਆਏ ਸਨ। ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ 'ਚ ਰਹੀਆਂ ਸਨ।  (ਏਜੰਸੀ)

ਦਰਅਸਲ ਖ਼ਰਾਬ ਪ੍ਰਦਰਸ਼ਨ ਸਬੰਧੀ ਖਿਡਾਰੀ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਨਿਸ਼ਾਨੇ 'ਤੇ ਆ ਜਾਂਦੇ ਹਨ। ਇਕ ਅਜਿਹਾ ਹੀ ਵਾਕਿਆ ਸਾਲ 2016 'ਚ ਟੀ20 ਵਿਸ਼ਵ ਕੱਪ ਮੈਚ ਦੌਰਾਨ ਹੋਇਆ ਸੀ। ਦਰਅਸਲ, ਫ਼ਾਈਨਲ ਖ਼ਿਤਾਬ ਦੀ ਅਹਿਮ ਦਾਅਵੇਦਾਰ ਮੰਨੀ ਜਾ ਰਹੀ ਭਾਰਤੀ ਟੀਮ ਵਿਸ਼ਵ ਕੱਪ ਦੇ ਸੈਮੀਫ਼ਾਈਨਲ 'ਚ ਆਸਟ੍ਰੇਲੀਆ ਤੋਂ ਹਾਰ ਗਈ ਸੀ। ਇਸ 'ਚ ਵਿਰਾਟ ਕੋਹਲੀ ਦਾ ਪ੍ਰਦਰਸ਼ਨ ਕਾਫ਼ੀ ਨਿਰਾਸ਼ਾਜਨਕ ਰਿਹਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਨੂੰ ਕਾਫ਼ੀ ਟਰੋਲ ਕੀਤਾ ਸੀ। ਇਸ ਸੱਭ ਦੌਰਾਨ ਵਿਰਾਟ ਕੋਹਲੀ ਵੀ ਸੋਸ਼ਲ ਮੀਡੀਆ 'ਤੇ ਲੋਕਾਂ ਨਾਲ ਸਵਾਲ-ਜਵਾਬ ਕਰਨ ਲੱਗ ਗਿਆ ਸੀ।   (ਏਜੰਸੀ)