ਏਸ਼ੇਜ਼ 'ਚ ਖ਼ਰਾਬ ਅੰਪਾਇੰਗ ਤੋਂ ਨਾਰਾਜ਼ ਹੋਏ ਰਿਕੀ ਪੋਂਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਏਸ਼ੇਜ਼ ਸੀਰੀਜ਼ ਖ਼ਰਾਬ ਅੰਪਾਇਰਿੰਗ ਦੇਖਣ ਨੂੰ ਮਿਲੀ। ਇਸ ਤੋਂ ਬਾਅਦ ਸਾਬਕਾ ਆਸਟਰੇਲੀਆਈ ਕਪਤਾਨ...

Ponting

ਸਿਡਨੀ: ਏਸ਼ੇਜ਼ ਸੀਰੀਜ਼ ਖ਼ਰਾਬ ਅੰਪਾਇਰਿੰਗ ਦੇਖਣ ਨੂੰ ਮਿਲੀ। ਇਸ ਤੋਂ ਬਾਅਦ ਸਾਬਕਾ ਆਸਟਰੇਲੀਆਈ ਕਪਤਾਨ ਰਿਕੀ ਪੋਂਟਿੰਗ ਨੇ ਕਿਹਾ ਕਿ ਅੰਪਾਇਰ ਦੀ ਨਿਯੁਕਤੀ ਕਰਨ ਤੋਂ ਪਹਿਲਾਂ ਪਹਿਲ ਸਰਵਸ੍ਰੇਸ਼ਠ ਅੰਪਾਇਰ ਚੁਣਨ ਦੀ ਹੋਣੀ ਚਾਹੀਦੀ ਹੈ। ਪਹਿਲੇ ਦਿਨ ਸਟੁਅਰਟ ਬ੍ਰਾਡ ਦੀ ਗੇਂਦ 'ਤੇ ਡੇਵਿਡ ਵਾਰਨਰ ਨੂੰ ਐਲ.ਬੀ.ਡਬਲਿਯੂ. ਆਊਟ ਦੇ ਦਿਤਾ ਗਿਆ ਪਰ ਰੀਪਲੇ ਵਿਚ ਪਤਾ ਚੱਲਿਆ ਕਿ ਗੇਂਦ ਸਟੰਪ ਤੋਂ ਬਾਹਰ ਜਾ ਰਹੀ ਸੀ। ਅਲੀਮ ਡਾਰ ਅਤੇ ਜੇਯਲ ਵਿਲਸਨ ਨੇ ਕਝ ਹੋਰ ਫੈਸਲੇ ਅਜਿਹੇ ਲਏ ਜਿਨ੍ਹਾਂ 'ਤੇ ਸਵਾਲ ਖੜੇ ਹੋ ਰਹੇ ਹਨ।

ਐਮ.ਸੀ.ਸੀ. ਕ੍ਰਿਕਟ ਕਮੇਟੀ ਦਾ ਹਿੱਸਾ ਪੋਂਟਿੰਗ ਨੇ ਕਿਹਾ ਕਿ 2012 ਵਿਚ ਜੋ ਅੰਪਾਇਰ ਨਿਯੁਕਤ ਕਰਨ ਦਾ ਨਿਯਮ ਆਇਆ ਸੀ, ਉਸ 'ਚ ਬਦਲਾਅ ਹੋਣਾ ਚਾਹੀਦਾ ਹੈ। ਉਸ ਨੇ ਨਾਲ ਹੀ ਕਿਹਾ ਕਿ ਉਹ ਇਸ ਗੱਲ ਨੂੰ ਯਕੀਨੀ ਕਰਨਗੇ ਕਿ ਇਹ ਮੁੱਦਾ ਐਮ.ਸੀ.ਸੀ. ਦੀ ਅਗਲੀ ਬੈਠਕ 'ਚ ਚੁੱਕਿਆ ਜਾਵੇ। ਪੋਂਟਿੰਗ ਨੇ ਕਿਹਾ, ''ਮੈਨੂੰ ਲਗਦਾ ਹੈ ਕਿ ਹੁਣ ਖੇਡ ਇੰਨਾ ਅੱਗੇ ਵੱਧ ਗਿਆ ਹੈ ਕਿ ਇਸ ਵਿਚ ਨਿਉਟਲ ਅੰਪਾਇਰ ਦੀ ਜਗ੍ਹਾ ਨਹੀਂ ਹੈ। ਲੋਕ ਕਹਿ ਸਕਦੇ ਹਨ ਕਿ ਤਕਨੀਕ ਦੇ ਆਉਣ ਤੋਂ ਬਾਅਦ ਇਹ ਮਾਇਨੇ ਨਹੀਂ ਰਖਦਾ ਪਰ ਜਦੋਂ ਕੋਈ ਖ਼ਰਾਬ ਫ਼ੈਸਲੇ ਆਉਂਦੇ ਹਨ ਤਾਂ ਇਹ ਚੰਗਾ ਨਹੀਂ ਲਗਦਾ। ਡੀ. ਆਰ. ਐਸ. ਨੂੰ ਲੈ ਕੇ ਕਈ ਤਰ੍ਹਾਂ ਦੀ ਨਾਹ ਪੱਖੀ ਗੱਲਾਂ ਚਲਦੀਆਂ ਰਹੀਆਂ ਪਰ ਅਸੀਂ ਕਿਸਮਤ ਵਾਲੇ ਹਾਂ ਕਿ ਇਹ ਆਇਆ।''