ਮੈਡਲ ਦੀ ਦੌੜ 'ਚੋਂ ਬਾਹਰ ਹੋਏ ਸ਼ਾਟਪੁੱਟ ਖਿਡਾਰੀ ਤੇਜਿੰਦਰਪਾਲ ਸਿੰਘ ਤੂਰ

ਏਜੰਸੀ

ਖ਼ਬਰਾਂ, ਖੇਡਾਂ

3.91 ਮੀਟਰ ਦਾ ਅੰਤਰ ਰਹਿ ਗਿਆ ਸੀ, ਨਹੀਂ ਤਾਂ ਉਸ ਨੂੰ ਮੈਡਲ ਜ਼ਰੂਰ ਮਿਲਣਾ ਸੀ

Tajinderpal Singh Toor

ਟੋਕੀਉ - ਏਸ਼ੀਆਈ ਰਿਕਾਰਡ ਧਾਰਕ ਸ਼ਾਟਪੁੱਟ ਖਿਡਾਰੀ ਤੇਜਿੰਦਰ ਪਾਲ ਸਿੰਘ ਤੂਰ ਗਰੁੱਪ ਏ ਵਿੱਚ 13 ਵੇਂ ਸਥਾਨ 'ਤੇ ਰਹਿ ਕੇ ਓਲੰਪਿਕ ਕੁਆਲੀਫਾਇੰਗ ਦੇ ਫਾਈਨਲ ਵਿਚ ਜਗ੍ਹਾ ਨਹੀਂ ਬਣਾ ਸਕੇ। 3.91 ਮੀਟਰ ਦਾ ਅੰਤਰ ਰਹਿ ਗਿਆ ਸੀ, ਨਹੀਂ ਤਾਂ ਉਸ ਨੂੰ ਮੈਡਲ ਜ਼ਰੂਰ ਮਿਲਣਾ ਸੀ

ਪਰ ਉਹ ਫਾਈਨਲ ਲਈ ਵੀ ਕੁਆਲੀਫਾਈ ਨਹੀਂ ਕਰ ਸਕੇ। ਉਸ ਨੇ ਪਹਿਲੀ ਕੋਸ਼ਿਸ਼ ਵਿਚ ਗੋਲਾ 19.99 ਮੀਟਰ ਦੂਰ ਸੁੱਟਿਆ। ਉਸ ਦੀ ਦੂਜੀ ਅਤੇ ਤੀਜੀ ਕੋਸ਼ਿਸ਼ ਨੂੰ ਫਾਊਲ ਕਰਾਰ ਦਿੱਤਾ ਗਿਆ। ਤੂਰ ਨੇ ਜੂਨ ਵਿਚ ਇੰਡੀਅਨ ਗ੍ਰਾਂ ਪ੍ਰੀ ਵਿਚ 21.49 ਮੀਟਰ ਦੇ ਵਿਅਕਤੀਗਤ ਸਰਬੋਤਮ ਪ੍ਰਦਰਸ਼ਨ ਦੇ ਨਾਲ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ।

ਉਹ ਓਲੰਪਿਕਸ ਦੀ ਪਹਿਲੀ ਕੋਸ਼ਿਸ਼ ਵਿਚ ਇੱਕ ਪ੍ਰਮਾਣਕ ਥ੍ਰੋ ਸੁੱਟ ਸਕਿਆ ਜੋ 19. 99 ਮੀਟਰ ਦਾ ਸੀ। ਉਹ 16 ਮੁਕਾਬਲੇਬਾਜ਼ਾਂ ਵਿਚੋਂ 13 ਵੇਂ ਸਥਾਨ 'ਤੇ ਰਿਹਾ। ਆਪਣੇ ਮੋਢੇ 'ਤੇ ਪੱਟੀ ਬੰਨ੍ਹ ਕੇ ਖੇਡਣ ਵਾਲੇ ਤੂਰ ਦੀਆਂ ਦੋ ਕੋਸ਼ਿਸ਼ਾਂ ਨਾਕਾਮ ਰਹੀਆਂ। ਦੂਜੇ ਕੁਆਲੀਫਾਇੰਗ ਤੋਂ ਪਹਿਲਾਂ ਦੀ ਤੂਰ ਬਾਹਰ ਹੋ ਗਿਆ। ਦੋਵਾਂ ਕੁਆਲੀਫਾਇੰਗ ਗੇੜਾਂ ਵਿਚ 21.20 ਮੀਟਰ ਪਾਰ ਕਰਨ ਵਾਲੇ ਜਾਂ ਘੱਟੋ-ਘੱਟ 12 ਪ੍ਰਤੀਯੋਗੀ ਫਾਈਨਲ ਵਿਚ ਪਹੁੰਚਣਗੇ।