Paralympics: ਪ੍ਰਵੀਨ ਕੁਮਾਰ ਨੇ ਉੱਚੀ ਛਾਲ ’ਚ ਜਿੱਤਿਆ ਚਾਂਦੀ ਦਾ ਤਮਗਾ, PM ਮੋਦੀ ਨੇ ਦਿੱਤੀ ਵਧਾਈ

ਏਜੰਸੀ

ਖ਼ਬਰਾਂ, ਖੇਡਾਂ

ਪੈਰਾਲੰਪਿਕਸ ਵਿਚ ਭਾਰਤ ਦੇ ਮੈਡਲ ਦੀ ਗਿਣਤੀ ਹੁਣ 11 ਹੋ ਗਈ ਹੈ।

Praveen Kumar won Silver Medal in High Jump

 

ਨਵੀਂ ਦਿੱਲੀ: ਟੋਕੀਉ ਪੈਰਾਲੰਪਿਕ 2020 (Tokyo Paralympic) ਵਿਚ ਭਾਰਤ ਨੇ ਇਕ ਹੋਰ ਤਮਗਾ ਜਿੱਤ ਲਿਆ ਹੈ। ਭਾਰਤ ਦੇ ਪ੍ਰਵੀਨ ਕੁਮਾਰ (Praveen Kumar) ਨੇ ਉੱਚੀ ਛਾਲ ਟੀ 64 (High Jump T64) ਵਰਗ ਵਿਚ ਚਾਂਦੀ ਦਾ ਤਮਗਾ ਜਿੱਤਿਆ ਹੈ। ਪੈਰਾਲੰਪਿਕਸ ਵਿਚ ਭਾਰਤ ਦੇ ਮੈਡਲ ਦੀ ਗਿਣਤੀ ਹੁਣ 11 ਹੋ ਗਈ ਹੈ। ਪ੍ਰਵੀਨ ਨੇ ਪੁਰਸ਼ਾਂ ਦੀ ਉੱਚੀ ਛਾਲ ਵਿਚ 2.07 ਮੀਟਰ ਛਾਲ ਮਾਰ ਕੇ ਚਾਂਦੀ ਦਾ ਤਗਮਾ (Silver Medal) ਹਾਸਲ ਕੀਤਾ। ਭਾਰਤ ਨੇ ਪੈਰਾਲਿੰਪਿਕਸ ਵਿਚ ਉੱਚੀ ਛਾਲ ’ਚ 4 ਤਮਗੇ ਹਾਸਲ ਕਰ ਲਏ ਹਨ।

ਇਹ ਵੀ ਪੜ੍ਹੋ -  ਪੰਜਾਬ ਵਿਧਾਨ ਸਭਾ ਇਜਲਾਸ: ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਉਪਰੰਤ ਕਾਰਵਾਈ 11 ਵਜੇ ਤੱਕ ਮੁਲਤਵੀ

ਇਸ ਤੋਂ ਪਹਿਲਾਂ ਭਾਰਤ ਦੇ ਮਾਰੀਯੱਪਨ ਥੰਗਾਵੇਲੂ ਨੇ ਟੀ-63 ਵਰਗ ਵਿਚ ਚਾਂਦੀ ਦਾ ਤਮਗਾ, ਸ਼ਰਦ ਕੁਮਾਰ ਨੇ ਕਾਂਸੀ ਦਾ ਤਮਗਾ, ਜਦੋਂ ਕਿ ਨਿਸ਼ਾਦ ਕੁਮਾਰ ਨੇ ਟੀ-47 ਵਿਚ ਏਸ਼ੀਅਨ ਰਿਕਾਰਡ ਦੇ ਨਾਲ ਭਾਰਤ ਨੂੰ ਚਾਂਦੀ ਦਾ ਤਗਮਾ ਦਿਵਾਇਆ ਸੀ।

ਇਹ ਵੀ ਪੜ੍ਹੋ -  ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰਾ ਐਲਾਨਣ ਵਿਚ ਦੇਰੀ ਨਾਲ ‘ਆਪ’ ਵਿਚ ਮਹਾਂਭਾਰਤ ਛਿੜਨ ਦੀ ਤਿਆਰੀ  

 

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਪ੍ਰਵੀਨ ਨੂੰ ਚਾਂਦੀ ਦਾ ਤਗਮਾ ਜਿੱਤਣ 'ਤੇ ਵਧਾਈ ਦਿੱਤੀ ਹੈ। ਪ੍ਰਵੀਨ ਨੂੰ ਵਧਾਈ ਦਿੰਦੇ ਹੋਏ ਪੀਐਮ ਨੇ ਲਿਖਿਆ, “ਪੈਰਾਲੰਪਿਕਸ ਵਿਚ ਚਾਂਦੀ ਦਾ ਤਗਮਾ ਜਿੱਤਣ 'ਤੇ ਪ੍ਰਵੀਨ ਕੁਮਾਰ ਉੱਤੇ ਮਾਣ ਹੈ। ਇਹ ਮੈਡਲ ਉਸਦੀ ਮਿਹਨਤ ਅਤੇ ਬੇਮਿਸਾਲ ਸਮਰਪਣ ਦਾ ਨਤੀਜਾ ਹੈ। ਉਸਨੂੰ ਵਧਾਈ, ਉਸਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ।”