ਪੰਜਾਬ ਦੇ ਹਰਵਿੰਦਰ ਸਿੰਘ ਨੇ ਤੀਰਅੰਦਾਜ਼ੀ ਵਿਚ ਭਾਰਤ ਨੂੰ ਦਵਾਇਆ ਪਹਿਲਾ ਪੈਰਾਲੰਪਿਕ ਮੈਡਲ 

ਏਜੰਸੀ

ਖ਼ਬਰਾਂ, ਖੇਡਾਂ

ਭਾਰਤ ਦੀ ਝੋਲੀ ਪਿਆ 13ਵਾਂ ਮੈਡਲ, ਹਰਵਿੰਦਰ ਸਿੰਘ ਨੇ ਜਿੱਤਿਆ ਕਾਂਸੀ ਦਾ ਤਮਗਾ 

Tokyo Paralympics: Archer Harvinder Singh wins bronze

ਟੋਕੀਉ - ਪੰਜਾਬ ਦੇ ਤੀਰਅੰਦਾਜ਼ ਹਰਵਿੰਦਰ ਸਿੰਘ ਨੇ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਟੋਕੀਓ ਪੈਰਾਲੰਪਿਕਸ ਵਿਚੋਂ ਕਾਂਸੀ ਦਾ ਤਗਮਾ ਜਿੱਤਿਆ। ਤੀਰਅੰਦਾਜ਼ੀ ਵਿਚ ਭਾਰਤ ਦਾ ਇਹ ਪਹਿਲਾ ਪੈਰਾਲੰਪਿਕ ਮੈਡਲ ਹੈ। ਇਸ ਦੇ ਨਾਲ ਭਾਰਤ ਨੇ ਟੋਕੀਓ ਪੈਰਾਲੰਪਿਕ ਖੇਡਾਂ ਵਿਚ ਕੁੱਲ 13 ਤਮਗੇ ਹਾਸਲ ਕੀਤੇ ਹਨ, ਜੋ ਕਿ ਭਾਰਤ ਦਾ ਹੁਣ ਤੱਕ ਦਾ ਸਰਬੋਤਮ ਪ੍ਰਦਰਸ਼ਨ ਹੈ।

ਹਰਵਿੰਦਰ ਨੇ ਕੋਰੀਆ ਦੇ ਕਿਮ ਮਿਨ ਸੂ ਨੂੰ ਹਰਾ ਕੇ ਟੋਕੀਉ ਪੈਰਾਲੰਪਿਕਸ ਦੇ ਪੁਰਸ਼ਾਂ ਦੇ ਵਿਅਕਤੀਗਤ ਰਿਕਰਵ ਮੁਕਾਬਲੇ ਵਿਚੋਂ ਕਾਂਸੀ ਦਾ ਤਗਮਾ ਜਿੱਤਿਆ। ਹਰਵਿੰਦਰ ਨੇ ਕੋਰੀਅਨ ਨਿਸ਼ਾਨੇਬਾਜ਼ ਨੂੰ ਸ਼ੂਟ-ਆਫ ਵਿਚ 6-5 ਨਾਲ ਹਰਾ ਕੇ ਮੈਡਲ ਜਿੱਤਿਆ। ਉਸ ਨੇ ਜਰਮਨੀ ਦੇ ਮੈਕ ਸ਼ਾਰਸਜ਼ੇਵਸਕੀ ਨੂੰ 6-2 ਨਾਲ ਹਰਾ ਕੇ ਈਵੈਂਟ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ। ਇਸ ਤੋਂ ਬਾਅਦ, ਉਸ ਨੇ ਫਾਈਨਲ ਵਿਚ ਸ਼ੂਟਆਫ ਜਿੱਤਿਆ। 

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਟੋਕੀਓ ਪੈਰਾਲੰਪਿਕਸ ਵਿਚ, ਪੈਰਾ ਅਥਲੀਟ ਪ੍ਰਵੀਨ ਕੁਮਾਰ ਨੇ ਉੱਚੀ ਛਾਲ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਜਦੋਂ ਕਿ ਨਿਸ਼ਾਨੇਬਾਜ਼ ਅਵਨੀ ਲੇਖਾਰਾ ਨੇ ਮਹਿਲਾਵਾਂ ਦੀ 50 ਮੀਟਰ ਰਾਈਫਲ ਥ੍ਰੀ ਪੋਜੀਸ਼ਨ ਐਸਐਚ 1 ਵਿਚ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਦਾ ਤਮਗਾ ਜਿੱਤਿਆ।