ਮਹਿਲਾ ਏਸ਼ੀਆ ਕੱਪ 'ਚ ਭਾਰਤ ਨੇ ਮਲੇਸ਼ੀਆ ਨੂੰ ਹਰਾਇਆ

ਏਜੰਸੀ

ਖ਼ਬਰਾਂ, ਖੇਡਾਂ

ਮਲੇਸ਼ੀਆ ਨੇ 5.2 ਓਵਰਾਂ 'ਚ 2 ਵਿਕਟਾਂ 'ਤੇ 16 ਦੌੜਾਂ ਬਣਾਈਆਂ ਤਾਂ ਮੀਂਹ ਕਾਰਨ ਮੈਚ ਨੂੰ ਰੋਕਣਾ ਪਿਆ, ਜੋ ਮੁੜ ਸ਼ੁਰੂ ਨਹੀਂ ਹੋ ਸਕਿਆ

India beat Malaysia in Women's Asia Cup

 

ਸਿਲਹਟ - ਏਸ਼ੀਆ ਕੱਪ ਮਹਿਲਾ ਟੀ-20 ਟੂਰਨਾਮੈਂਟ ਵਿਚ ਭਾਰਤ ਨੇ ਸੋਮਵਾਰ ਨੂੰ ਮਲੇਸ਼ੀਆ ਨੂੰ ਡਕਵਰਥ ਲੁਈਸ ਵਿਧੀ ਨਾਲ 30 ਦੌੜਾਂ ਨਾਲ ਹਰਾ ਦਿੱਤਾ।
ਭਾਰਤ ਵੱਲੋਂ ਐਸ ਮੇਘਨਾ (69) ਨੇ ਆਪਣੇ ਕਰੀਅਰ ਦਾ ਪਹਿਲਾ ਟੀ-20 ਅੰਤਰਰਾਸ਼ਟਰੀ ਅਰਧ ਸੈਂਕੜਾ ਲਗਾਇਆ ਅਤੇ ਟੀਮ ਨੇ ਚਾਰ ਵਿਕਟਾਂ 'ਤੇ 181 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ।

ਸ਼ੇਫਾਲੀ ਵਰਮਾ ਨੇ ਵੀ 39 ਗੇਂਦਾਂ 'ਤੇ 46 ਦੌੜਾਂ ਦੀ ਪਾਰੀ ਖੇਡੀ। ਜਵਾਬ 'ਚ ਮਲੇਸ਼ੀਆ ਨੇ 5.2 ਓਵਰਾਂ 'ਚ 2 ਵਿਕਟਾਂ 'ਤੇ 16 ਦੌੜਾਂ ਬਣਾਈਆਂ ਤਾਂ ਮੀਂਹ ਕਾਰਨ ਮੈਚ ਨੂੰ ਰੋਕਣਾ ਪਿਆ, ਜੋ ਮੁੜ ਸ਼ੁਰੂ ਨਹੀਂ ਹੋ ਸਕਿਆ। ਜਦੋਂ ਮੈਚ ਦੁਬਾਰਾ ਸ਼ੁਰੂ ਨਹੀਂ ਹੋਇਆ ਤਾਂ ਭਾਰਤ ਨੂੰ ਡਕਵਰਥ-ਲੁਈਸ ਵਿਧੀ ਦੇ ਤਹਿਤ 30 ਦੌੜਾਂ ਨਾਲ ਜੇਤੂ ਐਲਾਨ ਦਿੱਤਾ ਗਿਆ।