ਜੈਵਲਿਨ ਥਰੋਅ 'ਚ ਭਾਰਤ ਨੇ ਰਚਿਆ ਇਤਿਹਾਸ, ਮਹਿਲਾ ਐਥਲੀਟ ਅਨੂ ਰਾਣੀ ਨੇ ਜਿੱਤਿਆ ਸੋਨ ਤਮਗ਼ਾ
ਅਨੂ ਰਾਣੀ ਨੇ ਏਸ਼ੀਆਈ ਖੇਡਾਂ ਵਿੱਚ ਭਾਰਤ ਨੂੰ ਆਪਣਾ 15ਵਾਂ ਸੋਨ ਤਮਗ਼ਾ ਦਿਵਾਇਆ
India created history in javelin throw, female athlete Anu Rani won gold medal
ਨਵੀਂ ਦਿੱਲੀ - ਚੀਨ ਦੇ ਹਾਂਗਝੂ ਸ਼ਹਿਰ 'ਚ ਖੇਡੀਆਂ ਜਾ ਰਹੀਆਂ ਏਸ਼ੀਆਈ ਖੇਡਾਂ 2023 'ਚ ਭਾਰਤੀ ਐਥਲੀਟਾਂ ਦਾ ਚਮਕਣਾ ਜਾਰੀ ਹੈ। ਹੁਣ ਤੱਕ 10ਵੇਂ ਦਿਨ ਭਾਰਤ ਨੇ ਕੁੱਲ 2 ਸੋਨ ਤਮਗ਼ੇ ਜਿੱਤੇ ਹਨ। ਪਹਿਲਾਂ ਪਾਰੁਲ ਚੌਧਰੀ ਨੇ ਪਹਿਲੀ 5000 ਮੀਟਰ ਔਰਤਾਂ ਦੀ ਦੌੜ ਜਿੱਤੀ। ਹੁਣ ਭਾਰਤ ਦੀ ਇੱਕ ਹੋਣਹਾਰ ਹੁਸ਼ਿਆਰ ਐਥਲੀਟ ਅਨੂ ਰਾਣੀ ਨੇ ਜੈਵਲਿਨ ਥ੍ਰੋਅ ਵਿੱਚ ਭਾਰਤ ਲਈ ਸੋਨ ਤਮਗ਼ਾ ਜਿੱਤਿਆ ਹੈ।
ਅਨੂ ਰਾਣੀ ਨੇ ਏਸ਼ੀਆਈ ਖੇਡਾਂ ਵਿੱਚ ਭਾਰਤ ਨੂੰ ਆਪਣਾ 15ਵਾਂ ਸੋਨ ਤਮਗ਼ਾ ਦਿਵਾਇਆ। ਆਪਣੀ ਚੌਥੀ ਕੋਸ਼ਿਸ਼ ਵਿਚ, ਉਸ ਨੇ ਆਪਣੇ ਸੀਜ਼ਨ ਦਾ ਸਰਵੋਤਮ ਪ੍ਰਦਰਸ਼ਨ ਦਿੱਤਾ ਅਤੇ 62.92 ਮੀਟਰ ਦੀ ਦੂਰੀ ਤੱਕ ਜੈਵਲਿਨ ਸੁੱਟਿਆ। ਸ਼੍ਰੀਲੰਕਾ ਦੀ ਨਦੀਸ਼ਾ ਦਿਲਹਾਨ ਦੂਜੇ ਸਥਾਨ 'ਤੇ ਰਹੀ ਅਤੇ ਚਾਂਦੀ ਦਾ ਤਗਮਾ ਜਿੱਤਿਆ। ਜਿੱਤ ਤੋਂ ਬਾਅਦ ਅਨੂ ਭਾਰਤੀ ਤਿਰੰਗਾ ਲੈ ਕੇ ਦੌੜਨ ਲੱਗੀ। ਉਹ ਵੀ ਕਾਫੀ ਖੁਸ਼ ਨਜ਼ਰ ਆ ਰਹੀ ਸੀ।