ਜਾਣੋਂ ਕਿਸ ਗੱਲ ‘ਤੇ ਆ ਗਿਆ ਹਰਭਜਨ ਸਿੰਘ ਨੂੰ ਗੁੱਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਦੇ ਸਟਾਰ ਸਪਿਨ ਗੇਂਦਬਾਜ ਹਰਭਜਨ ਸਿੰਘ ਇਕ ਜਾਅਲੀ ਟਵੀਟ.....

Harbhajan Singh

ਨਵੀਂ ਦਿੱਲੀ (ਭਾਸ਼ਾ): ਭਾਰਤ ਦੇ ਸਟਾਰ ਸਪਿਨ ਗੇਂਦਬਾਜ ਹਰਭਜਨ ਸਿੰਘ ਇਕ ਜਾਅਲੀ ਟਵੀਟ ਦੀ ਵਜ੍ਹਾ ਨਾਲ ਬਹੁਤ ਭੜਕੇ ਹੋਏ ਨਜ਼ਰ ਆਏ। ਹਰਭਜਨ ਸਿੰਘ ਦੇ ਗ਼ੁੱਸੇ ਨੂੰ ਉਨ੍ਹਾਂ  ਦੇ ਟਵੀਟ ਵਿਚ ਸਾਫ਼ ਦੇਖਿਆ ਜਾ ਸਕਦਾ ਸੀ। ਦਰਅਸਲ, ਇਸ ਦੇ ਪਿੱਛੇ ਦੀ ਵਜ੍ਹਾ ਇਕ ਜਾਅਲੀ ਟਵੀਟ ਹੈ। ਕਿਸੇ ਸ਼ਖਸ ਨੇ ਹਰਭਜਨ ਸਿੰਘ ਦੇ ਹਵਾਲੇ ਰੋਹਿਤ ਸ਼ਰਮਾ ਦੀ ਤਸਵੀਰ ਭੇਜਦੇ ਹੋਏ ਲਿਖਿਆ, ਜੇਕਰ ਰੋਹਿਤ ਸ਼ਰਮਾ ਨੂੰ ਭਾਰਤੀ ਟੇਸਟ ਟੀਮ ਵਿਚ ਸ਼ਾਮਲ ਨਹੀਂ ਕੀਤਾ ਜਾਂਦਾ ਤਾਂ ਮੈਂ ਅੱਖ ਬੰਦ ਕਰਕੇ ਆਸਟਰੇਲਿਆ ਨੂੰ ਸਪੋਰਟ ਕਰਾਂਗਾ- ਹਰਭਜਨ ਸਿੰਘ।

ਬਸ ਫਿਰ ਕੀ ਸੀ ਇਹ ਪੋਸਟ ਹਰਭਜਨ ਸਿੰਘ ਦੀ ਨਜ਼ਰ ਵਿਚ ਆ ਗਈ ਅਤੇ ਉਨ੍ਹਾਂ ਨੇ ਇਸ ਉਤੇ ਸਾਫ਼ ਕੀਤਾ। ਹਰਭਜਨ ਨੇ ਇਸ ਟਵੀਟ ਦੀ ਤਸਵੀਰ ਨੂੰ ਅਪਣੇ ਟਵੀਟ ਵਿਚ ਭੇਜਦੇ ਹੋਏ ਲਿਖਿਆ, ਫੇਕ ਸੋਸ਼ਲ ਮੀਡੀਆ! ਮੈਨੂੰ ਨਹੀਂ ਪਤਾ ਕੌਣ ਅਤੇ ਕਿਵੇਂ ਇਸ ਤਰ੍ਹਾਂ ਦੇ ਬਿਆਨ ਮੇਰੇ ਹਵਾਲੇ ਤੋਂ ਲਿਖ ਰਿਹਾ ਹੈ। ਸਭ ਚੀਜਾਂ ਛੱਡ ਕੇ ਭਾਰਤ ਨੂੰ ਸਪੋਰਟ ਕਰੋ। ਤੁਹਾਨੂੰ ਦੱਸ ਦਈਏ ਕਿ ਹਰਭਜਨ ਸਿੰਘ ਕਈ ਵਾਰ ਰੋਹਿਤ ਸ਼ਰਮਾ ਨੂੰ ਟੇਸਟ ਟੀਮ ਵਿਚ ਜਗ੍ਹਾ ਦੇਣ ਦੀ ਗੱਲ ਕਰਦੇ ਰਹੇ ਹਨ। ਪਰ ਹਰਭਜਨ ਨੇ ਅਜਿਹਾ ਕਦੇ ਨਹੀਂ ਕਿਹਾ ਕਿ ਜੇਕਰ ਰੋਹਿਤ ਸ਼ਰਮਾ ਨੂੰ ਟੇਸਟ ਟੀਮ ਵਿਚ ਨਹੀਂ ਚੁਣਿਆ ਜਾਵੇਗਾ ਤਾਂ ਉਹ ਭਾਰਤ ਨੂੰ ਸਪੋਰਟ ਨਹੀਂ ਕਰਨਗੇ।

ਜਦੋਂ ਭੱਜੀ ਦੇ ਕੋਲ ਇਸ ਤਰ੍ਹਾਂ ਦਾ ਟਵੀਟ ਆਇਆ ਤਾਂ ਉਨ੍ਹਾਂ ਦਾ ਗੁੱਸਾ ਹੋਣਾ ਲਾਜਮੀ ਸੀ। ਸੋਸ਼ਲ ਮੀਡੀਆ ਉਤੇ ਇਸ ਤਰ੍ਹਾਂ ਦੀ ਪੋਸਟ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਸਗੋਂ ਸੋਸ਼ਲ ਮੀਡੀਆ ਉਤੇ ਇਸ ਤਰ੍ਹਾਂ ਦੀਆਂ ਕਈ ਝੂਠੀਆਂ ਖਬਰਾਂ ਫੈਲ ਰਹੀਆਂ ਹਨ।

ਹਾਲ ਹੀ ਵਿਚ ਬਰੈਂਡਨ ਮੈਕਲਮ ਦੇ ਭਰਾ ਨਾਥਨ ਮੈਕਲਮ ਦੀ ਮੌਤ ਦੀ ਖਬਰ ਨੇ ਸੋਸ਼ਲ ਮੀਡੀਆ ਉਤੇ ਸਮਸਨੀ ਮਚਾ ਦਿਤੀ ਸੀ। ਕਿਸੇ ਨੇ ਸੋਸ਼ਲ ਮੀਡੀਆ ਉਤੇ ਇਹ ਖਬਰ ਫੈਲਾ ਦਿਤੀ ਸੀ ਕਿ ਬਰੈਂਡਨ ਮੈਕਲਮ ਦੇ ਭਰਾ ਨਾਥਨ ਮੈਕਲਮ ਹੁਣ ਇਸ ਦੁਨੀਆ ਵਿਚ ਨਹੀਂ ਰਹੇ। ਇਸ ਜਾਅਲੀ ਖਬਰ ਤੋਂ ਬਾਅਦ ਬਰੈਂਡਨ ਮੈੱਕਲਮ ਵੀ ਬਹੁਤ ਗੁੱਸਾ ਹੋ ਗਏ ਸਨ।