ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਵਨਡੇ ਸੀਰੀਜ਼ ਲਈ ਆਸਟ੍ਰੇਲੀਆ ਟੀਮ ਦਾ ਐਲਾਨ
ਕ੍ਰਿਕਟ ਆਸਟ੍ਰੇਲੀਆ ਨੇ ਅਗਲੇ ਹਫ਼ਤੇ ਭਾਰਤ ਅਤੇ ਆਸਟ੍ਰੇਲੀਆ ਦੇ ਵਿਚਕਾਰ ਵਨਡੇ ਸੀਰੀਜ਼ ਦੇ ਲਈ ਟੀਮ ਦਾ ਐਲਾਨ ਕਰ ਦਿਤਾ ਹੈ। ਤੇਜ਼ ਗੇਂਦਬਾਜ ਪੀਟਰ....
ਸਿਡਨੀ : ਕ੍ਰਿਕਟ ਆਸਟ੍ਰੇਲੀਆ ਨੇ ਅਗਲੇ ਹਫ਼ਤੇ ਭਾਰਤ ਅਤੇ ਆਸਟ੍ਰੇਲੀਆ ਦੇ ਵਿਚਕਾਰ ਵਨਡੇ ਸੀਰੀਜ਼ ਦੇ ਲਈ ਟੀਮ ਦਾ ਐਲਾਨ ਕਰ ਦਿਤਾ ਹੈ। ਤੇਜ਼ ਗੇਂਦਬਾਜ ਪੀਟਰ ਸਿਡਲ ਨੂੰ 12 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਤਿੰਨ ਦਿਨਾਂ ਵਨਡੇ ਅੰਤਰਰਾਸ਼ਟਰੀ ਮੈਚਾਂ ਦੀ ਸੀਰੀਜ਼ ਦੇ ਲਈ ਆਸਟ੍ਰੇਲੀਆ ਦੀ 14 ਮੈਂਬਰੀਂ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਇਸ 34 ਸਾਲ ਦੇ ਇਸ ਤੇਜ਼ ਗੇਂਦਬਾਜ ਨੇ ਸ਼ੁਕਰਵਾਰ ਨੂੰ 2010 ਤੋਂ ਬਾਅਦ ਪਹਿਲੀ ਵਾਰ ਵਨਡੇ ਟੀਮ ਵਿਚ ਵਾਪਸੀ ਕੀਤੀ।
ਏਰੋਨ ਫਿਚ ਦੀ ਅਗਵਾਈ ਵਾਲੀ ਟੀਮ ਵਿਚ ਉਸਮਾਨ ਖ਼ਵਾਜ਼ਾ ਅਤੇ ਨਾਥਨ ਲਾਇਨ ਦੀ ਵੀ ਵਾਪਸੀ ਹੋਈ ਹੈ। ਆਫ਼ ਸਪਿੰਨਰ ਲਾਇਨ ਇਸਦੀ ਸ਼ੁਰੂਆਤ ਵਿਚ ਦੱਖਣੀ ਅਫ਼ਰੀਕਾ ਦੇ ਵਿਰੁੱਧ ਨਹੀਂ ਖੇਡ ਸਕੇ ਸੀ। ਜਦੋਂਕਿ ਖ਼ਵਾਜਾ ਦੀ ਵੀ ਲਗਪਗ ਦੋ ਸਾਲ ਬਾਅਦ ਵਨਡੇ ਟੀਮ ਵਿਚ ਵਾਪਸੀ ਹੋਈ ਹੈ।
ਮਿਚੇਲ ਮਾਰਸ਼ ਅਤੇ ਏਲੇਕਸ ਕੈਰੀ ਹੋਣਗੇ ਉਪਕਪਤਾਨ
ਮਿਚੇਲ ਮਾਰਸ਼ ਅਤੇ ਵਿਕਟਕੀਪਰ ਏਰੇਕਸ ਕੈਰੀ ਟੀਮ ਵਚਿ ਉਪ ਕਪਤਾਨ ਦੀ ਭੂਮਿਕਾ ਨਿਭਾਉਣਗੇ। ਗੇਂਦ ਨਾਲ ਛੇੜਛਾੜ ਦੀ ਘਟਨਾ ਤੋਂ ਬਾਅਦ ਕ੍ਰਿਕਟ ਆਸਟ੍ਰੇਲੀਆ ਦੋ ਉਪ ਕਪਤਾਨ ਰੱਖਣ ਦੀ ਰਣਨੀਤੀ ਉਤੇ ਚਲ ਰਿਹਾ ਹੈ। ਤੇਜ਼ ਗੇਂਦਬਾਜ ਦੀ ਤਿਕੜੀ ਮਿਸ਼ੇਲ ਸਟਾਰਕ, ਜੋਸ਼ ਹੇਜਲਬੁਡ ਅਤੇ ਪੈਟ ਕਮਿਨਸ ਨੂੰ ਹਾਲਾਂਕਿ ਸ਼੍ਰੀਲੰਕਾ ਦੇ ਵਿਰੁੱਧ ਟੈਸਟ ਸੀਰੀਜ਼ ਨੂੰ ਧਿਆਨ ਵਿਚ ਰੱਖਦੇ ਹੋਏ ਆਰਾਮ ਦਿਤਾ ਗਿਆ ਹੈ।
ਹੇਟ, ਸ਼ਾਰਟ ਅਤੇ ਲਿਨ ਬਾਹਰ
ਬੱਲੇਬਾਜ ਟ੍ਰੇਵਿਸ ਹੇਡ, ਡਾਰਸੀ ਸ਼ਾਰਟ ਅਤੇ ਕ੍ਰਿਸ ਲਿਨ ਨੂੰ ਉਹਨਆਂ ਦੀ ਖ਼ਰਾਬ ਫਰਮ ਨੂੰ ਦੇਖਦੇ ਹੋਏ ਬਾਹਰ ਕਰ ਦਿਤਾ ਗਿਆ ਹੈ। ਆਸਟ੍ਰੇਲੀਆਈ ਚੋਣ ਕਮੇਟੀ ਦੇ ਮੁਖੀ ਟ੍ਰੇਵਰ ਹਾਂਸ ਨੇਕ ਹਾ ਕਿ ਟੀਮ ਵਚਿ ਬਦਲਾਅ ਦੱਖਣੀ ਅਫ਼ਰੀਕਾ ਦੇ ਵਿਰੁੱਧ ਟੀਮ ਦੇ ਖ਼ਰਾਬ ਪ੍ਰਦਰਸ਼ਨ ਅਤੇ ਵਿਸ਼ਵ ਕੱਪ ਨੂੰ ਧਿਆਨ ਵਿਚ ਰੱਖ ਕੇ ਕੀਤਾ ਗਿਆ ਹੈ। ਉਹਨਾਂ ਨੇ ਕਿਹਾ, ਵਿਸ਼ਵ ਕੱਪ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਅਜਿਹੇ ਖਿਡਾਰੀਆਂ ਦੀ ਚੋਣ ਕੀਤੀ ਹੈ। ਜਿਨ੍ਹਾਂ ਦੇ ਰਹਿਣ ਨਾਲ ਸਾਨੂੰ ਲਗਦਾ ਹੈ ਕਿ ਉਹ ਮੈਚ ਦੇ ਵੱਖ-ਵੱਖ ਪੜਾਵਾਂ ਵਿਚ ਕਈਂ ਤਰ੍ਹਾਂ ਦੀ ਭੂਮਿਕਾਵਾਂ ਨਿਭਾਉਣ ਵਿਚ ਸਮਰੱਥ ਹੈ।