ਪਾਬੰਦੀ ਤੋਂ ਬਾਅਦ ਟੀਮ ਦੀ ਕਪਤਾਨੀ ਮਿਲਣ ਦੀ ਉਮੀਦ : ਸਰਫ਼ਰਾਜ਼

ਏਜੰਸੀ

ਖ਼ਬਰਾਂ, ਖੇਡਾਂ

ਮੁਅੱਤਲ ਪਾਕਿਸਤਾਨੀ ਕਪਤਾਨ ਸਰਫ਼ਰਾਜ਼ ਸਰਫ਼ਰਾਜ਼ ਅਹਿਮਦ ਨੇ ਐਤਵਾਰ ਨੂੰ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਜਦੋਂ ਉਸ ਦੀ ਮੁਅੱਤਲੀ ਖ਼ਤਮ ਹੋ ਜਾਵੇਗੀ ਤਾਂ....

Sarfaraz Ahmed

ਕਰਾਚੀ : ਮੁਅੱਤਲ ਪਾਕਿਸਤਾਨੀ ਕਪਤਾਨ ਸਰਫ਼ਰਾਜ਼ ਅਹਿਮਦ ਨੇ ਐਤਵਾਰ ਨੂੰ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਜਦੋਂ ਉਸ ਦੀ ਮੁਅੱਤਲੀ ਖ਼ਤਮ ਹੋ ਜਾਵੇਗੀ ਤਾਂ ਉਹ ਟੀਮ ਦੀ ਕਪਤਾਨੀ ਕਰ ਸਕਣਗੇ। ਸਰਫਰਾਜ਼ 'ਤੇ ਦਖਣੀ ਅਫ਼ਰੀਕਾ ਐਂਡਿਲੇ ਫੇਲੁਕਵਾਓ ਖਿਲਾਫ਼ ਡਰਬਨ ਵਿਚ 22 ਜਨਵਰੀ ਨੂੰ ਦੂਜੇ ਇਕ ਦਿਨਾਂ ਦੌਰਾਨ ਨਸਲੀ ਟਿੱਪਣੀ ਕਰਨ ਲਈ ਕੌਮਾਂਤਰੀ ਕ੍ਰਿਕਟ ਪਰੀਸ਼ਦ ਨੇ 4 ਮੈਚਾਂ ਦੀ ਪਾਬੰਦੀ ਲਾਈ ਸੀ। ਸਰਫਰਾਜ਼ ਨੇ ਪੱਤਰਕਾਰਾਂ ਨੂੰ ਕਿਹਾ, ''ਪੀ. ਸੀ. ਬੀ. (ਪਾਕਿਸਤਾਨ ਕ੍ਰਿਕਟ ਬੋਰਡ) ਹੀ ਕਪਤਾਨੀ ਦੇ ਬਾਰੇ ਫੈਸਲਾ ਕਰੇਗਾ ਪਰ ਇਸ ਦੀ ਉਮੀਦ ਹੈ ਅਤੇ ਅਪਣੀ ਗਲਤੀਆਂ ਤੋਂ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ।'' (ਪੀਟੀਆਈ)