ਭਾਰਤ ਨੇ ਨਿਊਜ਼ੀਲੈਂਡ ਨੂੰ 35 ਦੌੜਾਂ ਨਾਲ ਹਰਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੀ ਗਈ 5 ਮੈਚਾਂ ਦੀ ਇਕ ਦਿਨਾਂ ਲੜੀ ਦੇ ਪੰਜਵੇਂ  ਅਤੇ ਅੰਤਿਮ ਇਕ ਦਿਨਾਂ ਮੈਚ 'ਚ ਭਾਰਤ ਨੇ ਨਿਊਜ਼ੀਲੈਂਡ ਨੂੰ 35 ਦੌੜਾਂ ਨਾਲ ਹਰਾਇਆ....

India beat New Zealand

ਵੇਲਿੰਗਟਨ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੀ ਗਈ 5 ਮੈਚਾਂ ਦੀ ਇਕ ਦਿਨਾਂ ਲੜੀ ਦੇ ਪੰਜਵੇਂ  ਅਤੇ ਅੰਤਿਮ ਇਕ ਦਿਨਾਂ ਮੈਚ 'ਚ ਭਾਰਤ ਨੇ ਨਿਊਜ਼ੀਲੈਂਡ ਨੂੰ 35 ਦੌੜਾਂ ਨਾਲ ਹਰਾਇਆ। ਭਾਰਤ ਨੇ ਪਹਿਲੀ ਵਾਰ ਨਿਊਜ਼ੀਲੈਂਡ ਵਿਚ ਇਕ ਦਿਨਾਂ ਲੜੀ ਵਿਚ 4 ਮੈਚ ਜਿੱਤਣ ਦੀ ਉਪਲੱਬਧੀ ਹਾਸਲ ਕੀਤੀ ਹੈ। ਅੰਬਾਇਤੀ ਰਾਇਡੂ ਨੂੰ ਮੈਨ ਆਫ਼ ਦਿ ਮੈਚ ਅਤੇ ਮੁਹਮੰਦ ਸ਼ਮੀ ਨੂੰ ਮੈਨ ਆਫ਼ ਦਿ ਸੀਰਿਜ਼ ਚੁਣਿਆ ਗਿਆ। ਮੱਧ ਕ੍ਰਮ ਦੇ ਬੱਲੇਬਾਜ਼ ਅੰਬਾਇਤੀ ਰਾਇਡੂ ਦੀ 90 ਦੌੜਾਂ ਦੀ ਸ਼ਾਨਦਾਰ ਪਾਰੀ ਅਤੇ ਆਲਰਾਊਂਡਰ ਹਾਰਦਿਕ ਪੰਡਯਾ (45 ਦੌੜਾਂ ਤੇ 2 ਵਿਕਟਾਂ) ਦੇ ਬਿਹਤਰੀਨ ਖੇਡ ਨਾਲ ਭਾਰਤ ਨੇ ਨਿਊਜ਼ੀਲੈਂਡ ਨੂੰ ਪੰਜਵੇਂ

ਅਤੇ ਅੰਤਿਮ ਇਕ ਦਿਨਾਂ ਮੈਚ 'ਚ ਐਤਵਾਰ ਨੂੰ 35 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ 4-1 ਨਾਲ ਜਿੱਤ ਲਈ। ਭਾਰਤ ਨੇ ਖਰਾਬ ਸ਼ੁਰੂਆਤ ਤੋਂ ਉਭਰਦੇ ਹੋਏ 49.5 ਓਵਰ 'ਚ 252 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਅਤੇ ਮੇਜ਼ਬਾਨ ਟੀਮ ਦੀ ਚੁਣੌਤੀ ਨੂੰ 44.1 ਓਵਰ 'ਚ 217 ਦੌੜਾਂ 'ਤੇ ਨਬੇੜ ਦਿਤਾ। ਯੁਜਵੇਂਦਰ ਚਾਹਲ ਨੇ 3, ਮੁਹੰਮਦ ਸ਼ਮੀ ਅਤੇ ਹਾਰਦਿਕ ਪੰਡਯਾ ਨੇ 2-2 ਅਤੇ ਭੁਵਨੇਸ਼ਵਰ ਕੁਮਾਰ ਅਤੇ ਕੇਦਾਰ ਜਾਧਵ ਨੇ 1-1 ਵਿਕਟ ਹਾਸਲ ਕੀਤੇ। ਰੋਹਿਤ ਸਿਰਫ 2 ਦੌੜਾਂ ਹੀ ਬਣਾ ਸਕੇ। ਇਸ ਤੋਂ ਅਗਲੇ ਹੀ ਓਵਰ 'ਚ ਟ੍ਰੇਂਟ ਬੋਲਟ ਨੇ ਸ਼ਿਖਰ ਧਵਨ ਨੂੰ ਆਊਟ ਕੀਤਾ।

ਧਵਨ 6 ਦੌੜਾਂ ਬਣਾ ਕੇ ਪਵੇਲੀਅਨ ਪਰਤੇ। ਸ਼ੁਭਮਨ ਗਿੱਲ ਇਕ ਵਾਰ ਫਿਰ ਛੇਤੀ ਆਊਟ ਹੋ ਗਏ। ਧੋਨੀ ਨੂੰ ਬੋਲਟ ਨੇ 1 ਦੌੜ ਦੇ ਨਿੱਜੀ ਸਕੋਰ 'ਤੇ ਬੋਲਡ ਕੀਤਾ। ਵਿਜੇ ਸ਼ੰਕਰ 45 ਦੌੜਾਂ ਦੇ ਨਿੱਜੀ ਸਕੋਰ 'ਤੇ ਰਨਆਊਟ ਹੋ ਗਏ। ਭਾਰਤ ਦੇ ਅੰਬਾਤੀ ਰਾਇਡੂ 90 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਆਊਟ ਹੋਏ। ਰਾਇਡੂ ਨੇ 8 ਚੌਕੇ ਅਤੇ 4 ਛੱਕੇ ਮਾਰੇ। ਕੇਦਾਰ ਜਾਧਵ 34 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋਏ। ਹਾਰਦਿਕ ਪੰਡਯਾ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ 22 ਗੇਂਦਾਂ 'ਤੇ 5 ਛੱਕੇ ਅਤੇ 2 ਚੌਕਿਆਂ ਦੀ ਮਦਦ ਨਾਲ 45 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ।